ਪੰਜਾਬ

punjab

ETV Bharat / city

ਕੈਪਟਨ ਦੀ ਕੇਂਦਰ ਨੂੰ ਅਪੀਲ, ਕਣਕ ਦੀ MSP 'ਚ ਕੀਤੀ ਜਾਵੇ ਕਟੌਤੀ

ਬੇ-ਮੌਸਮੀ ਮੀਂਹ ਕਾਰਨ ਫ਼ਸਲਾਂ ਦਾ ਕਾਫ਼ੀ ਨੁਕਸਾਨ ਹੋ ਗਿਆ ਹੈ। ਇਸ ਦੇ ਚੱਲਦਿਆਂ ਪਹਿਲਾਂ ਹੀ ਪ੍ਰਭਾਵਿਤ ਹੋ ਚੁੱਕੇ ਕਿਸਾਨਾਂ ਨੂੰ ਦੋਹਰੀ ਮਾਰ ਪੈਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਲਾਘਾਯੋਗ ਕਰਮ ਚੁੱਕਿਆ ਹੈ।

ਫ਼ਾਇਲ ਫ਼ੋਟੋ

By

Published : May 3, 2019, 7:52 AM IST

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ 'ਚ ਖ਼ਰੀਦ ਮਾਪਦੰਡਾਂ 'ਚ ਢਿਲ ਦੇ ਆਧਾਰ 'ਤੇ ਕਣਕ ਦੀ ਖ਼ਰੀਦ ਦੇ ਘੱਟੋ-ਘੱਟ ਸਮਰੱਥਨ ਮੁੱਲ 'ਤੇ ਕੀਮਤ ਕਟੌਤੀ ਕਰਨ ਦੇ ਕੇਂਦਰ ਸਰਕਾਰ ਵੱਲੋਂ ਲਏ ਫ਼ੈਸਲੇ ਨੂੰ ਤੁਰੰਤ ਮੁੜ ਵਿਚਾਰਨ ਦੀ ਮੰਗ ਕੀਤੀ ਹੈ।

ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ 'ਚ ਕਿਹਾ ਕਿ ਸਾਲ 2019-20 ਦੇ ਹਾੜੀ ਦੇ ਮੰਡੀ ਸੀਜ਼ਨ ਦੌਰਾਨ ਦਿੱਤੀ ਗਈ ਢਿੱਲ 'ਤੇ ਕਿਸੇ ਵੀ ਤਰ੍ਹਾਂ ਦੀ ਕੀਮਤ ਕਟੌਤੀ ਨਾ ਲਗਾਈ ਜਾਵੇ।

ਮੁੱਖ ਮੰਤਰੀ ਨੇ ਮੋਦੀ ਨੂੰ ਕਿਹਾ ਹੈ ਕਿ ਉਹ ਖ਼ਪਤਕਾਰ ਮਾਮਲੇ, ਖ਼ੁਰਾਕ ਅਤੇ ਜਨਤਕ ਵੰਡ ਪ੍ਰਣਾਲੀ ਮੰਤਰਾਲੇ ਨੂੰ ਹਦਾਇਤ ਜਾਰੀ ਕਰਨ ਕਿ ਉਹ ਕੀਮਤ ਕਟੌਤੀ ਸਬੰਧੀ ਆਪਣੇ ਫ਼ੈਸਲੇ ਦਾ ਤੁਰੰਤ ਜਾਇਜ਼ਾ ਲਵੇ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ 22 ਅਪ੍ਰੈਲ, 2019 ਨੂੰ ਪ੍ਰਧਾਨ ਮੰਤਰੀ ਨੂੰ ਇਕ ਅਰਧ ਸਰਕਾਰੀ ਪੱਤਰ ਲਿਖਿਆ ਸੀ ਤੇ ਸੂਬੇ 'ਚ ਕਣਕ ਦੀ ਖ਼ਰੀਦ ਦੇ ਮਾਪਦੰਡਾਂ ਵਿੱਚ ਢਿਲ ਦੇਣ ਦੀ ਮੰਗ ਕੀਤੀ ਸੀ।

ABOUT THE AUTHOR

...view details