ਚੰਡੀਗੜ੍ਹ:ਅੱਜ ਬੁੱਧਵਾਰ ਨੂੰ ਸਵੇਰੇ ਕਰੀਬ 11:30 ਵਜੇ ਚੰਡੀਗੜ੍ਹ ਪੁਲਿਸ ਵਿੱਚ ਉਸ ਵੇਲੇ ਹੜਕੰਪ ਮੱਚ ਗਿਆ। ਜਦੋਂ ਸੂਚਨਾ ਮਿਲੀ ਕਿ ਅੱਤਵਾਦੀ ਬੀਬੀਐਮਬੀ ਵਿੱਚ ਦਾਖ਼ਲ ਹੋ ਗਏ ਹਨ। ਇਸ ਉੱਤੇ ਪੁਲਿਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਸੈਕਟਰ 19 ਵਿੱਚ ਬੀਬੀਐਮਬੀ ਦੇ ਦਫ਼ਤਰ ਨੂੰ ਘੇਰ ਲਿਆ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਐਂਬੂਲੈਂਸਾਂ ਤੇ ਪੁਲਿਸ ਮੁਲਾਜ਼ਮਾਂ ਦੀਆਂ ਗੱਡੀਆਂ ਨੇ ਉਸ ਇਲਾਕੇ ਨੂੰ ਚਾਰੇ ਪਾਸਿਓਂ ਸੀਲ ਕਰ ਦਿੱਤਾ।
ਪਰ ਇਹ ਸਭ ਕੁਝ ਚੰਡੀਗੜ੍ਹ ਪੁਲਿਸ ਦੀ ਮੌਕ ਡਰਿੱਲ ਦਾ ਹਿੱਸਾ ਸੀ, ਲੰਮੀ ਜੱਦੋ-ਜਹਿਦ ਤੋਂ ਬਾਅਦ ਉਨ੍ਹਾਂ 2 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਾਲਪਨਿਕ ਅੱਤਵਾਦੀ ਸਨ ਅਤੇ ਪੁਲਿਸ ਉਨ੍ਹਾਂ ਨੂੰ ਆਪਣੇ ਨਾਲ ਲੈ ਗਈ। ਉਸ ਤੋਂ ਬਾਅਦ ਬੀ.ਬੀ.ਐਮ.ਬੀ ਦੇ ਦਫ਼ਤਰ ਦਾ ਬੰਬ ਧਮਾਕਾ ਕੀਤਾ ਗਿਆ ਅਤੇ ਬਾਕੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।