ਪੰਜਾਬ

punjab

ETV Bharat / city

ਕੈਪਟਨ ਵੱਲੋਂ ਰਿਸ਼ਤੇ ਦੀ ਯਾਦ ਦਿਵਾਉਣ 'ਤੇ ਸਿੱਧੂ ਨੇ ਕਿਹਾ ਮੇਰੇ ਪਿਤਾ ਨੇ 'ਰਜਵਾੜਿਆਂ' ਦਾ ਘਰ ਛੱਡਿਆ

ਨਵਜੋਤ ਸਿੱਧੂ ਦੇ ਤਾਜ਼ਪੋਸ਼ੀ ਸਮਾਗਮ ਮੁੱਖ ਮੰਤਰੀ ਸਿੱਧੂ ਨਾਲ ਰਿਸ਼ਤੇ ਦੀ ਯਾਦ ਦਿਵਾਉਣਾ ਵੀ ਨਹੀਂ ਭੁੱਲੇ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਨਵਜੋਤ ਸਿੱਧੂ ਦਾ ਜਨਮ 1963 ਵਿਚ ਹੋਇਆ ਤੇ ਮੈਂ IME ਤੋਂ (ਫੌਜ) ਤੋਂ ਕਮਿਸ਼ਨ ਲੈ ਕੇ ਚੀਨ ਦੇ ਬਾਰਡਰ ਉਤੇ ਪਹੁੰਚਿਆ ਸਿਰਫ਼ ਇੰਨਾ ਹੀ ਫਰਕ ਹੈ ਮੇਰਾ ਇਨ੍ਹਾਂ ਨਾਲ।

ਕੈਪਟਨ ਵੱਲੋਂ ਰਿਸ਼ਤੇ ਦੀ ਯਾਦ ਦਿਵਾਉਣ 'ਤੇ ਸਿੱਧੂ ਨੇ ਕਿਹਾ ਮੇਰੇ ਪਿਤਾ ਨੇ 'ਰਜਵਾੜਿਆਂ' ਦਾ ਘਰ ਛੱਡਿਆ
ਕੈਪਟਨ ਵੱਲੋਂ ਰਿਸ਼ਤੇ ਦੀ ਯਾਦ ਦਿਵਾਉਣ 'ਤੇ ਸਿੱਧੂ ਨੇ ਕਿਹਾ ਮੇਰੇ ਪਿਤਾ ਨੇ 'ਰਜਵਾੜਿਆਂ' ਦਾ ਘਰ ਛੱਡਿਆ

By

Published : Jul 23, 2021, 4:55 PM IST

ਚੰਡੀਗੜ੍ਹ: ਨਵਜੋਤ ਸਿੱਧੂ ਦੇ ਤਾਜ਼ਪੋਸ਼ੀ ਸਮਾਗਮ ਮੁੱਖ ਮੰਤਰੀ ਸਿੱਧੂ ਨਾਲ ਰਿਸ਼ਤੇ ਦੀ ਯਾਦ ਦਿਵਾਉਣਾ ਵੀ ਨਹੀਂ ਭੁੱਲੇ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਨਵਜੋਤ ਸਿੱਧੂ ਦਾ ਜਨਮ 1963 ਵਿਚ ਹੋਇਆ ਤੇ ਮੈਂ IME ਤੋਂ (ਫੌਜ) ਤੋਂ ਕਮਿਸ਼ਨ ਲੈ ਕੇ ਚੀਨ ਦੇ ਬਾਰਡਰ ਉਤੇ ਪਹੁੰਚਿਆ ਸਿਰਫ਼ ਇੰਨਾ ਹੀ ਫਰਕ ਹੈ ਮੇਰਾ ਇਨ੍ਹਾਂ ਨਾਲ।

ਸਿੱਧੂ ਦੇ ਜਨਮ ਤੋਂ ਲੈ ਕੇ ਫੌਜ ਦੇ ਕਮਿਸ਼ਨ ਤਕ ਦਾ ਸਫ਼ਰ

ਕੈਪਟਨ ਵੱਲੋਂ ਰਿਸ਼ਤੇ ਦੀ ਯਾਦ ਦਿਵਾਉਣ 'ਤੇ ਸਿੱਧੂ ਨੇ ਕਿਹਾ ਮੇਰੇ ਪਿਤਾ ਨੇ 'ਰਜਵਾੜਿਆਂ' ਦਾ ਘਰ ਛੱਡਿਆ

ਇਸ ਤੋਂ ਬਾਅਦ ਇਨ੍ਹਾਂ ਦੇ ਪਿਤਾ ਜੀ ਤੇ ਮੇਰੇ ਮਾਤਾ ਇਕੱਠੇ ਰਹੇ। ਉਦੋਂ ਮੇਰੇ ਮਾਤਾ ਜੀ DCC (ਜ਼ਿਲਾ ਕਾਂਗਰਸ ਕਮੇਟੀ) ਦੇ ਪ੍ਰਧਾਨ ਤੇ ਇਨ੍ਹਾਂ ਦੇ ਪਿਤਾ ਇਕੱਲੇ ਸਕੱਤਰ ਸਨ। ਉਸ ਤੋਂ ਬਾਅਦ 1967 ਨੂੰ ਇੰਦਰਾ ਗਾਂਧੀ ਨੇ ਮੇਰੀ ਮਾਤਾ ਜੀ ਨੂੰ ਲੋਕ ਸਭਾ ਲਈ ਚੁਣਿਆ ਤੇ ਇਨ੍ਹਾਂ ਦੇ ਪਿਤਾ ਪਟਿਆਲਾ ਦੇ ਪ੍ਰਧਾਨ ਚੁਣੇ ਗਏ।

ਕੈਪਟਨ ਨੇ ਮੰਨਿਆ ਕਿ ਸਿੱਧੂ ਪਰਿਵਾਰ ਤੋਂ ਉਨ੍ਹਾਂ ਨੂੰ ਸਿਆਸਤ ਦੀ ਸੋਝੀ ਮਿਲੀ

ਇਸ ਤੋਂ ਬਾਅਦ 1973 ਵਿਚ ਮੈਂ ਫੌਜ ਛੱਡ ਕੇ ਆਇਆ ਤਾਂ ਮੇਰਾ ਮਾਤਾ ਜੀ ਨੇ ਕਿਹਾ ਕਿ ਤੁਸੀ ਸਿਆਸਤ ਚ ਆਪਣੀ ਕਿਸਮਤ ਅਜਮਾਉ। ਤਾਂ ਮੈਂ ਕਿਹਾ ਕਿ ਮੈਨੂੰ ਸਿਆਸਤ ਚ ਕੋਈ ਦਿਲਚਸਪੀ ਨਹੀਂ ਤਾਂ ਉਨ੍ਹਾਂ ਕਿਹਾ ਕਿ ਜਾਉ ਤੁਸੀ ਭਗਵਾਨ ਸਿੰਘ ਸਿੱਧੂ ਨੂੰ ਮਿਲੋ। ਅਸੀਂ ਦੋਹਾਂ ਨੇ ਇਕੱਠਿਆਂ ਬਹੁਤ ਮੀਟਿੰਗਾਂ ਕੀਤੀਆਂ ਕਦੇ ਇਨ੍ਹਾਂ ਦੇ ਘਰ ਤੇ ਕਦੇ ਮੇਰੇ ਘਰ। ਉਦੋਂ ਤਾਂ ਨਵਜੋਤ ਬਹੁਤ ਛੋਟੇ ਸਨ ਮਸਾਂ ਛੇ ਕੁ ਸਾਲਾਂ ਦੇ। ਚਲੋ ਇਨ੍ਹਾਂ ਦੇ ਪਰਿਵਾਰ ਤੋਂ ਮੈਨੂੰ ਸਿਆਸਤ ਦੀ ਸੋਝੀ ਮਿਲੀ। ਇਹ ਹੈ ਸਾਡਾ ਰਿਸ਼ਤਾ।

ਹੁਣ ਅਸੀ ਦੋਵੇਂ ਮਿਲ ਕੇ ਚੱਲਾਂਗੇ ਅਸੀ ਪੰਜਾਬ ਦੀ ਬਿਹਤਰੀ ਲਈ ਕੰਮ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਨਵਜੋਤ ਹੁਣ ਸਾਨੂੰ ਦੇਸ਼ ਤੇ ਕੌਮ ਲਈ ਮਿਲ ਕੇ ਕੰਮ ਕਰਨ ਦੀ ਲੋੜ ਹੈ।

ਮੇਰਾ ਪਿਤਾ ਨੇ ਰਜਵਾੜਿਆਂ ਦਾ ਘਰ ਛੱਡਿਆ : ਸਿੱਧੂ

ਕੈਪਟਨ ਵੱਲੋਂ ਰਿਸ਼ਤੇ ਦੀ ਯਾਦ ਦਿਵਾਉਣ 'ਤੇ ਸਿੱਧੂ ਨੇ ਕਿਹਾ ਮੇਰੇ ਪਿਤਾ ਨੇ 'ਰਜਵਾੜਿਆਂ' ਦਾ ਘਰ ਛੱਡਿਆ

ਮੈਂ ਮਰਨੀ ਮਰ ਜਾਉ ਨਵਜੋਤ ਸਿੰਘ, ਮੇਰੇ ਪਿਤਾ ਗੋਰਿਆਂ ਨੇ ਮੌਤ ਦੀ ਸਜ਼ਾ ਸੁਣਾਈ ਸੀ, ਕਿਉਂਕਿ ਉਹ ਲਾਲ ਕਿਲ੍ਹੇ ਚ ਅਖ਼ਬਾਰ ਵੰਡਦਾ ਸੀ। ਮੇਰੇ ਪਿਤਾ ਰਜਵਾੜਿਆਂ ਦਾ ਘਰ ਛੱਡਿਆ। ਉਨ੍ਹਾਂ ਖ਼ਾਲਸਾ ਕਾਲਜ ਚ ਦੋ ਦੋ ਮਹੀਨੇ ਸਾਬਣ ਨਹੀਂ ਦੇਖਿਆ।

ਰਾਣੀ ਡੈਮਨੀਸਿਟੀ ਦੇ ਜਨਮ ਤੋਂ ਬਾਅਦ ਮੌਤ ਦੀ ਸਜ਼ਾ ਤੋਂ ਕੀਤਾ ਗਿਆ ਬਰੀ

ਉਨ੍ਹਾਂ ਨੂੰ ਜਦੋਂ ਫਾਹੇ ਲਾਉਣਾ ਸੀ ਤਾਂ ਉਨ੍ਹਾਂ ਨੂੰ ਚਾਰ ਚਾਰ ਦਿਨ ਜੂੜਾ ਬੰਨ੍ਹ ਕੇ ਖੜ੍ਹੇ ਕਰ ਦਿੰਦੇ ਸੀ। ਜਦੋਂ ਉਨ੍ਹਾਂ ਨੂੰ ਨੀਂਦ ਆਉਂਦੀ ਤਾਂ ਬਾਲ ਪੁੱਟੇ ਜਾਣੇ। ਅੱਜ ਮੈਂ ਉਨ੍ਹਾਂ ਦਾ ਦਰਦ ਮਹਿਸੂਸ ਕਰਦਾ ਹਾਂ। ਅੱਜ ਲੱਖਾਂ ਪੰਜਾਬੀ ਵੀ ਆਜ਼ਾਦੀ ਚਾਹੁੰਦੇ ਹਨ। ਉਨ੍ਹਾਂ ਦੇ ਹੱਕ ਸੱਚ ਦੀ ਲੜਾਈ ਲੜਣੀ ਹੈ ਨਵਜੋਤ ਸਿੱਧੂ ਨੇ। ਮੈਂ ਆਪਣੇ ਪਿਤਾ ਤੋਂ ਪ੍ਰੇਰਨਾ ਲਈ, ਜਦੋਂ ਉਨ੍ਹਾਂ ਦੇ ਨੰਹੁ ਖਿੱਚੇ ਜਾਂਦੇ ਸਨ, ਬਰਫ਼ ਦੀਆਂ ਸਿੱਲੀਆਂ ਤੇ ਲਿਟਾਇਆ ਜਾਂਦਾ ਸੀ, ਜਦੋਂ 4 ਦਿਨ ਰਹਿ ਗਏ ਫਾਂਸੀ ਦੇਣ ਨੂੰ ਉਦੋਂ ਰਾਣੀ ਕਿੰਗ ਡੈਮਨੀਸਿਟੀ ਦਾ ਜਨਮ ਹੋਇਆ ਤਾਂ ਮੇਰੇ ਪਿਉ ਨੂੰ ਪਰਚੀ ਪਾ ਕੇ ਮੌਤ ਦੀ ਸਜ਼ਾ ਤੋਂ ਬਰੀ ਕੀਤਾ।

ਬਰੀ ਹੋਣ ਤੋਂ ਬਾਅਦ ਗੁਰਚਰਨ ਸਿੰਘ ਟੌਹੜਾ ਨੂੰ ਹਰਾ ਕੇ ਭਾਦਸੋਂ ਤੋਂ ਵਿਧਾਇਕ ਬਣੇ

ਉੇਨ੍ਹਾਂ ਆਉਂਦੇ ਹੀ ਹਲਕਾ ਭਾਦਸੋਂ ਤੋਂ ਗੁਰਚਰਨ ਸਿੰਘ ਟੌਹੜਾ ਨੂੰ ਹਰਾ ਭਾਦਸੋਂ ਤੋਂ ਵਿਧਾਇਕ ਬਣੇ ਤੇ ਕਾਂਗਰਸ ਵਿਚ ਸ਼ਾਮਲ ਹੋਏ। ਉਦੋਂ ਉਨ੍ਹਾਂ ਦੇ ਦੋਸਤ ਸਨ ਨੰਦ ਕੁਮਾਰ। ਉਹ ਕਹਿੰਦਾ ਭਗਵੰਤ ਸਿੰਘ ਕਿਹੜੀ ਭਗਤੀ ਚ ਵੜਿਆ ? ਚਾਰ ਕਾਰਖਾਨੇ ਲਾ, ਪੈਸੇ ਕਮਾ ਉਸ ਵੱਲੋਂ ਲਿਖੀ ਚਿੱਠੀ ਅੱਜ ਵੀ ਮੇਰੇ ਕੋਲ ਹੈ। ਤਾਂ ਉਨ੍ਹਾਂ ਨੰਦ ਕੁਮਾਰ ਗੋਬਿੰਦਗੜ੍ਹ ਨੂੰ ਲਿਖਿਆ।

''ਹਾਂ ਯਾਰਾਂ ਪੈਸੇ ਤਾਂ ਮੈਂ ਬਹੁਤ ਕਮਾ ਲੈਂਦਾ, ਰੁੱਖਾਂ ਨਾਲ ਹੀ ਛਾਵਾਂ ਹੁੰਦੀਆਂ, ਸਮਾਂ ਸਭ ਨੂੰ ਢਾਹ ਦਿੰਦਾ,

ਕਿੰਨੇ ਧਨੀ ਹੋ ਹੋ ਤੁਰ ਗਏ, ਕੌਣ ਕਿਸੇ ਦਾ ਨਾਂ ਲੈਂਦਾ,

ਕਿੰਝ ਬਣਦੀ ਗੁਰੂ ਦੀ ਬਾਣੀ, ਜੇ ਬਾਬਾ ਨਾਨਕ ਹੱਟੀ ਲਾ ਲੈਂਦਾ''

ਆਖ਼ਰ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸੀਐਮ ਸਾਹਿਬ ਮਸਲੇ ਨੇ ਜੀ ਮਸਲੇ, ਮਸਲੇ ਹੱਲ ਕਰਨੇ ਹਨ, ਤਾਂ ਅਸੀ ਗੁਰੂ ਦੇ ਸਿੱਖ ਹਾਂ।

ਇਹ ਵੀ ਪੜ੍ਹੋ 'ਮਸਲਾ ਅਹੁਦੇ ਦਾ ਨਹੀਂ, ਪੰਜਾਬ ਦੇ ਕਿਸਾਨਾ, ਬੇਰੁਜ਼ਗਾਰਾਂ, ਗੁਰੂ ਦੀ ਬੇਅਦਬੀ ਦਾ ਹੈ'

ABOUT THE AUTHOR

...view details