ਪੰਜਾਬ

punjab

ETV Bharat / city

ਜਗਜੋਤ ਸਿੰਘ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਬਣਾਈ ਕਮਾਲ ਦੀ ਪੇਂਟਿੰਗ, ਵਧਾਈ ਦਿੰਦਿਆਂ ਜਤਾਈ ਇਹ ਉਮੀਦ - President Oath Taking Ceremony

ਅੰਮ੍ਰਿਤਸਰ ਦੇ ਆਰਟਿਸਟ ਜਗਜੋਤ ਸਿੰਘ ਵੱਲੋਂ ਦੇਸ਼ ਦੇ ਨਵੇਂ ਬਣੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਉਨ੍ਹਾਂ ਦੀ 7 ਫੁੱਟ ਉੱਚੀ ਪੇਂਟਿੰਗ ਬਣਾ ਕੇ ਵਧਾਈ ਦਿੱਤੀ ਗਈ ਹੈ। ਇਸਦੇ ਨਾਲ ਹੀ ਜਗਜੋਤ ਨੇ ਇਸ ਪੇਂਟਿੰਗ ਨੂੰ ਰਾਸ਼ਟਰਪਤੀ ਭਵਨ ਵਿੱਚ ਪ੍ਰਦਰਸ਼ਿਤ ਕਰਨ ਦੀ ਵੀ ਉਮੀਦ ਜਤਾਈ ਹੈ।

ਜਗਜੋਤ ਸਿੰਘ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਪੇਂਟਿੰਗ ਬਣਾ ਦਿੱਤੀ ਵਧਾਈ
ਜਗਜੋਤ ਸਿੰਘ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਪੇਂਟਿੰਗ ਬਣਾ ਦਿੱਤੀ ਵਧਾਈ

By

Published : Jul 25, 2022, 3:57 PM IST

Updated : Jul 25, 2022, 4:18 PM IST

ਚੰਡੀਗੜ੍ਹ: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਦੇਸ਼ ਦੇ 15ਵੇਂ ਰਾਸ਼ਟਰਪਤੀ ਵਜੋਂ ਅੱਜ ਸਹੁੰ ਚੁੱਕ ਲਈ ਗਈ ਹੈ। ਭਾਰਤ ਦੇ ਚੀਫ ਜਸਟਿਸ ਐਨਵੀ ਰਮਨਾ ਵੱਲੋਂ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ ਹੈ। ਰਾਸ਼ਟਰਪਤੀ ਬਣਨ ’ਤੇ ਉਨ੍ਹਾਂ ਨੂੰ ਪੂਰੇ ਦੇਸ਼ ਵਾਸੀਆਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

ਇਸ ਦੌਰਾਨ ਹੀ ਇੱਕ ਪੰਜਾਬ ਦੇ ਆਰਟਿਸਟ ਵੱਲੋਂ ਅਨੋਖੇ ਤਰੀਕੇ ਨਾਲ ਦੇਸ਼ ਦੇ ਨਵੇਂ ਰਾਸ਼ਟਰਪਤੀ ਨੂੰ ਵਧਾਈ ਦਿੱਤੀ ਗਈ ਹੈ। ਪੰਜਾਬ ਦੇ ਅੰਮ੍ਰਿਤਸਰ ਦੇ ਆਰਟਿਸਟ ਜਗਜੋਤ ਸਿੰਘ ਰੂਬਲ ਵੱਲੋਂ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਦ੍ਰੋਪਦੀ ਮੁਰਮੂ ਦੀ ਸੱਤ ਫੁੱਟ ਲੰਬੀ ਇੱਕ ਪੇਂਟਿੰਗ ਬਣਾਈ ਗਈ ਹੈ। ਆਰਟਿਸਟ ਰੂਬਲ ਵੱਲੋਂ ਇਸ ਪੇਂਟਿੰਗ ਨੂੰ ਤਿਆਰ ਕਰ ਰਾਸ਼ਟਰਪਤੀ ਮੁਰਮੂ ਨੂੰ ਵਧਾਈ ਦਿੱਤੀ ਗਈ ਹੈ। ਇਸਦੇ ਨਾਲ ਹੀ ਜਗਜੋਤ ਸਿੰਘ ਨੇ ਉਸ ਵੱਲੋਂ ਤਿਆਰ ਕੀਤੀ ਗਈ ਇਸ ਪੇਂਟਿੰਗ ਨੂੰ ਰਾਸ਼ਟਰਪਤੀ ਭਵਨ ਵਿੱਚ ਪ੍ਰਦਰਸ਼ਿਤ ਕਰਨ ਦੀ ਉਮੀਦ ਜਤਾਈ ਗਈ ਹੈ।

ਦੱਸ ਦਈਏ ਕਿ ਦ੍ਰੋਪਦੀ ਮੁਰਮੂ ਨੇ ਸੋਮਵਾਰ ਨੂੰ ਸੰਸਦ ਦੇ ਸੈਂਟਰਲ ਹਾਲ 'ਚ ਦੇਸ਼ ਦੇ 15ਵੇਂ ਰਾਸ਼ਟਰਪਤੀ ਦੇ ਰੂਪ 'ਚ ਸਹੁੰ ਚੁੱਕੀ। ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਉਪ ਰਾਸ਼ਟਰਪਤੀ ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਸੀਨੀਅਰ ਆਗੂ ਅਤੇ ਮਸ਼ਹੂਰ ਹਸਤੀਆਂ ਮੌਜੂਦ ਸਨ।

ਚੀਫ਼ ਜਸਟਿਸ ਐਨਵੀ ਰਮਨਾ ਨੇ ਉਨ੍ਹਾਂ ਨੂੰ ਸਹੁੰ ਚੁਕਾਈ। ਇਸ ਮੌਕੇ ਉਨ੍ਹਾਂ ਦੇ ਸਨਮਾਨ ਵਿੱਚ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਚੁਣੀ ਗਈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਸਹੁੰ ਚੁੱਕਣ ਤੋਂ ਪਹਿਲਾਂ ਆਪਣੀ ਰਿਹਾਇਸ਼ ਤੋਂ ਰਾਜਘਾਟ ਵੀ ਪਹੁੰਚੇ ਸਨ।

ਇਹ ਵੀ ਪੜ੍ਹੋ:President Oath Taking Ceremony: ਦ੍ਰੋਪਦੀ ਮੁਰਮੂ ਬਣੀ ਦੇਸ਼ ਦੀ 15ਵੀਂ ਰਾਸ਼ਟਰਪਤੀ, CJI ਨੇ ਚੁਕਾਈ ਸਹੁੰ

Last Updated : Jul 25, 2022, 4:18 PM IST

For All Latest Updates

TAGGED:

ABOUT THE AUTHOR

...view details