ਪੰਜਾਬ

punjab

ETV Bharat / city

ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 283 ਹੋਈ, 17 ਮੌਤਾਂ - ਕੋਰੋਨਾ ਵਾਇਰਸ ਮਾਮਲੇ ਪੰਜਾਬ

ਵੀਰਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 3 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇੱਕ ਕੋਰੋਨਾ ਪੀੜਤ ਮਰੀਜ਼ ਦੀ ਮੌਤ ਹੋ ਗਈ। ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 283 ਹੋ ਗਈ ਹੈ।

ਕੋਰੋਨਾ
ਕੋਰੋਨਾ

By

Published : Apr 23, 2020, 7:01 PM IST

Updated : Apr 23, 2020, 9:03 PM IST

ਚੰਡੀਗੜ੍ਹ: ਪੰਜਾਬ ਵਿੱਚ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ 3 ਮਾਮਲੇ ਸਾਹਮਣੇ ਆਏ ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 283 ਹੋ ਗਈ ਹੈ। ਇਨ੍ਹਾਂ 3 ਨਵੇਂ ਮਾਮਲਿਆਂ ਵਿੱਚੋਂ 1 ਜਲੰਧਰ ਅਤੇ 2 ਮਾਮਲੇ ਅੰਮ੍ਰਿਤਸਰ ਤੋਂ ਸਾਹਮਣੇ ਆਏ ਹਨ। ਵੀਰਵਾਰ ਨੂੰ ਕਪੂਰਥਲਾ ਦੇ ਇੱਕ ਕੋਰੋਨਾ ਪੀੜਤ ਮਰੀਜ਼ ਦੀ ਮੌਤ ਵੀ ਹੋ ਗਈ। ਸੂਬੇ ਵਿੱਚ ਹੁਣ ਤੱਕ ਕੋਰੋਨਾ ਕਾਰਨ ਕੁੱਲ 17 ਲੋਕਾਂ ਦੀ ਮੌਤ ਹੋਈ ਹੈ।

ਇਨ੍ਹਾਂ 283 ਮਰੀਜ਼ਾਂ ਵਿੱਚੋਂ 66 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਹਨ। ਕੋਵਿਡ-19 ਸਬੰਧੀ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ ਸੂਬੇ ਵਿੱਚ ਹੁਣ ਤੱਕ ਸ਼ੱਕੀ ਮਰੀਜ਼ਾਂ ਗਿਣਤੀ 8757 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਵਿਚੋਂ 7433 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ। 1041 ਲੋਕਾਂ ਦੇ ਨਤੀਜੇ ਆਉਣੇ ਅਜੇ ਬਾਕੀ ਹਨ।

ਮੀਡੀਆ ਬੁਲੇਟਿਨ
ਮੀਡੀਆ ਬੁਲੇਟਿਨ

ਪੰਜਾਬ ਦੇ 22 ਜ਼ਿਲ੍ਹਿਆਂ ਵਿੱਚੋਂ 19 ਜ਼ਿਲ੍ਹੇ ਕੋਰੋਨਾ ਦੀ ਮਾਰ ਹੇਠ ਹਨ ਜਿਨ੍ਹਾਂ ਵਿੱਚ ਨਵਾਂਸ਼ਹਿਰ, ਮੋਗਾ, ਬਰਨਾਲਾ ਅਤੇ ਫ਼ਤਿਹਗੜ੍ਹ ਸਾਹਿਬ ਵਿੱਚ ਕੋਈ ਐਕਟਿਵ ਮਾਮਲਾ ਨਹੀਂ ਹੈ। ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਕੋਰੋਨਾ ਦੇ ਮਰੀਜ਼ਾਂ ਦੇ ਹੁਣ ਤੱਕ ਆਏ ਮਾਮਲਿਆਂ ਦੀ ਗਿਣਤੀ ਇਸ ਤਰ੍ਹਾਂ ਹੈ।

ਮੋਹਾਲੀ ਵਿੱਚ 62, ਜਲੰਧਰ ਵਿੱਚ 59, ਪਟਿਆਲਾ ਵਿੱਚ 49, ਪਠਾਨਕੋਟ ਵਿੱਚ 24, ਨਵਾਂਸ਼ਹਿਰ ਵਿੱਚ 19, ਲੁਧਿਆਣਾ ਵਿੱਚ 16, ਅੰਮ੍ਰਿਤਸਰ ਵਿੱਚ 13, ਮਾਨਸਾ ਵਿੱਚ 11, ਹੁਸ਼ਿਆਰਪੁਰ ਵਿੱਚ 7, ਮੋਗਾ ਵਿੱਚ 4, ਰੋਪੜ ਵਿੱਚ 3, ਫ਼ਤਿਹਗੜ੍ਹ ਸਾਹਿਬ ਵਿੱਚ 2, ਫ਼ਰੀਦਕੋਟ ਵਿੱਚ 3, ਬਰਨਾਲਾ ਵਿੱਚ 2, ਕਪੂਰਥਲਾ ਵਿੱਚ 2, ਮੁਕਤਸਰ ਸਾਹਿਬ ਵਿੱਚ 1, ਸੰਗਰੂਰ ਵਿੱਚ 3, ਗੁਰਦਾਸਪੁਰ ਵਿੱਚ 1 ਅਤੇ ਫ਼ਿਰੋਜ਼ਪੁਰ ਵਿੱਚ 1 ਕੋਰੋਨਾ ਪੌਜ਼ੀਟਿਵ ਕੇਸ ਹੈ।

Last Updated : Apr 23, 2020, 9:03 PM IST

ABOUT THE AUTHOR

...view details