ਪੰਜਾਬ

punjab

ETV Bharat / city

ਮੁੱਖ ਮੰਤਰੀ ਚੰਨੀ ਨੇ ਬੱਚਿਆਂ ਨਾਲ ਕੀਤੀਆਂ ਬਚਪਨ ਦੀਆਂ ਯਾਦਾਂ ਤਾਜੀਆਂ, ਕਰਵਾਈ ਬੱਚਿਆਂ ਨੂੰ ਆਸਮਾਨ ਦੀ ਸੈਰ - Children with Channi in the helicopter

ਸੀਐਮ ਚੰਨੀ ਨੇ ਆਪਣੇ ਫੇਸਬੁੱਕ ਅਕਾਉਂਟ (Facebook account) 'ਤੇ ਛੋਟੇ ਬੱਚਿਆਂ ਨਾਲ ਇੱਕ ਫੋਟੋ ਸਾਂਝੀ ਕੀਤੀ ਹੈ। ਜਿਸ ਵਿੱਚ ਸੀਐਮ ਚੰਨੀ ਛੋਟੇ ਬੱਚਿਆਂ ਨੂੰ ਹੈਲੀਕਾਪਟਰ (Helicopter) ਵਿੱਚ ਬਿਠਾ ਕੇ ਉਨ੍ਹਾਂ ਨਾਲ ਸੈਲਫ਼ੀ ਲਈ। ਜਿਸ ਬਾਰੇ ਉਨ੍ਹਾਂ ਨੇ ਆਪਣੇ ਫੇਸਬੁੱਕ ਅਕਾਉਂਟ (Facebook account) 'ਤੇ ਇੱਕ ਪੋਸਟ ਸਾਝੀ ਕੀਤੀ ਹੈ।

ਚੰਨੀ ਨੇ ਬੱਚਿਆਂ ਨਾਲ ਕੀਤੀਆਂ ਬਚਪਨ ਦੀਆਂ ਯਾਦਾਂ ਤਾਜੀਆਂ
ਚੰਨੀ ਨੇ ਬੱਚਿਆਂ ਨਾਲ ਕੀਤੀਆਂ ਬਚਪਨ ਦੀਆਂ ਯਾਦਾਂ ਤਾਜੀਆਂ

By

Published : Nov 28, 2021, 9:08 PM IST

Updated : Nov 28, 2021, 10:42 PM IST

ਚੰਡੀਗੜ੍ਹ: ਚਰਨਜੀਤ ਚੰਨੀ (Chief Minister Charanjit Channy) ਜਦੋਂ ਐਸਜੀਪੀਸੀ ਦੀ ਚੋਣ ਹੋਵੇਗੀ ਕੱਲ੍ਹ ਤੋਂ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠੇ ਹਨ ਉਦੋਂ ਤੋਂ ਹੀ ਉਹ ਲੋਕਾਂ ਦੇ ਦਿਲਾਂ ਵਿੱਚ ਆਪਣੀ ਥਾਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਿਸ ਤਰ੍ਹਾਂ ਚੰਨੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਵੱਖ-ਵੱਖ ਗਤੀਵਿਧੀਆਂ ਕਰਦੇ ਦਿਖਾਈ ਦਿੰਦੇ ਹਨ। ਇਸੇ ਤਰ੍ਹਾਂ ਹੀ ਉਨ੍ਹਾਂ ਨੇ ਆਪਣੇ ਫੇਸਬੁੱਕ ਅਕਾਉਂਟ (Facebook account) 'ਤੇ ਛੋਟੇ ਬੱਚਿਆਂ ਨਾਲ ਇੱਕ ਫੋਟੋ ਸਾਂਝੀ ਕੀਤੀ ਹੈ। ਜਿਸ ਵਿੱਚ ਸੀਐਮ ਚੰਨੀ ਛੋਟੇ ਬੱਚਿਆਂ ਨੂੰ ਹੈਲੀਕਾਪਟਰ (Helicopter) ਵਿੱਚ ਬਿਠਾ ਕੇ ਉਨ੍ਹਾਂ ਨਾਲ ਸੈਲਫ਼ੀ ਲਈ। ਜਿਸ ਬਾਰੇ ਉਨ੍ਹਾਂ ਨੇ ਆਪਣੇ ਫੇਸਬੁੱਕ ਅਕਾਉਂਟ (Facebook account) 'ਤੇ ਇੱਕ ਪੋਸਟ ਸਾਝੀ ਕੀਤੀ ਹੈ।

ਹੈਲੀਕਾਪਟਰ ਚੋਂ ਉਤਰ ਕੇ ਆਉਂਦੇ ਹੋਏ ਸੀਐਮ ਚੰਨੀ

ਉਨ੍ਹਾਂ ਨੇ ਲਿਖਿਆ ਕਿ ਬੱਚੇ ਪੰਜਾਬ ਤੇ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਪਰਵਾਜ਼ ਦੇਣਾ ਮੇਰੇ ਜੀਵਨ ਦਾ ਟੀਚਾ ਹੈ। ਅੱਜ ਰੋਜ਼ਾਨਾ ਦੇ ਕੰਮਕਾਜ ਦੌਰਾਨ ਮੋਰਿੰਡਾ ਵਿਖੇ ਹੈਲੀਕਾਪਟਰ (Helicopter) ਕੋਲ ਇਹਨਾਂ ਬੱਚਿਆਂ ਨੂੰ ਖੇਡਦੇ ਦੇਖਿਆ। ਉਹ ਸਮਾਂ ਯਾਦ ਆਇਆ ਜਦੋਂ ਅਸੀਂ ਛੋਟੇ ਹੁੰਦੇ ਅਸਮਾਨ ਵਿੱਚ ਉਡਦੇ ਉੱਡਣ ਖਟੋਲਿਆਂ ਨੂੰ ਦੇਖ ਕੇ ਸੋਚਦੇ ਹੁੰਦੇ ਸੀ ਕਿ ਸਾਨੂੰ ਵੀ ਕਦੇ ਝੂਟੇ ਲੈਣ ਦਾ ਮੌਕਾ ਮਿਲੇਗਾ।

ਚੰਨੀ ਦੁਆਰਾ ਸਾਂਝੀ ਕੀਤੀ ਪੋਸਟ

ਅੱਜ ਉਸੇ ਬਚਪਨ ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਮੈਂ ਪਿੰਡਾਂ ਦੇ ਕੁੱਝ ਬੱਚਿਆਂ ਨੂੰ ਹੈਲੀਕਾਪਟਰ (Helicopter) ਦਾ ਝੂਟਾ ਦਿਵਾ ਕੇ ਉਨ੍ਹਾਂ ਦੇ ਅਸਮਾਨ ਛੂਹਣ ਦੇ ਸੁਪਨੇ ਨੂੰ ਸਾਕਾਰ ਕੀਤਾ। ਇਹਨਾਂ ਨੂੰ ਮਿਲਕੇ ਅਤੇ ਇਹਨਾਂ ਨਾਲ ਗੱਲ ਕਰਕੇ ਇਹ ਮਹਿਸੂਸ ਹੋਇਆ ਕਿ ਪੰਜਾਬ ਵਿੱਚ ਕਾਬਲੀਅਤ ਦੀ ਕਮੀ ਨਹੀਂ ਹੈ, ਬੱਸ ਇਨ੍ਹਾਂ ਬੱਚਿਆਂ ਨੂੰ ਸਹੀ ਮਾਰਗ ਦਰਸ਼ਨ ਦੇਣ ਦੀ ਲੋੜ ਹੈ।

ਬੱਚਿਆਂ ਨਾਲ ਸੈਲਫ਼ੀ ਲੈਂਦੇ ਹੋਏ ਸੀਐਮ ਚੰਨੀ

ਮੇਰਾ ਇਨ੍ਹਾਂ ਸਮੇਤ ਪੰਜਾਬ ਦੇ ਸਾਰੇ ਬੱਚਿਆਂ ਨਾਲ ਵਾਅਦਾ ਹੈ ਕਿ ਮੈਂ ਉਨ੍ਹਾਂ ਦੇ ਬਿਹਤਰ ਭਵਿੱਖ ਦੀ ਸਿਰਜਣਾ ਲਈ ਹਰ ਹੀਲਾ ਕਰਦਾ ਰਹਾਂਗਾ। ਪੰਜਾਬ ਸਰਕਾਰ (Government of Punjab) ਸਭ ਦੀ ਸਰਕਾਰ ਹੈ ਅਤੇ ਸਭ ਦੇ ਸੁਪਨੇ ਸਾਕਾਰ ਕਰਨਾ ਮੇਰੀ ਅਤੇ ਸਰਕਾਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ।

ਇਹ ਵੀ ਪੜ੍ਹੋ:ਵਿਦਿਆਰਥੀਆਂ ਨਾਲ ਸੀਐੱਮ ਚੰਨੀ ਨੇ ਪਾਇਆ ਭੰਗੜਾ, ਦੇਖੋ ਵੀਡੀਓ

Last Updated : Nov 28, 2021, 10:42 PM IST

ABOUT THE AUTHOR

...view details