ਚੰਡੀਗੜ੍ਹ: ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੋਣ ਦੇ ਇਲਜ਼ਾਮ ਲੱਗਾਉਣਾ ਹੀ ਕਾਫ਼ੀ ਨਹੀਂ ਬਲਕਿ ਇਸ ਨੂੰ ਸਾਬਿਤ ਕਰਨ ਦੇ ਲਈ ਸਬੂਤ ਵੀ ਜ਼ਰੂਰੀ ਹਨ। ਲੁਧਿਆਣਾ ਵਿੱਚ ਇੱਕ ਗੋਲਡ ਫਾਇਨੈਂਸ ਕੰਪਨੀ ਤੋਂ 30 ਕਿੱਲੋ ਸੋਨੇ ਦੀ ਲੁੱਟ ਦਾ ਮਾਮਲਾ ਆਇਆ ਸੀ।
ਜਿਸ ਵਿੱਚ ਗੈਂਗਸਟਰ ਗਗਨਦੀਪ ਉਰਫ਼ ਜੱਜ ਦੇ ਨਾਲ ਮੁਲਜ਼ਮ ਗੁਰਸੇਵਕ ਸਿੰਘ ਦੀ ਜ਼ਮਾਨਤ ਪਟੀਸ਼ਨ ਮਨਜ਼ੂਰ ਕਰਦਿਆਂ ਹਾਈ ਕੋਰਟ ਨੇ ਕਿਹਾ ਕਿ ਪੁਲਿਸ ਨੇ ਲੁੱਟਮਾਰ ,ਦੰਗਾ ਫ਼ਸਾਦ ਅਤੇ ਦੇਸ਼ ਵਿਰੋਧੀ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਲਗਾਏ ਹਨ । ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਕੋਰਟ 'ਚ ਚਾਰਜਸ਼ੀਟ ਵੀ ਦਾਖ਼ਲ ਕੀਤੀ ਪਰ ਮੁਲਜ਼ਮ ਤੋਂ ਇਸ ਦਾ ਸਬੰਧ ਨਹੀਂ ਦਿਖਾ ਪਾਈ।
ਜਸਟਿਸ ਹਰਿੰਦਰ ਸਿੰਘ ਸਿੱਧੂ ਨੇ ਜ਼ਮਾਨਤ ਪਟੀਸ਼ਨ ਮਨਜ਼ੂਰ ਕਰਦੇ ਹੋਏ ਕਿਹਾ ਕਿ ਮੁਲਜ਼ਮ ਦੇ ਖਿਲਾਫ਼ ਜਾਂਚ ਜੁਟਾਏ ਸਬੂਤ ਕਾਫੀ ਨਹੀਂ ਹਨ। ਅਜਿਹੇ 'ਚ ਜ਼ਮਾਨਤ ਦਾ ਲਾਭ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਗੈਂਗਸਟਰ ਗਗਨਦੀਪ ਸਿੰਘ ਨੂੰ ਪੁਲਿਸ ਨੇ ਚੰਡੀਗੜ੍ਹ ਸੈਕਟਰ 36 ਤੋਂ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਹਿਰਾਸਤ ਵਿੱਚ ਗਗਨਦੀਪ ਨੇ ਇਕਬਾਲੇ ਜੁਰਮ ਕੀਤਾ ਸੀ ਕਿ ਗੋਲਡ ਫਾਇਨੈਂਸ ਕੰਪਨੀ ਨੂੰ ਲੁੱਟ ਤੋਂ ਬਾਅਦ ਗਹਿਣਿਆਂ ਨੂੰ ਪਿਘਲਾਉਣ ਦੇ ਲਈ ਮਸ਼ੀਨ ਖ਼ਰੀਦੀ ਗਈ ਸੀ ਜੋ ਜ਼ੀਰਕਪੁਰ ਦੀ ਇੱਕ ਹਾਊਸਿੰਗ ਸੁਸਾਇਟੀ ਦੇ ਫਲੈਟ ਵਿੱਚ ਰੱਖੀ ਹੋਈ ਹੈ।