ਪੰਜਾਬ

punjab

By

Published : May 6, 2021, 11:01 PM IST

ETV Bharat / city

ਇਸ ਹਸਪਤਾਲ 'ਚ ਪਰਿਵਾਰਕ ਮੈਂਬਰ LIVE ਨਿਗਰਾਨੀ ਰੱਖ ਸਕਣਗੇ ਕੋਰੋਨਾ ਮਰੀਜ਼ ਉਤੇ

ਭਾਰਤ ਵਿਕਾਸ ਪਰਿਸ਼ਦ ਅਤੇ ਕੰਪੀਟੈਂਟ ਫਾਊਂਡੇਸ਼ਨ ਵੱਲੋਂ 50 ਬੈੱਡ ਦਾ ਮਿੰਨੀ ਕੋਵਿਡ ਕੇਅਰ ਸੈਂਟਰ ਸਥਾਪਿਤ ਕੀਤਾ ਗਿਆ ਹੈ, ਜਿਸ ਵਿਚ ਮਰੀਜ਼ਾਂ ਲਈ ਸੈਨੇਟਾਈਜ਼ਰ ਸਟੀਮਰ ਦਵਾਈਆਂ ਪੀਪੀਈ ਕਿੱਟ ਸਣੇ ਆਕਸੀਜਨ ਦੀ ਸੁਵਿਧਾ ਸਣੇ ਖਾਣ ਪੀਣ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ

ਇੰਦਰਾ ਹੌਲੀਡੇਅ ਹੋਮ
ਇੰਦਰਾ ਹੌਲੀਡੇਅ ਹੋਮ

ਚੰਡੀਗੜ੍ਹ: ਸੈਕਟਰ ਚੌਵੀ ਸਥਿਤ ਇੰਦਰਾ ਹੌਲੀਡੇਅ ਹੋਮ ਵਿਖੇ ਭਾਰਤ ਵਿਕਾਸ ਪਰਿਸ਼ਦ ਅਤੇ ਕੰਪੀਟੈਂਟ ਫਾਊਂਡੇਸ਼ਨ ਵੱਲੋਂ 50 ਬੈੱਡ ਦਾ ਮਿੰਨੀ ਕੋਵਿਡ ਕੇਅਰ ਸੈਂਟਰ ਸਥਾਪਿਤ ਕੀਤਾ ਗਿਆ ਹੈ, ਜਿਸ ਵਿਚ ਮਰੀਜ਼ਾਂ ਲਈ ਸੈਨੇਟਾਈਜ਼ਰ ਸਟੀਮਰ ਦਵਾਈਆਂ ਪੀਪੀਈ ਕਿੱਟ ਸਣੇ ਆਕਸੀਜਨ ਦੀ ਸੁਵਿਧਾ ਸਣੇ ਖਾਣ ਪੀਣ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ।

ਇੰਦਰਾ ਹੌਲੀਡੇਅ ਹੋਮ, ਚੰਡੀਗੜ੍ਹ

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਸੀ ਗੁਪਤਾ ਨੇ ਦੱਸਿਆ ਕਿ ਅਠਤਾਲੀ ਘੰਟਿਆਂ ਵਿੱਚ ਪੰਜਾਬ ਬੈੱਡ ਦਾ ਹਸਪਤਾਲ ਚੰਡੀਗੜ੍ਹ ਸਿਹਤ ਵਿਭਾਗ ਦੀ ਮੱਦਦ ਲਈ ਤਿਆਰ ਕੀਤਾ ਗਿਆ ਹੈ ਇਸ ਮਿੰਨੀ ਕੋਵਿਡ ਕੇਅਰ ਸੈਂਟਰ ਵਿਚ ਲਾਈਵ ਮਰੀਜ਼ਾਂ ਦੀ ਨਿਗਰਾਨੀ ਪਰਿਵਾਰ ਸਣੇ ਡਾਕਟਰ ਕਰ ਸਕਣਗੇ।

ਐਸਸੀ ਗੁਪਤਾ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਮਰੀਜ਼ਾਂ ਦਾ ਇਲਾਜ ਆਯੁਰਵੈਦਿਕ ਦਵਾਈਆਂ ਨਾਲ ਕੀਤਾ ਜਾਵੇਗਾ ਅਤੇ ਜ਼ਰੂਰਤ ਪੈਣ ’ਤੇ ਐਲੋਪੈਥੀ ਦਵਾਈਆਂ ਨਾਲ ਵੀ ਕੀਤਾ ਜਾਵੇਗਾ ਜਿਸ ਲਈ ਉਨ੍ਹਾਂ ਦੀ ਸੰਸਥਾ ਵੱਲੋਂ ਡਾਕਟਰ ਅਟੈਂਡੈਂਟ ਅਤੇ ਤਮਾਮ ਸਟਾਫ ਰੱਖਿਆ ਗਿਆ ਹੈ।

ਇਸ ਦੌਰਾਨ ਭਾਰਤ ਵਿਕਾਸ ਪ੍ਰੀਸ਼ਦ ਚੰਡੀਗਡ਼੍ਹ ਦੇ ਪ੍ਰਧਾਨ ਅਰੁਨੇਸ਼ ਅਗਰਵਾਲ ਨੇ ਦੱਸਿਆ ਕਿ ਮਿੰਨੀ ਕਵਿਡ ਕੇਅਰ ਸੈਂਟਰ ਵਿਖੇ ਰਿਕਵਰੀ ਵਾਲੇ ਮਰੀਜ਼ਾਂ ਨੂੰ ਦੇਖ ਭਾਲ ਲਈ ਰੱਖਿਆ ਜਾਵੇਗਾ ਅਤੇ ਜ਼ਿਆਦਾ ਕ੍ਰਿਟੀਕਲ ਮਰੀਜ਼ਾਂ ਨੂੰ ਹਸਪਤਾਲ ਸ਼ਿਫਟ ਕੀਤਾ ਜਾਵੇਗਾ ਜਿਸ ਲਈ ਹਸਪਤਾਲ ਪ੍ਰਬੰਧਨ ਵੱਲੋਂ ਐਂਬੂਲੈਂਸ ਦੀ ਮਦਦ ਉਨ੍ਹਾਂ ਨੂੰ ਦਿੱਤੀ ਗਈ ਹੈ ਲੇਕਿਨ ਉਨ੍ਹਾਂ ਦੀ ਸੰਸਥਾ ਵੱਲੋਂ ਵੀ ਐਮਰਜੈਂਸੀ ਐਂਬੂਲੈਂਸ ਦਾ ਪ੍ਰਬੰਧ ਚੌਵੀ ਘੰਟੇ ਲਈ ਕੀਤਾ ਗਿਆ ਹੈ

ABOUT THE AUTHOR

...view details