ਪੰਜਾਬ

punjab

ETV Bharat / city

ਕੋਰੋਨਾ ਦੀ ਨੈਗੇਟਿਵ ਰਿਪੋਰਟ ਦਿਖਾ ਕੇ ਮਿਲੇਗੀ ਵਿਆਹ ’ਚ ਐਂਟਰੀ ! - ਮੈਰਿਜ ਪੈਲੇਸ ਐਸੋਸੀਏਸ਼ਨ

ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੈਰਿਜ ਪੈਲੇਸ ਮਾਲਕਾਂ ਦੀ ਮੰਗ ਜਾਇਜ਼ ਹੈ, ਕਿਉਂਕਿ ਵੱਡੀ ਇਨਵੈਸਟਮੈਂਟ ਕਰਨ ਤੋਂ ਬਾਅਦ ਮੈਰਿਜ ਪੈਲੇਸ ਖੁੱਲ੍ਹਦੇ ਹਨ ਤੇ ਉਨ੍ਹਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ ਇਸ ਕਰ ਕੇ ਉਨ੍ਹਾਂ ਦੀ ਗੱਲ ਅਸੀਂ ਮੁੱਖ ਮੰਤਰੀ ਅੱਗੇ ਰੱਖਾਂਗੇ ਤਾਂ ਜੋ ਉਨ੍ਹਾਂ ਨੂੰ ਕੁਝ ਇਸ ਤਰੀਕੇ ਦੀ ਛੋਟ ਦਿੱਤੀ ਜਾ ਸਕੇਗੀ।

ਕੋਰੋਨਾ ਦੀ ਨੈਗੇਟਿਵ ਰਿਪੋਰਟ ਦਿਖਾ ਕੇ ਮਿਲੇਗੀ ਵਿਆਹ ’ਚ ਐਂਟਰੀ !

By

Published : Apr 18, 2021, 6:04 PM IST

ਚੰਡੀਗੜ੍ਹ: ਵਿਸ਼ਵ ਭਰ ’ਚ ਕੋਰੋਨਾ ਨੇ ਇੱਕ ਵਾਰ ਮੁੜ ਰਫ਼ਤਾਰ ਫੜ ਲਈ ਹੈ ਤੇ ਪੰਜਾਬ ਸਰਕਾਰ ਕੋਰੋਨਾ ਵਾਇਰਸ ਨੂੰ ਰੋਕਣ ਵਾਸਤੇ ਹਰ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ ਜਿੱਥੇ ਲੋਕਾਂ ਵਾਸਤੇ ਸਖ਼ਤੀ ਵਧਾਈ ਗਈ ਹੈ ਉਥੇ ਹੀ ਸਰਕਾਰ ਇਸ ਯੋਜਨਾ ਬਾਰੇ ਵੀ ਵਿਚਾਰ ਕਰ ਰਹੀ ਹੈ ਕਿ ਸਿਰਫ਼ ਉਨ੍ਹਾਂ ਨੂੰ ਹੀ ਵਿਆਹ ਵਿੱਚ ਸ਼ਾਮਿਲ ਹੋਣ ਦੀ ਮਨਜ਼ੂਰੀ ਦਿੱਤੀ ਜਾਵੇਗੀ ਜਿਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਹੋਵੇਗੀ ਅਤੇ ਇਹ ਰਿਪੋਰਟ ਵਿਆਹ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਦਿਖਾਉਣੀ ਹੋਵੇਗੀ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੈਰਿਜ ਪੈਲੇਸ ਮਾਲਕਾਂ ਦੀ ਮੰਗ ਜਾਇਜ਼ ਹੈ, ਕਿਉਂਕਿ ਵੱਡੀ ਇਨਵੈਸਟਮੈਂਟ ਕਰਨ ਤੋਂ ਬਾਅਦ ਮੈਰਿਜ ਪੈਲੇਸ ਖੁੱਲ੍ਹਦੇ ਹਨ ਤੇ ਉਨ੍ਹਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ ਇਸ ਕਰ ਕੇ ਉਨ੍ਹਾਂ ਦੀ ਗੱਲ ਅਸੀਂ ਮੁੱਖ ਮੰਤਰੀ ਅੱਗੇ ਰੱਖਾਂਗੇ ਤਾਂ ਜੋ ਉਨ੍ਹਾਂ ਨੂੰ ਕੁਝ ਇਸ ਤਰੀਕੇ ਦੀ ਛੋਟ ਦਿੱਤੀ ਜਾ ਸਕੇਗੀ।

ਕੋਰੋਨਾ ਦੀ ਨੈਗੇਟਿਵ ਰਿਪੋਰਟ ਦਿਖਾ ਕੇ ਮਿਲੇਗੀ ਵਿਆਹ ’ਚ ਐਂਟਰੀ !
ਇਹ ਵੀ ਪੜੋ: ਕਿਸਾਨਾਂ ਨੂੰ ਨਹੀਂ ਰਾਸ ਆ ਰਿਹਾ ਸਿੱਧੀ ਅਦਾਇਗੀ ਦਾ ਸਿਸਟਮਦੱਸ ਦੇਈਏ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਮੁਹਾਲੀ ਮੈਰਿਜ ਪੈਲੇਸ ਐਸੋਸੀਏਸ਼ਨ ਦੇ ਨੁਮਾਇੰਦੇ ਮਿਲਣ ਪੁੱਜੇ ਸਨ। ਉਹਨਾਂ ਮੰਤਰੀ ਅੱਗੇ ਅਪੀਲ ਕੀਤੀ ਕਿ ਜਿਵੇਂ ਪੰਜਾਬ ਭਰ ਦੇ ਵਿੱਚ ਮੈਰਿਜ ਪੈਲੇਸ ਵਿੱਚ 50 ਅਤੇ 100 ਮਹਿਮਾਨ ਸ਼ਾਮਿਲ ਹੋਣ ਦੀ ਮਨਜ਼ੂਰੀ ਦਿੱਤੀ ਗਈ ਹੈ। ਉਸੇ ਤਰ੍ਹਾਂ ਮੁਹਾਲੀ ਵਿੱਚ ਵੀ ਇੰਨੇ ਹੀ ਮਹਿਮਾਨ ਸ਼ਾਮਿਲ ਹੋਣ ਦੀ ਮਨਜ਼ੂਰੀ ਦਿੱਤੀ ਜਾਵੇ। ਇੱਥੇ ਦੱਸ ਦੇਈਏ ਕਿ ਮੁਹਾਲੀ ਪ੍ਰਸ਼ਾਸਨ ਵੱਲੋਂ ਵਿਆਹ ਦੌਰਾਨ ਸਿਰਫ਼ 20 ਮਹਿਮਾਨ ਸ਼ਾਮਿਲ ਹੋਣ ਦੀ ਹੀ ਮਨਜ਼ੂਰੀ ਦਿੱਤੀ ਗਈ ਹੈ।ਇਹ ਵੀ ਪੜੋ: ਲੁਧਿਆਣਾ ਦੇ 2 ਇਲਾਕਿਆਂ 'ਚ ਲੱਗਿਆਂ ਲੌਕਡਾਊਨ

ABOUT THE AUTHOR

...view details