ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 4,01,178 ਨਵੇਂ ਮਾਮਲੇ ਸਾਹਮਣੇ ਆਏ ਹਨ, 4,187 ਮੌਤਾਂ ਹੋਈਆਂ ਹਨ। ਅੱਜ ਦੇ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਣ ਤੋਂ ਬਾਅਦ ਦੇਸ਼ ਵਿੱਚ ਕੋਰੋਨਾ ਪੌਜ਼ੀਟਿਵ ਮਾਮਲਿਆਂ ਦੀ ਗਿਣਤੀ 2,18,92,676 ਹੋ ਗਈ ਹੈ। ਅਤੇ ਮੌਤਾਂ ਦਾ ਅੰਕੜਾਂ 2,38,270 ਹੋ ਗਈ ਹੈ। ਦੇਸ਼ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 37,23,446 ਹੈ ਅਤੇ ਸਿਹਤਯਾਬ ਹੋਏ ਮਾਮਲਿਆਂ ਦੀ ਕੁੱਲ ਗਿਣਤੀ 1,79,30,960 ਹੈ।
ਬੀਤੇ 24 ਘੰਟਿਆਂ 'ਚ ਭਾਰਤ 'ਚ 4,01,178 ਨਵੇਂ ਮਾਮਲੇ, 4,187 ਮੌਤਾਂ
09:23 May 08
ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 4,01,178 ਨਵੇਂ ਮਾਮਲੇ ਆਏ ਸਾਹਮਣੇ
09:22 May 08
ਦੇਸ਼ 'ਚ 24 ਘੰਟਿਆਂ 'ਚ ਕੋਰੋਨਾ ਵਾਇਸ ਦੀ 22,97,257 ਵੈਕਸੀਨ
ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਸ ਦੀ 22,97,257 ਵੈਕਸੀਨ ਲਗਾਈ ਗਈ ਹੈ ਜਿਸ ਦੇ ਬਾਅਦ ਕੁਲ ਵੈਕਸੀਨੇਸ਼ਨ ਦਾ ਅੰਕੜਾ 16,73,46,544 ਹੋ ਗਿਆ ਹੈ।
07:00 May 08
ਦਿੱਲੀ 'ਚ ਬੀਤੇ 24 ਘੰਟਿਆਂ ਦੇ ਨਵੇਂ ਮਾਮਲੇ
ਪਿਛਲੇ 24 ਘੰਟਿਆਂ ਦੌਰਾਨ, ਕੋਰੋਨਾ ਦੇ 341 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ ਦਿਨ ਦੇ ਮੁਕਾਬਲੇ ਕੋਰੋਨਾ ਦੀ ਲਾਗ ਦਰ ਵਧੀ ਹੈ। 24.29 ਪ੍ਰਤੀਸ਼ਤ, ਇਹ ਦਰ ਸ਼ੁੱਕਰਵਾਰ ਨੂੰ ਵਧ ਕੇ 24.92 ਪ੍ਰਤੀਸ਼ਤ ਹੋ ਗਈ ਹੈ। ਹਾਲਾਂਕਿ, ਸਰਗਰਮ ਮਰੀਜ਼ਾਂ ਦੀ ਦਰ ਘਟੀ ਹੈ। ਇਹ ਦਰ ਅੱਜ ਵਧ ਕੇ 7.04 ਪ੍ਰਤੀਸ਼ਤ ਹੋ ਗਈ ਹੈ।
06:43 May 08
ਪਿਛਲੇ 24 ਘੰਟਿਆਂ 'ਚ ਪੰਜਾਬ ਦੇ ਕੋਰੋਨਾ ਮਾਮਲੇ
ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 8,367 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 165 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ 24 ਘੰਟਿਆ ਵਿੱਚ 4,976 ਮਰੀਜ਼ ਸਿਹਤਯਾਬ ਵੀ ਹੋਏ ਹਨ। ਅੱਜ ਦੇ ਵਾਧੇ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 4,24,647 ਹੋ ਗਈ ਹੈ।
ਹੁਣ ਤੱਕ ਇਸ ਵਾਇਰਸ ਦੀ ਲਾਗ ਕਾਰਨ 10,144 ਲੋਕਾਂ ਦੀ ਮੌਤ ਹੋ ਚੁੱਕੀ ਹੈ
ਰਾਹਤ ਦੀ ਗੱਲ ਹੈ ਕਿ 3,44,779 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਸਿਹਤਯਾਬ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 69,724 ਐਕਟਿਵ ਮਾਮਲੇ ਹਨ।