ਨਾਭਾ:ਕਾਲੇ ਖੇਤੀ ਕਾਨੂੰਨਾਂ (Agricultural laws) ਨੂੰ ਲੈ ਕੇ ਜਿੱਥੇ ਕਿਸਾਨ ਲੰਬੇ ਸਮੇਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਹਨ। ਉੱਥੇ ਹੀ ਹੁਣ ਤੱਕ ਪੰਜਾਬ ਦੇ 600 ਦੇ ਕਰੀਬ ਕਿਸਾਨ ਸ਼ਹੀਦ ਹੋ ਚੁੱਕੇ ਹਨ। ਪੰਜਾਬ ਸਰਕਾਰ ਵੱਲੋਂ ਸਾਰੇ ਹੀ ਸ਼ਹੀਦ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦੇ ਚੈੱਕ ਅਤੇ ਇਕ ਘਰ ਵਿਚ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ। ਜਿਸ ਦੇ ਤਹਿਤ ਨਾਭਾ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ (Cabiner Minister) ਸਾਧੂ ਸਿੰਘ ਧਰਮਸੋਤ ਨੇ ਨਾਭਾ ਬਲਾਕ ਦੇ ਪਿੰਡ ਭੋਜੋਮਾਜਰੀ ਦੇ ਸ਼ਹੀਦ ਕਿਸਾਨ ਬਾਬੂ ਸਿੰਘ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦਾ ਚੈੱਕ ਸੌਂਪਿਆ ਬਾਬੂ ਸਿੰਘ ਕਿਸਾਨੀ ਅੰਦੋਲਨ (Farmers' agitation) ਵਿੱਚ ਸ਼ਹੀਦ ਹੋ ਗਏ ਸਨ।
ਹਰਸਿਮਰਤ ਨੇ ਦਬਾਅ ਹੇਠ ਦਿੱਤਾ ਅਸਤੀਫਾ
ਸੁਖਬੀਰ ਬਾਦਲ ਵੱਲੋਂ ਖੇਤੀ ਦੇ 3 ਕਾਲ਼ੇ ਕਾਨੂੰਨ ਪਾਸ ਹੋਣ ਦੇ ਇੱਕ ਸਾਲ ਪੂਰੇ ਹੋਣ 'ਤੇ ਵਿਰੋਧ ਵਜੋਂ ਸ਼੍ਰੋਮਣੀ ਅਕਾਲੀ ਦਲ (Shiromani Akali Dal) ਕਿਸਾਨਾਂ ਦੇ ਹੱਕ ’ਚ 17 ਸਤੰਬਰ, 2021 ਨੂੰ ਗੁ. ਰਕਾਬਗੰਜ ਸਾਹਿਬ (Gurdwara Rakab Ganj) ਤੋਂ ਸੰਸਦ ਭਵਨ (Parliament house) ਤੱਕ ਰੋਸ ਮਾਰਚ (Protest March) ਕਰੇਗਾ ਅਤੇ ਕਾਲਾ ਦਿਵਸ ਮਨਾਏਗਾ ਸੁਖਬੀਰ ਬਾਦਲ (Sukhbir Badal) ਦਾ ਜਵਾਬ ਦਿੰਦੇ ਹੋਏ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ (Harsimrat kaur Badal) ਨੇ ਅਸਤੀਫਾ ਨਹੀਂ ਸੀ ਦਿੱਤਾ ਉਸ ਤੋਂ ਤਾਂ ਕੁਰਸੀ ਬੀਜੇਪੀ ਵਾਲ਼ਿਆਂ ਨੇ ਖੋਹੀ ਸੀ ਇਹ ਤਾਂ ਜਾਣ ਬੁੱਝ ਕੇ ਡਰਾਮੇ ਕਰ ਰਹੇ ਹਨ।
ਸ਼ਹੀਦ ਕਿਸਾਨਾਂ ਨੂੰ ਪੰਜਾਬ ਸਰਕਾਰ ਨੇ ਮਦਦ ਦਾ ਵਾਅਦਾ ਕੀਤਾ ਹੈ
ਤਿੰਨ ਕਾਲੇ ਖੇਤੀ ਕਾਨੂੰਨਾਂ (Agricultural laws) ਨੂੰ ਲੈ ਕੇ ਜਿੱਥੇ ਕਿਸਾਨ ਲੰਬੇ ਸਮੇਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਹਨ। ਉੱਥੇ ਹੀ ਹੁਣ ਤੱਕ ਪੰਜਾਬ ਦੇ 600 ਦੇ ਕਰੀਬ ਕਿਸਾਨ ਸ਼ਹੀਦ ਹੋ ਚੁੱਕੇ ਹਨ। ਪੰਜਾਬ ਸਰਕਾਰ ਵੱਲੋਂ ਸਾਰੇ ਹੀ ਸ਼ਹੀਦ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦੇ ਚੈੱਕ ਅਤੇ ਇਕ ਘਰ ਵਿਚ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ। ਜਿਸ ਦੇ ਤਹਿਤ ਨਾਭਾ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨਾਭਾ ਬਲਾਕ ਦੇ ਪਿੰਡ ਭੋਜੋਮਾਜਰੀ ਦੇ ਸ਼ਹੀਦ ਕਿਸਾਨ ਬਾਬੂ ਸਿੰਘ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦਾ ਚੈੱਕ ਸੌਂਪਿਆ ਬਾਬੂ ਸਿੰਘ ਕਿਸਾਨੀ ਅੰਦੋਲਨ ਵਿੱਚ ਸ਼ਹੀਦ ਹੋ ਗਏ ਸਨ। ਸੁਖਬੀਰ ਬਾਦਲ ਵੱਲੋਂ ਖੇਤੀ ਦੇ 3 ਕਾਲ਼ੇ ਕਾਨੂੰਨ ਪਾਸ ਹੋਣ ਦੇ ਇੱਕ ਸਾਲ ਪੂਰੇ ਹੋਣ 'ਤੇ ਵਿਰੋਧ ਵਜੋਂ ਸ਼੍ਰੋਮਣੀ ਅਕਾਲੀ ਦਲ (Shiromani Akali Dal) ਕਿਸਾਨਾਂ ਦੇ ਹੱਕ ’ਚ 17 ਸਤੰਬਰ, 2021 ਨੂੰ ਗੁ. ਰਕਾਬਗੰਜ ਸਾਹਿਬ ਤੋਂ ਸੰਸਦ ਭਵਨ ਤੱਕ ਰੋਸ ਮਾਰਚ ਕਰੇਗਾ ਅਤੇ ਕਾਲਾ ਦਿਵਸ ਮਨਾਏਗਾ ਸੁਖਬੀਰ ਬਾਦਲ ਦਾ ਜਵਾਬ ਦਿੰਦੇ ਹੋਏ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਨਹੀਂ ਸੀ ਦਿੱਤਾ ਉਸ ਤੋਂ ਤਾਂ ਕੁਰਸੀ ਬੀਜੇਪੀ ਵਾਲ਼ਿਆਂ ਨੇ ਖੋਹੀ ਸੀ ਇਹ ਤਾਂ ਜਾਣ ਬੁੱਝ ਕੇ ਡਰਾਮੇ ਕਰ ਰਹੇ ਹਨ।