ਚੰਡੀਗੜ੍ਹ: ਪੰਜਾਬ ਵਿੱਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ 13 ਮਾਮਲੇ ਸਾਹਮਣੇ ਆਏ ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1932 ਹੋ ਗਈ ਹੈ। ਸੂਬੇ ਵਿੱਚ ਕੋਵਿਡ-19 ਕਾਰਨ ਮਰਨ ਵਾਲਿਆਂ ਦੀ ਗਿਣਤੀ 32 ਹੈ।
ਇਨ੍ਹਾਂ 13 ਨਵੇਂ ਮਾਮਲਿਆਂ ਵਿੱਚੋਂ 1 ਲੁਧਿਆਣਾ, 1 ਬਠਿੰਡਾ, 1 ਰੋਪੜ, 1 ਫ਼ਤਿਹਗੜ੍ਹ ਸਾਹਿਬ, 3 ਫ਼ਾਜ਼ਿਲਕਾ ਅਤੇ 6 ਮਾਮਲੇ ਫ਼ਰੀਦਕੋਟ ਤੋਂ ਸਾਹਮਣੇ ਆਏ ਹਨ। 1932 ਪੀੜਤ ਮਰੀਜ਼ਾਂ ਵਿੱਚੋਂ 305 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 1595 ਐਕਟਿਵ ਮਾਮਲੇ ਹਨ।
ਪੰਜਾਬ ਦੇ ਸਿਹਤ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 49301 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਵਿਚੋਂ 443129 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ। 3050 ਲੋਕਾਂ ਦੇ ਨਤੀਜੇ ਆਉਣੇ ਅਜੇ ਬਾਕੀ ਹਨ।
ਪੰਜਾਬ ਦੇ ਸਾਰੇ 22 ਜ਼ਿਲ੍ਹੇ ਕੋਰੋਨਾ ਦੀ ਮਾਰ ਹੇਠ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚ ਕੋਰੋਨਾ ਦੇ ਮਰੀਜ਼ਾਂ ਦੇ ਹੁਣ ਤੱਕ ਆਏ ਮਾਮਲਿਆਂ ਦੀ ਗਿਣਤੀ ਇਸ ਤਰ੍ਹਾਂ ਹੈ। ਅੰਮ੍ਰਿਤਸਰ ਵਿੱਚ 297, ਜਲੰਧਰ ਵਿੱਚ 205, ਲੁਧਿਆਣਾ ਵਿੱਚ 136, ਮੋਹਾਲੀ ਵਿੱਚ 102, ਹੁਸ਼ਿਆਰਪੁਰ ਵਿੱਚ 92, ਪਟਿਆਲਾ ਵਿੱਚ 100, ਨਵਾਂਸ਼ਹਿਰ ਵਿੱਚ 103, ਸੰਗਰੂਰ ਵਿੱਚ 88, ਮੁਕਤਸਰ ਸਾਹਿਬ ਵਿੱਚ 65, ਫ਼ਿਰੋਜ਼ਪੁਰ ਵਿੱਚ 44, ਤਰਨ ਤਾਰਨ ਵਿੱਚ 158, ਗੁਰਦਾਸਪੁਰ ਵਿੱਚ 122, ਬਠਿੰਡਾ ਵਿੱਚ 41, ਮੋਗਾ ਵਿੱਚ 59, ਪਠਾਨਕੋਟ ਵਿੱਚ 29, ਬਰਨਾਲਾ ਵਿੱਚ 21, ਫ਼ਰੀਦਕੋਟ ਵਿੱਚ 52, ਮਾਨਸਾ ਵਿੱਚ 32, ਫ਼ਤਿਹਗੜ੍ਹ ਸਾਹਿਬ ਵਿੱਚ 56, ਰੋਪੜ ਵਿੱਚ 59, ਕਪੂਰਥਲਾ ਵਿੱਚ 27 ਅਤੇ ਫਾਜ਼ਿਲਕਾ ਵਿੱਚ 44 ਕੋਰੋਨਾ ਪੌਜ਼ੀਟਿਵ ਕੇਸ ਹਨ।