ਚੰਡੀਗੜ੍ਹ:ਚੰਡੀਗੜ੍ਹ ਵਿੱਚ ਓਮੀਕਰੋਨ ਦੇ 2 ਨਵੇਂ ਮਾਮਲੇ ਸਾਹਮਣੇ ਆਏ ਹਨ। ਪਿਛਲੇ ਓਮੀਕਰੋਨ ਪੌਜ਼ੀਟਿਵ ਕੇਸ ਦੇ 5 ਪਰਿਵਾਰਕ ਸੰਪਰਕਾਂ ਦੇ ਨਮੂਨੇ ਜੀਨੋਮ ਸੀਕਵੈਂਸਿੰਗ ਲਈ NCDC, ਨਵੀਂ ਦਿੱਲੀ ਨੂੰ ਭੇਜੇ ਗਏ ਸਨ। ਇਨ੍ਹਾਂ ਵਿੱਚੋਂ ਦੋ ਓਮੀਕਰੋਨ ਵੇਰੀਐਂਟ ਲਈ ਪੌਜ਼ੀਟਿਵ ਪਾਏ ਗਏ।
ਇੱਕ 80 ਸਾਲ ਦਾ ਪੁਰਸ਼
ਉਨ੍ਹਾਂ ਵਿੱਚੋਂ ਇੱਕ 80 ਸਾਲ ਦਾ ਪੁਰਸ਼ ਹੈ ਜੋ ਹਾਈਪਰਟੈਨਸ਼ਨ ਦਾ ਮਰੀਜ਼ ਹੈ ਪਰ ਲੱਛਣ ਰਹਿਤ ਹੈ। ਉਸ ਨੂੰ ਹਸਪਤਾਲ ਵਿੱਚ ਅਲੱਗ ਕਰ ਦਿੱਤਾ ਗਿਆ ਹੈ। ਜਿਸ ਨੂੰ 24.12.2021 ਨੂੰ ਆਖਰੀ ਰੀ-ਟੈਸਟ ਵਿੱਚ ਦੁਬਾਰਾ ਸਕਾਰਾਤਮਕ ਪਾਇਆ ਗਿਆ। ਉਸਦਾ 01.01.2022 ਨੂੰ ਦੁਬਾਰਾ ਟੈਸਟ ਕੀਤਾ ਜਾਵੇਗਾ।
ਦੂਜਾ 45 ਸਾਲਾ ਦਾ ਪੁਰਸ਼
ਦੂਜਾ ਇੱਕ 45 ਸਾਲਾ ਦਾ ਪੁਰਸ਼ ਹੈ, ਜਿਸਦੀ 24 ਦਸੰਬਰ ਨੂੰ ਆਰਟੀਪੀਸੀਆਰ ਨੈਗੇਟਿਵ ਰਿਪੋਰਟ ਕੀਤੀ ਗਈ ਸੀ ਅਤੇ ਉਸਨੂੰ ਛੁੱਟੀ ਦੇ ਦਿੱਤੀ ਗਈ ਸੀ।
3 ਦੀ ਜੀਨੋਮ ਸੀਕਵੈਂਸਿੰਗ ਰਿਪੋਰਟ ਅਜੇ ਪੈਂਡਿੰਗ
ਪਰਿਵਾਰ ਵਿੱਚੋਂ ਬਾਕੀ 3 ਦੀ ਜੀਨੋਮ ਸੀਕਵੈਂਸਿੰਗ ਰਿਪੋਰਟ ਅਜੇ ਲੰਬਿਤ ਹੈ ਪਰ 24 ਦਸੰਬਰ ਨੂੰ ਆਰਟੀ ਪੀਸੀਆਰ ਦੀ ਦੁਬਾਰਾ ਜਾਂਚ ਕਰਨ 'ਤੇ ਉਨ੍ਹਾਂ ਸਾਰਿਆਂ ਦੀ ਜਾਂਚ ਨੈਗੇਟਿਵ ਆਈ ਹੈ ਅਤੇ ਡਿਸਚਾਰਜ ਕਰ ਦਿੱਤਾ ਗਿਆ ਹੈ।
ਚੰਡੀਗੜ੍ਹ ਵਿੱਚ 12 ਦਸੰਬਰ ਨੂੰ ਪਹਿਲਾ ਮਾਮਲਾ ਆਇਆ ਸੀ ਸਾਹਮਣੇ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਚੰਡੀਗੜ੍ਹ ਵਿੱਚ 12 ਦਸੰਬਰ ਨੂੰ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਸਿਹਤ ਵਿਭਾਗ ਅਨੁਸਾਰ 20 ਸਾਲਾ ਨੌਜਵਾਨ ਓਮੀਕਰੋਨ ਪੌਜ਼ੀਟਿਵ ਪਾਇਆ ਗਿਆ ਸੀ। ਪੀੜ੍ਹਿਤ ਨੌਜਵਾਨ 22 ਨਵੰਬਰ ਨੂੰ ਇਟਲੀ ਤੋਂ ਭਾਰਤ ਆਇਆ ਸੀ ਤੇ ਉਸ ਸਮੇਂ ਤੋਂ ਹੀ ਨਿਯਮਾਂ ਮੁਤਾਬਿਕ ਹੋਮ ਕੁਆਰਨਟਾਈਨ ਸੀ।
1 ਦਸੰਬਰ ਨੂੰ ਇਸ ਸ਼ਖ਼ਸ ਦੀ ਕੋਵਿਡ-19 ਰਿਪੋਰਟ ਪੌਜ਼ੀਟਿਵ ਆਈ ਸੀ, ਜਿਸ ਮਗਰੋਂ ਰਿਪੋਰਟ ਨੂੰ ਜਿਨੋਮ ਸੀਕੁਵੈਂਸਿੰਗ ਲਈ ਭੇਜਿਆ ਗਿਆ ਸੀ ਜਿੱਥੇ ਦੇਰ ਰਾਤ ਓਮੀਕਰੋਨ ਦੀ ਪੁਸ਼ਟੀ ਹੋਈ ਸੀ।
ਇਹ ਵੀ ਪੜ੍ਹੋ:ਚੰਡੀਗੜ੍ਹ ਵਿੱਚ ਓਮੀਕਰੋਨ ਦਾ ਪਹਿਲਾ ਮਾਮਲਾ ਆਇਆ ਸਾਹਮਣੇ