ਚੰਡੀਗੜ੍ਹ: ਦੇਸ਼ 'ਚ ਕੋਰੋਨਾ ਵਾਇਰਸ ਕਾਰਨ ਲੋਕ ਘਰਾਂ 'ਚ ਬੰਦ ਹਨ। ਅਜਿਹੇ 'ਚ ਘਰੇਲੂ ਹਿੰਸਾ ਮਾਮਲਿਆਂ 'ਚ ਇਜ਼ਾਫਾ ਹੋਇਆ ਹੈ। ਇਸ ਘਰੇਲੂ ਹਿੰਸਾ ਦੀ ਸ਼ਿਕਾਰ ਸਿਰਫ ਮਹਿਲਾਵਾਂ ਹੀ ਨਹੀਂ ਬਲਕਿ ਪੁਰਸ਼ ਵੀ ਹੁੰਦੇ ਹਨ। ਇਸ ਦੇ ਚਲਦੇ 2005 'ਚ ਇੱਕ ਸੇਵ ਇੰਡੀਅਨ ਫੈਮਿਲੀ ਨਾਂਅ ਦੀ ਸੰਸਥਾ ਬਣਾਈ ਗਈ। ਇਹ ਸੰਸਥਾ ਪੁਰਸ਼ਾ ਨੂੰ ਘਰੇਲੂ ਹਿੰਸਾ 'ਚੋਂ ਬਾਹਰ ਕੱਢਣ 'ਚ ਮਦਦ ਕਰਦੀ ਹੈ। ਇਸ ਸੰਸਥਾ ਵੱਲੋਂ ਲਗਾਤਾਰ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਲਈ ਵੀ ਇੱਕ ਪੁਰਸ਼ ਕਮਿਸ਼ਨ ਬਣਾਇਆ ਜਾਵੇ। ਹਰ ਸਾਲ ਜੰਤਰ ਮੰਤਰ 'ਤੇ ਇਸ ਸੰਸਥਾ ਵੱਲੋਂ ਧਰਨਾ ਪ੍ਰਦਰਸ਼ਨ ਵੀ ਕੀਤਾ ਜਾਂਦਾ ਹੈ।
ਲੌਕਡਾਊਨ: ਪੁਰਸ਼ਾਂ 'ਤੇ ਹੋਈ ਘਰੇਲੂ ਹਿੰਸਾ ਦੇ ਮਾਮਲਿਆਂ 'ਚ ਹੋਇਆ ਵਾਧਾ ਰੋਹਿਤ ਡੋਗਰਾ ਜੋ ਕਿ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੇ ਹਨ, ਉਨ੍ਹਾਂ 'ਤੇ ਵੀ ਦਹੇਜ ਲੈਣ ਦਾ ਇਲਜ਼ਾਮ ਲਗਾਇਆ ਗਿਆ ਸੀ, ਹਾਲਾਂਕਿ ਅਦਾਲਤ ਨੇ ਉਨ੍ਹਾਂ ਨੂੰ ਇਸ ਮਾਮਲੇ 'ਚ ਕਲਿਨ ਚਿੱਟ ਦੇ ਦਿੱਤੀ ਪਰ ਉਸ ਤੋਂ ਬਾਅਦ ਰੋਹਿਤ ਡੋਗਰਾ ਨੇ ਪੁਰਸ਼ਾਂ ਨੂੰ ਹਿੰਸਾ ਤੋਂ ਬਚਾਉਣ ਲਈ ਇਹ ਸੰਸਥਾ ਬਣਾਈ। ਹੁਣ ਉਨ੍ਹਾਂ ਦੀ ਬਣਾਈ ਸੰਸਥਾ ਪੂਰੇ ਦੇਸ਼ 'ਚ ਪੁਰਸ਼ਾਂ ਦੀ ਮਦਦ ਕਰਦੇ ਹਨ।
ਰੋਹਿਤ ਡੋਗਰਾ ਮੁਤਾਬਕ ਗਲੋਬਲ ਅੰਕੜਿਆਂ 'ਚ 40 ਫੀਸਦੀ ਘਰੇਲੂ ਹਿੰਸਾ ਪੁਰਸ਼ਾਂ 'ਤੇ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਲਈ ਤਾਂ ਬਹੁਤ ਸਾਰੇ ਕਾਨੂੰਨ ਹਨ ਪਰ ਪਰੁਸ਼ਾਂ ਲਈ ਇਨ੍ਹਾਂ ਤੋਂ ਕਾਨੂੰਨ ਨਹੀਂ ਬਣਾਇਆ ਜਾਂਦਾ। ਘਰੇਲੂ ਹਿੰਸਾ ਦੇ ਸ਼ਿਕਾਰ ਹੋਏ ਰਜਤ ਆਹੂਜਾ ਨੇ ਆਪਣੀ ਹੱਡ ਬੀਤੀ ਸੁਣਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਪਤਨੀ ਬੱਚੇ ਦੇ ਜਨਮ ਹੁੰਦਿਆਂ ਸਾਰ ਉਨ੍ਹਾਂ ਤੋਂ ਵੱਖ ਹੋ ਗਈ ਸੀ।
ਇਸ ਤੋਂ ਬਾਅਦ ਕੋਰਟ ਦੇ ਹੁਕਮਾਂ ਮੁਤਾਬਕ ਉਹ ਆਪਣੇ ਬੱਚੇ ਨੂੰ ਮਿਲਣਾ ਚਾਹੁੰਦੇ ਹਨ ਪਰ ਉਨ੍ਹਾਂ ਦੀ ਪਤਨੀ ਬੱਚੇ ਨੂੰ ਮਿਲਣ ਨਹੀਂ ਦਿੰਦੀ। ਉਨ੍ਹਾਂ ਦੱਸਿਆ ਕਿ ਸੁਪਰੀਮ ਕੋਰਟ ਦੀ ਗਾਈਡ ਲਾਈਨਜ਼ ਮੁਤਾਬਕ ਉਹ ਵੀਡੀਓ ਕਾਲ ਰਾਹੀਂ ਆਪਣੇ ਬੱਚੇ ਨਾਲ ਗੱਲਬਾਤ ਕਰ ਸਕਦੇ ਹਨ ਪਰ ਹਾਲੇ ਤੱਕ ਉਨ੍ਹਾਂ ਦੀ ਪਤਨੀ ਵੱਲੋਂ ਕੋਈ ਵੀ ਵੀਡੀਓ ਕੋਲ ਨਹੀਂ ਕਰਵਾਈ ਗਈ। ਪੀੜਤ ਮਰਚੈਂਟ ਅਫ਼ਸਰ ਨੇ ਇਹ ਵੀ ਦੱਸਿਆ ਕਿ ਸਾਡੇ ਭਾਰਤ ਦੇ ਵਿੱਚ ਲੋਕਾਂ ਨੂੰ ਇਹੀ ਲੱਗਦਾ ਹੈ ਕਿ ਬੰਦ ਕਮਰੇ ਦੇ ਵਿੱਚ ਜੇਕਰ ਪਤੀ ਪਤਨੀ ਵਿੱਚ ਲੜਾਈ ਹੋਈ ਹੈ ਤਾਂ ਦੋਸ਼ੀ ਪਤੀ ਹੈ। ਅਜਿਹੀ ਮਾਨਸਿਕਤਾ ਸਾਡੇ ਸਿਸਟਮ ਦੀ ਬਣ ਚੁੱਕੀ ਹੈ।