ਪੰਜਾਬ

punjab

ETV Bharat / city

ਮੇਰੇ 'ਤੇ ਲੱਗਾ ਆਰੋਪ ਸੱਚ ਸਾਬਿਤ ਹੁੰਦਾ ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ: ਸੁੱਚਾ ਸਿੰਘ ਛੋਟੇਪੁਰ - ਸੁੱਚਾ ਸਿੰਘ ਛੋਟੇਪੁਰ

ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਤੇ ਬਟਾਲਾ ਤੋਂ ਉਮੀਦਵਾਰ ਦੇ ਐਲਾਨ ਤੋਂ ਬਾਅਦ ਈ.ਟੀ.ਵੀ ਭਾਰਤ ਦੀ ਸੁੱਚਾ ਸਿੰਘ ਛੋਟੇਪੁਰ (Sucha Singh Chhotepur) ਨਾਲ ਖਾਸ ਗੱਲਾਬਤ। ਈਟੀਵੀ ਭਾਰਤ ਦੀ ਸੁੱਚਾ ਸਿੰਘ ਛੋਟੇਪੁਰ ਨਾਲ ਖਾਸ ਗੱਲਾਬਤ

ਈਟੀਵੀ ਭਾਰਤ ਦੀ ਸੁੱਚਾ ਸਿੰਘ ਛੋਟੇਪੁਰ ਖਾਸ ਗੱਲਾਬਤ
ਈਟੀਵੀ ਭਾਰਤ ਦੀ ਸੁੱਚਾ ਸਿੰਘ ਛੋਟੇਪੁਰ ਖਾਸ ਗੱਲਾਬਤ

By

Published : Dec 10, 2021, 6:33 PM IST

ਚੰਡੀਗੜ੍ਹ:ਪੰਜਾਬ ਵਿੱਚ ਆਉਣ ਵਾਲੀਆਂ 2022 ਦੀ ਵਿਧਾਨਸਭਾ ਚੋਣਾਂ ਦੇ ਲਈ ਰਾਜਨੀਤਿਕ ਪਾਰਟੀਆਂ ਨੇ ਕਮਰ ਕੱਸ ਦਿੱਤੀ ਹੈ। ਜਿੱਥੇ ਇੱਕ ਪਾਸੇ ਪਾਰਟੀਆਂ ਵੱਲੋਂ ਗਾਰੰਟੀਆਂ ਦੇ ਵਾਅਦੇ ਕੀਤੇ ਜਾ ਰਹੇ ਹਨ। ਉਥੇ ਹੀ ਪਾਰਟੀਆਂ ਦੇ ਵਿੱਚ ਸ਼ਾਮਿਲ ਹੋਣ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ। ਜਿੱਥੇ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਪੰਜਾਬ ਦੇ ਸੀਨੀਅਰ ਆਪ ਆਗੂ ਸੁੱਚਾ ਸਿੰਘ ਛੋਟੇਪੁਰ (Sucha Singh Chhotepur) ਸ਼ਾਮਿਲ ਹੋਏ।

ਇਸ ਦੌਰਾਨ ਹੀ ਸੁੱਚਾ ਸਿੰਘ ਛੋਟੇਪੁਰ (Sucha Singh Chhotepur) ਨੇ ਈ.ਟੀ.ਵੀ ਭਾਰਤ ਦੇ ਨਾਲ ਖਾਸ ਗੱਲਬਾਤ ਕੀਤੀ ਅਤੇ ਕਿਹਾ ਕਿ ਉਨ੍ਹਾਂ 'ਤੇ ਜਿਹੜੇ ਪੈਸੇ ਲੇਣ ਦੇ ਆਰੋਪ ਲਗਾਏ ਗਏ ਸਨ। ਉਸ ਨੂੰ ਅੱਜ ਤੱਕ ਕੇਜਰੀਵਾਲ ਸਾਬਿਤ ਨਹੀਂ ਕਰ ਪਾਏ ਅਤੇ ਜਿੰਨਾ ਵੀ ਫ਼ੰਡ ਆਮ ਆਦਮੀ ਪਾਰਟੀ ਨੂੰ ਵਿਦੇਸ਼ ਤੋਂ ਆਉਂਦਾ ਹੈ। ਉਸ ਦੀ ਈ.ਡੀ ਜਾਂਚ ਹੋਣਾ ਵੀ ਜਰੂਰੀ ਹੈ।

ਈਟੀਵੀ ਭਾਰਤ ਦੀ ਸੁੱਚਾ ਸਿੰਘ ਛੋਟੇਪੁਰ ਨਾਲ ਖਾਸ ਗੱਲਾਬਤ

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕੀਂ ਇਸ ਵੇਲੇ ਰੀਜਨਲ ਪਾਰਟੀ ਦੇ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਨੂੰ ਚੁਣਨਾ ਚਾਹੁੰਦੀ ਹੈ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਅਕਾਲੀ ਦਲ ਬਾਦਲ ਦੀ ਪਾਰਟੀ ਨਹੀਂ ਹੈ। ਪੰਜਾਬ ਦੇ ਵਿੱਚ ਹੀ ਰਹੇਗੀ ਅਤੇ ਪੰਜਾਬ ਦੇ ਲੋਕਾਂ ਦੇ ਮੁੱਦਿਆਂ ਨੂੰ ਚੁੱਕਣਗੇ। ਇਸ ਕਰਕੇ ਮੈਂ ਘਰ ਵਾਪਸੀ ਕੀਤੀ ਹੈ।

ਇਸ ਤੋਂ ਇਲਾਵਾ ਬਟਾਲਾ ਤੋਂ ਅਕਾਲੀ ਦਲ ਦੇ ਉਮੀਦਵਾਰ ਘੋਸ਼ਿਤ ਕੀਤੇ ਜਾਣ 'ਤੇ ਸੁੱਚਾ ਸਿੰਘ ਛੋਟੇਪੁਰ (Sucha Singh Chhotepur) ਨੇ ਕਿਹਾ ਕਿ ਉਨ੍ਹਾਂ ਦੇ ਲਈ ਉਹ ਕੋਈ ਨਵੀਂ ਥਾਂ ਨਹੀਂ ਹੈ। ਉੱਥੇ ਦੇ ਲੋਕੀਂ ਉਨ੍ਹਾਂ ਨੂੰ ਜਾਣਦੇ ਹਨ ਅਤੇ ਲੋਕਾਂ ਦੇ ਉਨ੍ਹਾਂ ਨੂੰ ਫੋਨ ਆ ਰਹੇ ਹਨ ਕਿ ਉਹ ਉਨ੍ਹਾਂ ਦੇ ਨਾਲ ਹਨ।

ਉੱਥੇ ਹੀ ਪੰਜਾਬ ਲੋਕ ਕਾਂਗਰਸ ਅਤੇ ਭਾਜਪਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਸੀਟ ਸ਼ੇਅਰਿੰਗ 'ਤੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਇਸ ਵਿਕਲਪ ਨੂੰ ਕਿਸੇ ਨੇ ਨਹੀਂ ਪੁੱਛਣਾ ਹੈ, ਕੈਪਟਨ ਸਿਰਫ ਕਾਂਗਰਸ ਦਾ ਨੁਕਸਾਨ ਕਰ ਸਕਦੇ ਹਨ। ਇਸ ਤੋਂ ਇਲਾਵਾ ਅਕਾਲੀ ਦਲ ਉੱਤੇ ਬੇਅਦਬੀ ਤੇ ਡਰੱਗਜ਼ ਮਾਮਲੇ ਦੇ ਵਿੱਚ ਲੱਗੇ ਆਰੋਪਾਂ 'ਤੇ ਉਨ੍ਹਾਂ ਨੇ ਕਿਹਾ ਕਿ ਸੁਖਬੀਰ ਬਾਦਲ ਸਪੱਸ਼ਟ ਕਰ ਚੁੱਕੇ ਹਨ ਕਿ ਜੇਕਰ ਉਹ ਇਸ ਦੇ ਪਿੱਛੇ ਹਨ 'ਤੇ ਉਸ ਦੇ ਕੁੱਝ ਨਾ ਰਵੇ, ਇਹ ਬਹੁਤ ਵੱਡੀ ਗੱਲ ਅਤੇ ਸਿਰਫ਼ ਉਨ੍ਹਾਂ ਨੂੰ ਬਦਨਾਮ ਕਰਨ ਦੇ ਲਈ ਕਾਂਗਰਸ ਵੱਲੋਂ ਇਸ ਤਰ੍ਹਾਂ ਦਾ ਪ੍ਰਚਾਰ ਕੀਤਾ ਗਿਆ ਹੈ। ਹੁਣ ਵੀ ਉਨ੍ਹਾਂ ਨੂੰ ਲੱਗਦਾ ਹੈ ਕਿ ਇਨ੍ਹਾਂ ਮੁੱਦਿਆਂ 'ਤੇ ਲੋਕਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਨਗੇ, ਪਰ ਹੁਣ ਲੋਕ ਸਮਝ ਚੁੱਕੇ ਹਨ।

ਇਹ ਵੀ ਪੜੋ:- AAP ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ, ਹੁਣ ਤਕ 40 ਦਾ ਐਲਾਨ

ABOUT THE AUTHOR

...view details