ਚੰਡੀਗੜ੍ਹ:ਅੱਜ ਤੋਂ ਕਰੀਬ 125 ਸਾਲ ਪਹਿਲਾਂ 36ਵੀਂ ਸਿੱਖ ਰੈਜੀਮੈਂਟ ਦੇ 21 ਬਹਾਦਰ ਯੋਧਿਆਂ ਨੇ ਅਸੰਭਵ ਦਿਖਣ ਵਾਲੇ ਕਾਰਨਾਮੇ ਨੂੰ ਹਵਲਦਾਰ ਈਸ਼ਰ ਸਿੰਘ ਦੀ ਅਗਵਾਈ ਵਿੱਚ ਸੰਭਵ ਕਰਕੇ ਦਿਖਾਇਆ ਸੀ। ਦਰਅਸਲ 10 ਹਜ਼ਾਰ ਪਠਾਣਾਂ ਵੱਲੋਂ ਸਾਰਾਗੜ੍ਹੀ (Saragarhi War) ਦੇ ਕਿਲ੍ਹੇ ਉੱਤੇ ਹਮਲਾ ਕੀਤਾ ਗਿਆ ਸੀ ਅਤੇ 21 ਵੀਰ ਜਵਾਨਾਂ ਨੇ ਹਜ਼ਾਰਾ ਪਠਾਣਾਂ ਦਾ ਸਾਹਮਣਾ ਕਰਦਿਆਂ ਸ਼ਹਾਦਤ ਦਾ ਜਾਮ ਪੀਤਾ ਸੀ।ਅਤੇ ਇਤਿਹਾਸ 'ਚ ਪਹਿਲੀ ਵਾਰ 21 ਜਵਾਨਾਂ ਨੂੰ ਉਨ੍ਹਾਂ ਦੀ ਅਦੁੱਤੀ ਸ਼ਹਾਦਤ ਦੇ ਲਈ ਇਕੱਠਿਆਂ ਸਰਵਉੱਚ ਬ੍ਰਿਟਿਸ਼ ਬਹਾਦਰੀ ਐਵਾਰਡ 'ਇੰਡੀਅਨ ਆਰਡਰ ਆਫ਼ ਮੈਰਿਟ' ਪ੍ਰਦਾਨ ਕੀਤੇ ਗਏ।
ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਿਆ ਕਿ 36ਵੀਂ ਸਿੱਖ ਰੈਜੀਮੈਂਟ ਦੇ 21 ਬਹਾਦਰ ਯੋਧੇ (21 brave warriors of Saragarhi) ਜਿਨ੍ਹਾਂ ਸਾਰਾਗੜ੍ਹੀ ਕਿਲ੍ਹੇ ਉੱਤੇ ਚੜ੍ਹਕੇ ਆਏ ਹਜ਼ਾਰਾਂ ਪਠਾਨਾਂ ਨੂੰ ਹਵਲਦਾਰ ਈਸ਼ਰ ਸਿੰਘ ਜੀ ਦੀ ਅਗਵਾਈ ਵਿੱਚ ਡਟਵਾਂ ਮੁਕਾਬਲਾ ਦਿੱਤਾ। ਅੱਜ ਸਾਰਾਗੜ੍ਹੀ ਦਿਵਸ ਮੌਕੇ ਕੁਰਬਾਨ ਹੋਏ ਸਿੱਖ ਨਾਇਕਾਂ ਦੀ ਬਹਾਦਰੀ ਅਤੇ ਸ਼ਹਾਦਤ ਨੂੰ ਸੀਸ ਝੁਕਾ ਕੇ ਸਿਜਦਾ ਕਰਦਾ ਹਾਂ।