ਚੰਡੀਗੜ੍ਹ:ਭਾਰਤ ਪਾਕਿਸਤਾਨ ਸਰਹੱਦ ’ਤੇ ਤੈਨਾਤ ਬਾਰਡਰ ਸੁਰੱਖਿਆ ਫੋਰਸ ਵੱਲੋਂ ਇੱਕ ਪਾਕਿਸਤਾਨੀ ਨਾਬਾਲਗ ਬੱਚੇ ਨੂੰ ਪਾਕਿਸਤਾਨੀ ਰੇਂਜਰਾਂ ਦੇ ਹਵਾਲੇ ਕੀਤਾ ਗਿਆ। ਇਸ ਸਬੰਧੀ ਬੀਐੱਸਐਫ ਵੱਲੋਂ ਟਵੀਟ ਕਰ ਜਾਣਕਾਰੀ ਵੀ ਦਿੱਤੀ ਗਈ ਹੈ।
ਜਾਣਕਾਰੀ ਦਿੰਦੇ ਹੋਏ ਬੀਐਸਐਫ ਨੇ ਟਵੀਟ ’ਚ ਦੱਸਿਆ ਕਿ ਅਣਜਾਣੇ ’ਚ ਪਾਕਿਸਤਾਨੀ ਨਾਬਾਲਗ ਸਰਹੱਦ ਪਾਰ ਕਰ ਗਿਆ ਸੀ ਜਿਸ ਨੂੰ ਸਰਹੱਦ ਤੇ ਤੈਨਾਤ ਬੀਐੱਸਐਫ ਦੇ ਜਵਾਨਾਂ ਨੇ ਫੜ ਲਿਆ। ਇਸ ਸਬੰਧੀ ਜਾਂਚ ਤੋਂ ਬਾਅਦ ਬੀਐੱਸਐਫ ਵੱਲੋਂ ਮਨੁੱਖੀ ਆਧਾਰ ’ਤੇ ਪਾਕਿਸਤਾਨ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਗਿਆ।
ਦੱਸ ਦਈਏ ਕਿ ਫਿਰੋਜ਼ਪੁਰ ਸੈਕਟਰ ’ਚ ਫਾਜਿਲਕਾ ਦੇ ਕਰੀਬ ਇੱਕ ਨੌਜਵਾਨ ਨੂੰ ਸਵੇਰ 6.30 ਵਜੇ ਦੇ ਕਰੀਬ ਭਾਰਤੀ ਸਰਹੱਦ ਚ ਫੇਸਿੰਗ ਤੋਂ ਅੱਗੇ ਘੁੰਮਦੇ ਹੋਏ ਦੇਖਿਆ ਜਿਸ ਤੋਂ ਬਾਅਦ ਨੌਜਵਾਨ ਨੂੰ ਬੀਐੱਸਐਫ ਨੇ ਆਪਣੀ ਗ੍ਰਿਫਤ ਚ ਲੈ ਲਿਆ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ।
ਬੀਐੱਸਐਫ ਨੂੰ ਜਾਂਚ ਤੋਂ ਪਤਾ ਲੱਗਿਆ ਕਿ ਨਾਬਾਲਗ ਗਲਤੀ ਨਾਲ ਸਰਹੱਦ ਪਾਰ ਆ ਗਿਆ ਹੈ। ਜੋ ਕੁਝ ਵੀ ਉਸ ਤੋਂ ਪੁੱਛਿਆ ਗਿਆ ਸੀ ਉਹ ਸਭ ਕੁਝ ਸਹੀ ਵੀ ਨਿਕਲਿਆ। ਜਿਸ ਤੋਂ ਬਾਅਦ ਇਸ ਨੂੰ ਵਾਪਸ ਕਰਨ ਦਾ ਫੈਸਲਾ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਆਪਣਾ ਨਾਂ ਅਬਦੁੱਲ ਮਜੀਦ ਦੱਸਿਆ ਸੀ ਜਿਸਦਾ ਪਿੰਡ ਸਰਹੱਦ ਦੇ ਕਰੀਬ ਸੀ। ਫਿਲਹਾਲ ਬੀਐੱਸਐਫ ਨੇ ਪਾਕਿਸਤਾਨ ਨਾਬਾਲਗ ਨੂੰ ਵਾਪਸ ਕਰ ਦਿੱਤਾ ਹੈ।
ਇਹ ਵੀ ਪੜੋ:Sidhu Musewala murder case: ਮੂਸੇਵਾਲਾ ਨੂੰ ਮਾਰਨ ਲਈ ਜੋਧਪੁਰ ਤੋਂ ਵੀ ਭੇਜੇ ਗਏ ਸਨ ਹਥਿਆਰ