ਚੰਡੀਗੜ੍ਹ: ਪੰਜਾਬ ਵਿੱਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ 1515 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 61527 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 15,870 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 1808 ਲੋਕਾਂ ਦੀ ਮੌਤ ਹੋਈ ਹੈ। ਸ਼ੁੱਕਰਵਾਰ ਨੂੰ ਪੰਜਾਬ ਵਿੱਚ 69 ਲੋਕਾਂ ਦੀ ਮੌਤ ਹੋ ਗਈ ਹੈ।
ਕੋਵਿਡ-19: ਪੰਜਾਬ 'ਚ 1515 ਨਵੇਂ ਕੇਸਾਂ ਦੀ ਪੁਸ਼ਟੀ, ਕੁੱਲ ਗਿਣਤੀ ਹੋਈ 61 ਹਜ਼ਾਰ ਤੋਂ ਪਾਰ
ਪੰਜਾਬ ਵਿੱਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ 1515 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 61 ਹਜ਼ਾਰ ਤੋਂ ਪਾਰ ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 15870 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 1808 ਲੋਕਾਂ ਦੀ ਮੌਤ ਹੋਈ ਹੈ।
ਇਨ੍ਹਾਂ 1515 ਨਵੇਂ ਮਾਮਲਿਆਂ ਵਿੱਚੋਂ 208 ਲੁਧਿਆਣਾ, 254 ਜਲੰਧਰ, 132 ਅੰਮ੍ਰਿਤਸਰ, 15 ਸੰਗਰੂਰ, 138 ਪਟਿਆਲਾ, 146 ਮੋਹਾਲੀ, 100 ਬਠਿੰਡਾ, 113 ਗੁਰਦਾਸਪੁਰ, 04 ਫ਼ਿਰੋਜ਼ਪੁਰ, 04 ਮੋਗਾ, 14 ਫ਼ਤਿਹਗੜ੍ਹ ਸਾਹਿਬ, 33 ਪਠਾਨਕੋਟ, 38 ਫ਼ਰੀਦਕੋਟ, 16 ਬਰਨਾਲਾ, 49 ਮਾਨਸਾ, 27 ਫ਼ਾਜ਼ਿਲਕਾ, 27 ਮੁਤਕਸਰ, 15 ਰੂਪਨਗਰ, 05 ਨਵਾਂ ਸ਼ਹਿਰ, 41 ਕਪੂਰਥਲਾ, 31 ਤਰਨ ਤਾਰਨ ਅਤੇ ਹੁਸ਼ਿਆਰਪੁਰ ਤੋਂ 105 ਮਾਮਲੇ ਸਾਹਮਣੇ ਆਏ ਹਨ।
ਇਨ੍ਹਾਂ 61527 ਮਰੀਜ਼ਾਂ ਵਿੱਚੋਂ 43849 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 15870 ਐਕਟਿਵ ਮਾਮਲੇ ਹਨ।