ਚੰਡੀਗੜ੍ਹ: ਦੇਸ਼ ਭਰ ਵਿੱਚ 14 ਨਵੰਬਰ ਭਾਵ ਕਿ ਵੀਰਵਾਰ ਨੂੰ ਬਾਲ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟਰ 'ਤੇ ਆਪਣੇ ਦੋਵੇਂ ਬੱਚਿਆਂ ਦੀ ਤਸਵੀਰ ਸਾਂਝੀ ਕਰਕੇ ਸਾਰੇ ਬੱਚਿਆਂ ਨੂੰ ਬਾਲ ਦਿਵਸ ਦੀਆਂ ਵਧਾਈਆਂ ਦਿੱਤੀਆਂ।
ਬਾਲ ਦਿਵਸ: ਕੁਦਰਤ ਬੱਚਿਆਂ ਦੇ ਹਾਸੇ ਰਾਹੀਂ ਦਰਸਾਉਂਦੀ ਹੈ ਮਾਸੂਮੀਅਤ: ਕੈਪਟਨ
ਦੇਸ਼ ਭਰ ਵਿੱਚ 14 ਨਵੰਬਰ ਭਾਵ ਕਿ ਵੀਰਵਾਰ ਨੂੰ ਬਾਲ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵਿੱਟਰ ਅਕਾਊਂਟ 'ਤੇ ਆਪਣੇ ਦੋਵੇਂ ਬੱਚਿਆਂ ਦੀ ਤਸਵੀਰ ਸਾਂਝੀ ਕਰਕੇ ਸਾਰੇ ਬੱਚਿਆਂ ਨੂੰ ਬਾਲ ਦਿਵਸ ਦੀਆਂ ਵਧਾਈਆਂ ਦਿੱਤੀਆਂ।
ਫ਼ੋਟੋ
ਕੈਪਟਨ ਅਮਰਿੰਦਰ ਸਿੰਘ ਨੇ ਬਾਲ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਇਹ ਕੁਦਰਤ ਆਪਣੀ ਮਾਸੂਮੀਅਤ ਬੱਚਿਆਂ ਦੇ ਹਾਸੇ ਰਾਹੀਂ ਦਰਸਾਉਂਦੀ ਹੈ। ਤੁਹਾਡੇ ਨਾਲ ਆਪਣੇ ਬੱਚਿਆਂ ਜੈਇੰਦਰ ਕੌਰ, ਰਣਇੰਦਰ ਸਿੰਘ ਦੀ ਬਹੁਤ ਪਿਆਰੀ ਤਸਵੀਰ ਸਾਂਝੀ ਕਰ ਰਿਹਾ ਹਾਂ। ਸਾਰੇ ਬੱਚਿਆਂ ਨੂੰ ਬਾਲ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ। ਤੁਸੀੰ ਆਪਣੀ ਜ਼ਿੰਦਗੀ ਵਿੱਚ ਇੱਕ ਚੰਗੇ ਇਨਸਾਨ ਬਣੋ ਤੇ ਹਮੇਸ਼ਾ ਅੱਗੇ ਵੱਧਦੇ ਰਹੋ।