ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Election 2022) ਨੂੰ ਲੈ ਕੇ ਵੋਟਿੰਗ 20 ਫਰਵਰੀ ਨੂੰ ਹੋਣੀਆਂ ਹਨ ਜਿਸ ਦੇ ਲਈ ਸਿਆਸੀ ਪਾਰਟੀਆਂ ਵੱਲੋਂ ਜ਼ੋਰਾਂ ਸ਼ੋਰਾਂ ਦੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸੇ ਦੇ ਚੱਲਦੇ ਪਾਰਟੀ ਆਗੂਆਂ ਵੱਲੋਂ ਰੈਲੀਆਂ ਕਰ ਲੋਕਾਂ ਦੇ ਵਿੱਚ ਵਿਚਰਿਆ ਜਾ ਰਿਹਾ ਹੈ। ਨਾਲ ਹੀ ਵਿਰੋਧੀਆਂ ਨੂੰ ਲਗਾਤਾਰ ਘੇਰਿਆ ਵੀ ਜਾ ਰਿਹਾ ਹੈ। ਇਸੇ ਦੇ ਚੱਲਦੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨੇ ਸਾਧੇ।
ਕੇਜਰੀਵਾਲ ਦੀ 10 ਮਾਰਚ ਹੋਣਗੀਆਂ ਸਾਰੀਆਂ ਗੱਲ੍ਹਾਂ ਗਲਤ ਸਾਬਿਤ- ਚੰਨੀ
ਸੀਐੱਮ ਚਰਨਜੀਤ ਸਿੰਘ ਚੰਨੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਅਰਵਿੰਦ ਕੇਜਰੀਵਾਲ ਜੀ ਤੁਸੀਂ ਘੱਟੋ ਘੱਟੋਂ 51 ਹਜ਼ਾਰ ਵਾਰ ਝੂਠ ਬੋਲ ਚੁੱਕੇ ਹੋ। 2017 ਦੇ ਵਾਂਗ ਹੀ 10 ਮਾਰਚ ਨੂੰ ਵੀ ਤੁਹਾਡੀਆਂ ਸਾਰੀਆਂ ਗੱਲ੍ਹਾਂ ਗਲਤ ਸਾਬਿਤ ਹੋਣਗੀਆਂ। ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਵੱਲੋਂ ਧੂਰੀ ਹਲਕੇ ਤੋਂ ਭਗਵੰਤ ਮਾਨ ਨੂੰ 51000 ਵੋਟਾਂ ਦੇ ਨਾਲ ਜਿੱਤਣ ਦਾ ਦਾਅਵਾ ਕੀਤਾ ਹੈ। ਨਾਲ ਹੀ ਕਿਹਾ ਕਿ ਭਦੌੜ ਹਲਕੇ ਤੋਂ ਸੀਐੱਮ ਚਰਨਜੀਤ ਸਿੰਘ ਹਾਰ ਰਹੇ ਹਨ। ਜਿਸ ’ਤੇ ਸੀਐੱਮ ਚੰਨੀ ਵੱਲੋਂ ਪਲਟਵਾਰ ਕੀਤਾ ਗਿਆ ਹੈ।
ਸੀਐੱਮ ਚੰਨੀ ਨੇ ਕੇਜਰੀਵਾਲ ਦੇ ਦਾਅਵਿਆ ਦਾ ਕੀਤਾ ਜ਼ਿਕਰ