ਪੰਜਾਬ

punjab

ETV Bharat / city

ਮੁੱਖ ਮੰਤਰੀ ਦੇ ਮੁੰਡੇ ਨੂੰ ਈਡੀ ਨੇ ਭੇਜਿਆ ਸੰਮਨ, ਮੰਗਲਵਾਰ ਨੂੰ ਪੇਸ਼ੀ

ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਦੋਵਾਂ ਨੇ ਕਿਸੇ ਵੀ ਤਰ੍ਹਾਂ ਦੇ ਗ਼ਲਤ ਕੰਮ ਤੋਂ ਇਨਕਾਰ ਕੀਤਾ ਅਤੇ ਦੋਸ਼ਾਂ ਨੂੰ ਝੂਠ ਦੱਸਿਆ ਹੈ।

ਕੈਪਟਨ ਅਮਰਿੰਦਰ ਸਿੰਘ ਦੇ ਲੜਕੇ ਨੂੰ ਈਡੀ ਨੇ ਭੇਜਿਆ ਸੰਮਨ, ਮੰਗਲਵਾਰ ਨੂੰ ਪੇਸ਼ੀ
ਕੈਪਟਨ ਅਮਰਿੰਦਰ ਸਿੰਘ ਦੇ ਲੜਕੇ ਨੂੰ ਈਡੀ ਨੇ ਭੇਜਿਆ ਸੰਮਨ, ਮੰਗਲਵਾਰ ਨੂੰ ਪੇਸ਼ੀ

By

Published : Oct 23, 2020, 9:14 PM IST

Updated : Oct 23, 2020, 9:59 PM IST

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਨੂੰ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੰਗਲਵਾਰ ਨੂੰ ਗ਼ੈਰ-ਕਾਨੂੰਨੀ ਪੈਸੇ ਦੇ ਮਾਮਲੇ ਵਿੱਚ ਤਲਬ ਕੀਤਾ ਹੈ। ਰਣਇੰਦਰ ਸਿੰਘ ਨੂੰ 2016 ਵਿੱਚ ਪਹਿਲਾਂ ਵੀ ਵਿਦੇਸ਼ੀ ਮੁਦਰਾ ਪ੍ਰਬੰਧ ਐਕਟ ਜਾਂ ਫ਼ੇਮਾ ਦਾ ਕਥਿਤ ਰੂਪ ਤੋਂ ਉਲੰਘਣ ਕਰਨ ਦੇ ਬੁਲਾਇਆ ਗਿਆ ਸੀ।

ਰਣਇੰਦਰ ਸਿੰਘ ਤੋਂ ਉਸ ਸਮੇਂ ਸਵਿਟਜ਼ਰਲੈਂਡ ਦੇ ਲਈ ਪੈਸੇ ਦੇ ਕਥਿਤ ਟ੍ਰਾਂਸਫ਼ਰ ਅਤੇ ਇੱਕ ਟਰੱਸਟ ਦੇ ਨਿਰਮਾਣ ਅਤੇ ਬ੍ਰਿਟਿਸ਼ ਵਰਜਿਨ ਆਈਲੈਂਡਜ਼ ਦੇ ਟੈਕਸ ਹੈਵਨ ਵਿੱਚ ਕੁੱਝ ਸਹਾਇਕ ਕੰਪਨੀਆਂ ਨੂੰ ਦਿੱਤੀ ਗਈ ਸਬਸਿਡੀ ਦੇ ਬਾਰੇ ਪੁੱਛਿਆ ਗਿਆ ਸੀ।

ਕਥਿਤ ਉਲੰਘਣਾ ਦੀ ਜਾਂਚ ਪਹਿਲਾਂ ਆਮਦਨ ਵਿਭਾਗ ਵੱਲੋਂ ਕੀਤੀ ਗਈ ਸੀ ਅਤੇ ਪੰਜਾਬ ਦੀ ਇੱਕ ਅਦਾਲਤ ਵਿੱਚ ਮਾਮਲਾ ਦਾਇਰ ਕੀਤਾ ਗਿਆ ਸੀ।

ਰਣਇੰਦਰ ਸਿੰਘ ਨੇ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਦੇ ਕੋਲ ਲੁਕਾਉਣ ਦੇ ਲਈ ਕੁੱਝ ਵੀ ਨਹੀਂ ਹੈ ਅਤੇ ਜਾਂਚ ਵਿੱਚ ਸਹਿਯੋਗ ਕਰਨ ਦੇ ਲਈ ਤਿਆਰ ਹਾਂ।

ਇਹ ਮਾਮਲਾ ਉਦੋਂ ਦਾਇਰ ਕੀਤਾ ਗਿਆ ਸੀ, ਜਦੋਂ ਆਮਦਨ ਵਿਭਾਗ ਨੇ 2011 ਵਿੱਚ ਆਪਣੇ ਫ੍ਰੈਂਚ ਹਮਰੁਤਬਾ ਤੋਂ ਕੇਂਦਰੀ ਪ੍ਰਤੱਖ ਕਰ ਬੋਰਡ ਵੱਲੋਂ ਪ੍ਰਾਪਤ ਵੇਰਵੇ ਦੇ ਹਿੱਸੇ ਦੇ ਰੂਪ ਵਿੱਚ ਰਣਇੰਦਰ ਸਿੰਘ ਨੂੰ ਕਥਿਤ ਰੂਪ ਨਾਲ ਅਲਪਾਇਨ ਰਾਸ਼ਟਰ ਵਿੱਚ ਆਫ਼ਸ਼ੋਰ ਖ਼ਾਤੇ ਦੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਸੀ।

Last Updated : Oct 23, 2020, 9:59 PM IST

ABOUT THE AUTHOR

...view details