ਪੰਜਾਬ

punjab

ETV Bharat / city

ਕੀ SIT ਦੀ ਆੜ ’ਚ ਬਾਦਲਾਂ ਨੂੰ ਅੰਦਰ ਕਰਨ ਦੀ ਤਿਆਰੀ ’ਚ ਹਨ ਕੈਪਟਨ ? - ਕਾਂਗਰਸ ਦੇ ਵਿਧਾਇਕ

ਬੇਅਦਬੀ ਸਬੰਧੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਗਲੇ 6 ਮਹੀਨੇ ਹੁਣ ਇਸ ਮਾਮਲੇ ਨੂੰ ਸਿਆਸੀ ਰੰਗਤ ਦਿੱਤੀ ਜਾਵੇਗੀ ਤੇ ਹਾਈ ਕਮਾਂਡ ਨਾਲ ਕੈਪਟਨ ਅਮਰਿੰਦਰ ਸਿੰਘ ਵਾਅਦਾ ਕਰਕੇ ਆਏ ਹਨ ਕਿ ਆਉਂਦੇ ਕੁਝ ਦਿਨਾਂ ਵਿੱਚ ਬਾਦਲ ਪਰਿਵਾਰ ਨੂੰ ਜੇਲ੍ਹ ਅੰਦਰ ਦਿੱਤਾ ਜਾਵੇਗਾ।

ਕਿ SIT ਦੀ ਆੜ ਚ ਬਾਦਲਾਂ ਨੂੰ ਅੰਦਰ ਕਰਨ ਦੀ ਤਿਆਰੀ ਚ ਹਨ ਕੈਪਟਨ
ਕਿ SIT ਦੀ ਆੜ ਚ ਬਾਦਲਾਂ ਨੂੰ ਅੰਦਰ ਕਰਨ ਦੀ ਤਿਆਰੀ ਚ ਹਨ ਕੈਪਟਨ

By

Published : Jun 25, 2021, 1:19 PM IST

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਂਦੇ ਹੀ ਇੱਕ ਵਾਰ ਫਿਰ ਤੋਂ ਬੇਅਦਬੀ ਅਤੇ ਐੱਸਆਈਟੀ ਦਾ ਜਿਨ ਥੈਲਿਓਂ ਬਾਹਰ ਨਿਕਲ ਆਇਆ ਹੈ। ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵੱਲੋਂ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਕੀਤੀ ਗਈ ਤੇ ਹੁਣ 26 ਜੂਨ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਸ ਵੇਲੇ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸੰਮਨ ਕੀਤਾ ਗਿਆ।

ਕੈਪਟਨ ਬਾਦਲਾਂ ਨੂੰ ਜੇਲ੍ਹ ਅੰਦਰ ਦੇਣਾ ਚਾਹੁੰਦੇ ਹਨ

ਉਥੇ ਹੀ ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਗਲੇ 6 ਮਹੀਨੇ ਹੁਣ ਇਸ ਮਾਮਲੇ ਨੂੰ ਸਿਆਸੀ ਰੰਗਤ ਦਿੱਤੀ ਜਾਵੇਗੀ ਤੇ ਹਾਈ ਕਮਾਂਡ ਨਾਲ ਕੈਪਟਨ ਅਮਰਿੰਦਰ ਸਿੰਘ ਵਾਅਦਾ ਕਰਕੇ ਆਏ ਹਨ ਕਿ ਆਉਂਦੇ ਕੁਝ ਦਿਨਾਂ ਵਿੱਚ ਬਾਦਲ ਪਰਿਵਾਰ ਨੂੰ ਜੇਲ੍ਹ ਅੰਦਰ ਦਿੱਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਇਹ ਸਭ ਕੁਝ ਆਪਣੀਆਂ ਨਾਕਾਮੀਆਂ ਛਿਪਾਉਣ ਅਤੇ ਰਾਜਨੀਤਿਕ ਲਾਹਾ ਲੈਣ ਵਾਸਤੇ ਕੀਤਾ ਜਾ ਰਿਹਾ ਹੈ।

ਕਿ SIT ਦੀ ਆੜ ਚ ਬਾਦਲਾਂ ਨੂੰ ਅੰਦਰ ਕਰਨ ਦੀ ਤਿਆਰੀ ਚ ਹਨ ਕੈਪਟਨ

ਕੈਪਟਨ ਅਕਾਲੀ ਖੇਡ ਰਹੇ ਹਨ ਫਰੈਂਡਲੀ ਮੈਚ

ਇਸ ਮੁੱਦੇ ’ਤੇ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਸਿੱਧੇ ਤੌਰ ’ਤੇ ਕੈਪਟਨ ਅਮਰਿੰਦਰ ਸਿੰਘ ’ਤੇ ਇਲਜ਼ਾਮ ਲਾਉਂਦਾ ਨਜ਼ਰ ਆ ਰਿਹਾ, ਪਰ ਆਮ ਆਦਮੀ ਪਾਰਟੀ ਦਾ ਮੰਨਣਾ ਹੈ ਕਿ ਇਸ ਮੁੱਦੇ ’ਤੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੋਨੋਂ ਫਰੈਂਡਲੀ ਮੈਚ ਖੇਡ ਰਹੇ ਹਨ। ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਰਣਜੀਤ ਸਿੰਘ ਕਮਿਸ਼ਨ ਅਤੇ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਅਕਾਲੀ ਦਲ ਦੋਸ਼ੀ ਪਾਏ ਗਏ ਸਨ। ਇਹ ਚਾਹੁੰਦੇ ਹਨ ਕਿ ਵਿਸ਼ੇਸ਼ ਜਾਂਚ ਟੀਮ ਵਿੱਚ ਹਰਸਿਮਰਤ ਕੌਰ ਬਾਦਲ, ਬਿਕਰਮ ਮਜੀਠੀਆ ਤੇ ਸੁਖਬੀਰ ਸਿੰਘ ਬਾਦਲ ਮੈਂਬਰ ਬਣਾ ਦਿੱਤੇ ਜਾਣ ਤਾਂ ਜੋ ਉਹ ਆਪਣੀ ਮਰਜ਼ੀ ਦਾ ਫੈਸਲਾ ਸੁਣਾ ਸਕਣ।

ਕੈਪਟਨ ਆਪਣੀ ਸਾਖ ਬਚਾਉਣ ਦੀ ਕਰ ਰਹੇ ਹਨ ਕੋਸ਼ਿਸ਼

ਉੱਥੇ ਹੀ ਭਾਜਪਾ ਆਗੂ ਮਦਨ ਮੋਹਨ ਮਿੱਤਲ ਦਾ ਮੰਨਣਾ ਹੈ ਕਿ ਕਾਂਗਰਸ ਇਸ ਮੁੱਦੇ ਨੂੰ ਸਿਰਫ਼ ਚੋਣ ਜ਼ਾਬਤੇ ਤੱਕ ਖਿੱਚਣਾ ਚਾਹੁੰਦੀ ਹੈ ਤਾਂ ਜੋ ਜਨਤਾ ਦੇ ਵਿੱਚ ਉਨ੍ਹਾਂ ਦੀ ਸਾਖ ਬਚੀ ਰਹੇ।

ਦੋਸ਼ੀ ਜਲਦ ਜਾਣਗੇ ਅੰਦਰ

ਉੱਥੇ ਹੀ ਕਾਂਗਰਸ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਵੀ ਮੰਨਦੇ ਹਨ ਕਿ ਪਿਛਲੀਆਂ ਚੋਣਾਂ ਦੌਰਾਨ ਇਹ ਮੁੱਦਾ ਸਿਆਸੀ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਹੋਈ ਬੇਅਦਬੀ ਅਤੇ ਗੋਲੀਕਾਂਡ ਮਾਮਲਾ ਇੱਕ ਧਾਰਮਿਕ ਮਸਲਾ ਹੈ ਅਤੇ ਉਸ ਵੇਲੇ ਦੀ ਐੱਸਆਈਟੀ ਜੋ ਅਕਾਲੀ ਦਲ ਵੱਲੋਂ ਬਣਾਈ ਗਈ ਸੀ ਉਸ ਨੇ ਸੱਚਾਈ ਸਾਹਮਣੇ ਨਹੀਂ ਲਿਆਉਂਦੀ, ਪਰ ਕਾਂਗਰਸ ਨੇ ਦੋਸ਼ੀਆਂ ਨੂੰ ਜੇਲ੍ਹ ਵਿੱਚ ਭੇਜਣ ਦਾ ਵਾਅਦਾ ਕੀਤਾ ਸੀ ਅਤੇ ਹੁਣ ਇਸ ’ਤੇ ਤੇਜੀ ਨਾਲ ਕੰਮ ਕੀਤਾ ਜਾ ਰਿਹਾ ਹੈ।

ਸਿਆਸੀ ਮਾਹਿਰ ਦੀ ਰਾਏ

ਇਸ ਮੁੱਦੇ ’ਤੇ ਹਾਲਾਂਕਿ ਸਿਆਸੀ ਪਾਰਟੀਆਂ ਦਾ ਆਪਣਾ-ਆਪਣਾ ਪੱਖ ਹੈ, ਪਰ ਸਿਆਸੀ ਮਾਹਿਰ ਪਿਆਰੇ ਲਾਲ ਗਰਗ ਨੇ ਕਿਹਾ ਕਿ ਇਹ ਤਾਂ ਗੱਲ ਸਾਫ਼ ਹੈ ਕਿ ਕਾਂਗਰਸ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋ ਸਕੇ ਅਤੇ ਨਾਲ ਹੀ ਇਹ ਗੱਲ ਵੀ ਹੁਣ ਸਾਫ਼ ਦਿਖਾਈ ਦਿੰਦੀ ਹੈ ਕਿ ਬੇਅਦਬੀ ਦੇ ਮਾਮਲੇ ਉੱਪਰ ਬਣਾਈਆਂ ਜਾਂਦੀਆਂ ਵਿਸ਼ੇਸ਼ ਜਾਂਚ ਟੀਮਾਂ ਦਾ ਇਸਤੇਮਾਲ ਸਿਰਫ ਰਾਜਨੀਤਕ ਲਾਹਾ ਲੈਣ ਵਾਸਤੇ ਹੀ ਹੁੰਦਾ ਆਇਆ ਅਤੇ ਹੋ ਰਿਹਾ ਹੈ , ਕਿਸੇ ਨੂੰ ਇਸ ਗੱਲ ਦੀ ਚਿੰਤਾ ਨਹੀਂ ਹੈ ਕਿ ਇਸ ਮਾਮਲੇ ’ਤੇ ਇਨਸਾਫ਼ ਦਿਵਾਉਣ।

ਆਮ ਲੋਕਾਂ ਦਾ ਕੀ ਕਹਿਣਾ

ਉਥੇ ਹੀ ਆਮ ਲੋਕਾਂ ਦਾ ਕਹਿਣਾ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਆਪਸ ਵਿੱਚ ਮਿਲਿਆ ਹੋਈਆਂ ਹਨ ਤੇ ਕਾਂਗਰਸ ਨੇ ਜੋ ਲੋਕਾਂ ਨਾਲ ਵਾਅਦਾ ਖ਼ਿਲਾਫ਼ੀ ਕੀਤੀ ਹੈ ਲੋਕ ਉਸ ਦਾ ਜਵਾਬ 2022 ਦੀਆਂ ਚੋਣਾਂ ’ਚ ਦੇਣਗੇ।

ਫਿਲਹਾਲ ਜਿਸ ਤਰੀਕੇ ਦਾ ਪੰਜਾਬ ਕਾਂਗਰਸ ਵਿੱਚ ਕਾਟੋ-ਕਲੇਸ਼ ਦੇਖਣ ਨੂੰ ਮਿਲ ਰਿਹਾ ਹੈ ਅਤੇ ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿੱਚ ਬਣਾਈ ਗਈ ਨਵੀਂ ਵਿਸ਼ੇਸ਼ ਜਾਂਚ ਟੀਮ ਉੱਪਰ ਵੀ ਸਵਾਲ ਉੱਠੇ ਹਨ ਇਸ ਵਿਚਾਲੇ ਦੇਖਣਾ ਹੋਵੇਗਾ ਕਿ ਨਵੀਂ ਐੱਸਆਈਟੀ ਦੋਸ਼ੀਆਂ ਨੂੰ ਲੱਭਣ ਅਤੇ ਕਾਂਗਰਸ ਸਰਕਾਰ ਲੋਕਾਂ ਨਾਲ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰ ਪਾਉਂਦੀ ਹੈ ਜਾਂ ਹਮੇਸ਼ਾਂ ਦੀ ਤਰ੍ਹਾਂ ਇਸ ਵਾਰ ਵੀ ਸਭ ਕੁਝ ਚੁਣਾਵੀ ਵਾਅਦੇ ਬਣਕੇ ਹੀ ਰਹਿ ਜਾਣਗੇ।

ABOUT THE AUTHOR

...view details