ਪੰਜਾਬ

punjab

ETV Bharat / city

ਨੀਤੀ ਆਯੋਗ ਦੀ ਰਿਪੋਰਟ ਪੰਜਾਬ ਦੀ ਅਸਲੀਅਤ ਦਾ ਕਰ ਰਹੀ ਖ਼ੁਲਾਸਾ: ਦਲਜੀਤ ਚੀਮਾ - ਸਿਹਤ ਮੰਤਰੀ ਬਲਬੀਰ ਸਿੱਧੂ

ਨੀਤੀ ਆਯੋਗ ਦੀ ਰਿਪੋਰਟ ਮੁਤਾਬਿਕ ਭੁੱਖਮਰੀ ਦੇ ਮਾਮਲੇ ਵਿੱਚ ਪੰਜਾਬ 10ਵੇਂ ਤੋਂ 12ਵੇਂ ਨੰਬਰ 'ਤੇ ਆ ਗਿਆ ਹੈ। ਇਸ ਸਬੰਧੀ ਸਿਹਤ ਮੰਤਰੀ ਬਲਬੀਰ ਸਿੱਧੂ ਦੇ ਬਿਆਨ ਦੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਚੀਮਾ ਨੇ ਨਿਖੇਧੀ ਕੀਤੀ ਹੈ।

ਦਲਜੀਤ ਚੀਮਾ
ਦਲਜੀਤ ਚੀਮਾ

By

Published : Jan 3, 2020, 2:10 PM IST

Updated : Jan 3, 2020, 3:04 PM IST

ਚੰਡੀਗੜ੍ਹ: ਨੀਤੀ ਆਯੋਗ ਦੇ ਪੰਜਾਬ ਬਾਰੇ ਖ਼ੁਲਾਸੇ ਕਰਦੀ ਰਿਪੋਰਟ 'ਤੇ ਬੋਲਦਿਆਂ ਅਕਾਲੀ ਦਲ ਦੇ ਬੁਲਾਰੇ ਦਲਜੀਤ ਚੀਮਾ ਨੇ ਕਿਹਾ ਕਿ ਅੰਨ ਪੈਦਾ ਕਰਨ ਵਾਲਾ ਸੂਬਾ ਪੰਜਾਬ ਦਸਵੇਂ ਤੋਂ ਬਾਰ੍ਹਵੇਂ ਨੰਬਰ 'ਤੇ ਆ ਚੁੱਕਿਆ ਹੈ, ਤੇ ਉੱਥੇ ਹੀ ਸਿਹਤ ਮੰਤਰੀ ਅਜੀਬੋ-ਗਰੀਬ ਬਿਆਨ ਦੇ ਰਹੇ ਹਨ। ਚੀਮਾ ਨੇ ਕਿਹਾ ਕਿ ਸਿਹਤ ਮੰਤਰੀ ਕਹਿ ਰਹੇ ਹਨ ਕਿ ਪੰਜਾਬ ਦੇ ਲੋਕ ਭਾਰ ਘਟਾਉਣ ਲਈ ਡਾਈਟਿੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਅਜੀਬੋ-ਗਰੀਬ ਬਿਆਨ ਪੰਜਾਬ ਦੀ ਹਾਲਾਤਾਂ ਨੂੰ ਦਰਸਾਉਂਦੇ ਹਨ।

ਵੀਡੀਓ

ਚੀਮਾ ਨੇ ਅੱਗੇ ਕਿਹਾ ਕਿ ਸੂਬੇ ਵਿੱਚ ਭੁੱਖਮਰੀ ਵਧ ਰਹੀ ਹੈ, ਤੇ ਸਰਕਾਰ ਵੱਲੋਂ 2018-19 ਦੀ ਸਟੈਟਿਕਸ ਰਿਪੋਰਟ ਵੀ ਇਹ ਅੰਕੜੇ ਦਰਸਾਉਂਦੀ ਹੈ, ਕਿ ਸੂਬੇ 'ਚ ਨਾ ਤਾਂ ਮਨਰੇਗਾ ਨਾ ਕਿਸੇ ਹੋਰ ਸਕੀਮ ਦਾ ਲਾਹਾ ਲਾਭਪਾਤਰੀਆਂ ਨੂੰ ਮਿਲਿਆ ਹੈ।

ਅਕਾਲੀ ਬੁਲਾਰੇ ਨੇ ਇਹ ਵੀ ਕਿਹਾ ਕਿ 2018 ਤੇ 2019 ਦੇ ਵਿੱਚ ਫੂਡ ਗ੍ਰੇਨ ਦੀ ਦੀਆਂ ਰਿਪੋਰਟਾਂ ਜੇਕਰ ਤੁਸੀਂ ਦੇਖ ਲਵੋ ਉਸ ਵਿੱਚ ਵੀ ਗਿਰਾਵਟ ਆਈ ਹੈ। ਟੀਬੀ ਦੇ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ, ਤੇ ਬੱਚਿਆਂ ਵਿਰੁੱਧ ਕ੍ਰਾਈਮ ਦੇ ਮਾਮਲੇ ਵਧੇ ਹੋਏ ਹਨ।

ਉਨ੍ਹਾਂ ਅੱਗੇ ਕਿਹਾ ਕਿ ਯੂਨਾਈਟਡ ਨੈਸ਼ਨ ਨਾਲ ਮਿਲ ਕੇ ਨੀਤੀ ਆਯੋਗ ਵੱਲੋਂ ਇੰਡੀਆ ਦੇ ਕਈ ਸੂਬਿਆਂ 'ਚ ਰਿਸਰਚ ਕਰਵਾਈ ਜਾਂਦੀ ਹੈ, ਪਰ ਸਰਕਾਰ ਦੇ ਕਿਸੇ ਵੀ ਮੰਤਰੀ ਨੇ ਨੀਤੀ ਆਯੋਗ ਦੀ ਰਿਪੋਰਟ ਨੂੰ ਗੰਭੀਰਤਾ ਨਾਲ ਨਹੀਂ ਲਿਆ।

ਤੁਹਾਨੂੰ ਦੱਸ ਦਈਏ, ਕਿ ਨੀਤੀ ਆਯੋਗ ਵੱਲੋਂ ਰਿਪੋਰਟ ਦੇਣ ਤੋਂ ਬਾਅਦ ਪੰਜਾਬ 2 ਅੰਕ ਹੇਠਾਂ ਡਿੱਗ ਗਿਆ ਹੈ ਜਿਸ ਸਬੰਧੀ ਪੰਜਾਬ ਦੇ ਮੰਤਰੀਆਂ ਦੀਆਂ ਵੱਖ-ਵੱਖ ਪ੍ਰਤਿਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਹੁਣ ਵੇਖਣ ਵਾਲੀ ਗੱਲ ਇਹ ਹੈ ਕੀ ਇਸ ਸਬੰਧੀ ਕੋਈ ਹੱਲ ਕੱਢਿਆ ਜਾਵੇਗਾ ਜਾਂ ਫਿਰ ਮੰਤਰੀਆਂ ਦੀਆਂ ਬਿਆਨਬਾਜੀਆਂ ਨਾਲ ਹੀ ਸਾਰ ਦਿੱਤਾ ਜਾਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ?

Last Updated : Jan 3, 2020, 3:04 PM IST

ABOUT THE AUTHOR

...view details