ਪੰਜਾਬ

punjab

ETV Bharat / city

ਅਮਨ ਅਰੋੜਾ ਨੇ ਸਿਹਤ ਸਹੂਲਤਾਂ ‘ਤੇ ਘੇਰੀ ਸਰਕਾਰ

ਆਮ ਆਦਮੀ ਪਾਰਟੀ ਨੇ ਚੰਨੀ ਸਰਕਾਰ (AAP takes on Channi govt.) ਨੂੰ ਸਿਹਤ ਸਹੂਲਤਾਂ ‘ਤੇ ਘੇਰਾ ਪਾਇਆ (Alleged lac of medical facilities) ਹੈ। ਵਿਧਾਇਕ ਅਮਨ ਅਰੋੜਾ (Aman Arora) ਨੇ ਕਿਹਾ ਹੈ ਕਿ ਡੇਂਗੂ ਦੇ ਮਰੀਜ (Dengue cases increasing) ਤੇ ਡੇਂਗੂ ਕਾਰਨ ਮੌਤਾਂ (Deaths due to dengue) ਦਾ ਅੰਕੜਾ ਵਧ ਰਿਹਾ ਹੈ ਪਰ ਮੁੱਖ ਮੰਤਰੀ ਵਿਅਸਤ ਹਨ। ਉਨ੍ਹਾੰ ਪੰਜਾਬ ਦੇ ਸਿਹਤ ਵਿਭਾਗ ਦੀ ਕਾਰਗੁਜਾਰੀ ‘ਤੇ ਸੁਆਲ ਖੜ੍ਹੇ ਕੀਤੇ ਹਨ।

By

Published : Oct 30, 2021, 9:46 PM IST

ਅਮਨ ਅਰੋੜਾ ਨੇ ਸਿਹਤ ਸਹੂਲਤਾਂ ‘ਤੇ ਘੇਰੀ ਸਰਕਾਰ
ਅਮਨ ਅਰੋੜਾ ਨੇ ਸਿਹਤ ਸਹੂਲਤਾਂ ‘ਤੇ ਘੇਰੀ ਸਰਕਾਰ

ਚੰਡੀਗੜ੍ਹ: ਵਿਧਾਇਕ ਅਮਨ ਅਰੋੜਾ ਨੇ ਟਵੀਟ ਕਰਕੇ ਕਿਹਾ ਹੈ ਕਿ ਪੰਜਾਬ ਵੱਚ ਡੇਂਗੂ ਬਿਮਾਰਾੀ ਨਾਲ ਹਾਲਾਤ ਗੰਭੀਰ ਹਨ ਪਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਿੱਲੀ ਦਰਬਾਰ ‘ਚ ਰੁੱਜੇ ਹੋਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਿੱਲੀ ਤੇ ਸੈਕਟਰ-39 ਦੇ ਗੇੜਿਆਂ ਵਿੱਚ ਹੀ ਰੁੱਝੇ ਹੋਏ ਹਨ ਤੇ ਦੂਜੇ ਪਾਸੇ ਡੇਂਗੂ ਦੇ ਮਰੀਜਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਸ ਬਾਰੇ ਸਰਕਾਰ ਨੂੰ ਕੋਈ ਚਿੰਤਾ ਨਾ ਹੋਣ ਦਾ ਦੋਸ਼ ਵੀ ਉਨ੍ਹਾਂ ਲਗਾਇਆ ਹੈ।

ਅਮਨ ਅਰੋੜਾ ਨੇ ਕਿਹਾ ਹੈ ਕਿ ਹਸਪਤਾਲ ਆਪ ਵੈਂਟੀਲੇਟਰ ‘ਤੇ ਚਲੇ ਗਏ ਹਨ। ਸਿਹਤ ਸਹੂਲਤਾਂ ਦੀ ਘਾਟ ਹੈ ਤੇ ਸਿਹਤ ਵਿਭਾਗ ਸੁੱਤਾ ਪਿਆ ਹੈ। ਅਮਨ ਅਰੋੜਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹੋਕਾ ਦਿੱਤਾ ਹੈ ਕਿ ਉਹ ਦਿੱਲੀ ਦਰਬਾਰ ਦਾ ਖਹਿੜਾ ਛੱਡ ਕੇ ਪੰਜਾਬ ਦੇ ਲੋਕਾਂ ਦੀ ਚਿੰਤਾ ਕਰਨ ਤੇ ਇਥੋਂ ਦੇ ਹਾਲਾਤ ਸੁਧਾਰਨ। ਅਮਨ ਅਰੋੜਾ ਨੇ ਸਰਕਾਰ ਨੂੰ ਹਲੂਣਦਿਆਂ ਪੰਜਾਬ ਵੱਲ ਧਿਆਨ ਦੇਣ ਦੀ ਗੱਲ ਕਹੀ ਹੈ।

ਜਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਡੇਂਗੂ ਦੇ ਕੇਸ ਲਗਾਤਾਰ ਵਧ ਰਹੇ ਹਨ ਤੇ ਪੰਜਾਬ ਵਿੱਚ ਕਈ ਲੋਕਾਂ ਦੀ ਇਸ ਬਿਮਾਰੀ ਨਾਲ ਮੌਤ ਵੀ ਹੋ ਚੁੱਕੀ ਹੈ। ਇਸੇ ਕਾਰਨ ਹੁਣ ਦੂਜੀਆੰ ਪਾਰਟੀਆਂ ਪੰਜਾਬ ਸਰਕਾਰ ਦਾ ਧਿਆ ਇਸ ਵੱਲ ਦਿਵਾਉਣਾ ਚਾਹੁੰਦੀਆਂ ਹਨ। ਇਥੇ ਇਹ ਵੀ ਜਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਗਾਤਾਰ ਦਿੱਲੀ ਚੱਕਰ ਕੱਟ ਰਹੇ ਹਨ। ਉਨ੍ਹਾਂ ਨੂੰ ਪਾਰਟੀ ਹਾਈਕਮਾਂਡ ਵੱਲੋਂ ਪਿਛਲੇ ਦਿਨੀਂ ਦੋ ਦਿਨ ਲਗਾਤਾਰ ਦਿੱਲੀ ਬੁਲਾਇਆ ਜਾਂਦਾ ਰਿਹਾ ਹੈ। ਇਨ੍ਹੀਂ ਦਿਨੀਂ ਜਿਥੇ ਪੰਜਾਬ ਕਾਂਗਰਸ ਵਿੱਚ ਅੰਦਰੂਨੀ ਖਾਨਾਜੰਗੀ ਚਲ ਰਹੀ ਹੈ, ਉਥੇ ਦੂਜੇ ਪਾਸੇ ਆਉਂਦੀਆਂ ਵਿਧਾਨਸਭਾ ਚੋਣਾਂ ਲਈ ਵਿਚਾਰ ਵਟਾਂਦਰਾ ਵੀ ਦਿੱਲੀ ਵਿਖੇ ਹੀ ਹੋ ਰਿਹਾ ਹੈ।

ਇਹ ਵੀ ਪੜ੍ਹੋ:ਰਾਜਾ ਵੜਿੰਗ ਨੇ ਮੁੜ ਘੇਰੇ ਮੁੱਖ ਮੰਤਰੀ ਕੇਜਰੀਵਾਲ, ਟਵੀਟ ਕਰ ਯਾਦ...

ABOUT THE AUTHOR

...view details