ਪੰਜਾਬ

punjab

ETV Bharat / city

ਪੰਜਾਬੀ ਅਦਾਕਾਰ ਮਾਹੀ ਗਿੱਲ ਤੇ ਹੌਬੀ ਧਾਲੀਵਾਲ ਨੇ ਫੜ੍ਹਿਆ ਕਮਲ

ਬਾਲੀਵੁੱਡ ਅਦਾਕਾਰਾ ਮਾਹੀ ਗਿੱਲ (actress mahi gill join bjp) ਅਤੇ ਪੰਜਾਬੀ ਅਦਾਕਾਰ ਹੌਬੀ ਧਾਲੀਵਾਲ ਬੀਜੇਪੀ (actor hobby dhaliwal join bjp) ਚ ਸ਼ਾਮਲ ਹੋ ਗਏ ਹਨ। ਪੰਜਾਬ ਭਾਜਪਾ ਦੇ ਇੰਚਾਰਜ ਗਜੇਂਦਰ ਸ਼ੇਖਾਵਤ ਵੱਲੋਂ ਇਨ੍ਹਾਂ ਕਲਾਕਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਕੌਮੀ ਮੁੱਖ ਸਕੱਤਰ ਦੁਸ਼ਯੰਤ ਚੌਟਾਲਾ ਵੀ ਮੌਜੂਦ ਰਹੇ।

ਮਾਹੀ ਗਿੱਲ ਅਤੇ ਹੌਬੀ ਧਾਲੀਵਾਲ ਬੀਜੇਪੀ ਚ ਸ਼ਾਮਲ
ਮਾਹੀ ਗਿੱਲ ਅਤੇ ਹੌਬੀ ਧਾਲੀਵਾਲ ਬੀਜੇਪੀ ਚ ਸ਼ਾਮਲ

By

Published : Feb 7, 2022, 12:15 PM IST

Updated : Feb 7, 2022, 1:32 PM IST

ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Election 2022) ਨੂੰ ਕੁਝ ਹੀ ਸਮਾਂ ਰਹਿ ਗਿਆ ਹੈ। ਇਸੇ ਦੇ ਚੱਲਦੇ ਉਮੀਦਵਾਰਾਂ ਵੱਲੋਂ ਆਪਣੇ ਆਪਣੇ ਹਲਕਿਆਂ ਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਕਈ ਬੀਜੇਪੀ ਆਪਣਾ ਕੁਨਬਾ ਵਧਾ ਰਿਹਾ ਹੈ। ਚੰਡੀਗੜ੍ਹ ਵਿਖੇ ਬੀਜੇਪੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਬਾਲੀਵੁੱਡ ਅਦਾਕਾਰਾ ਮਾਹੀ ਗਿੱਲ ਅਤੇ ਅਦਾਕਾਰ ਹੌਬੀ ਧਾਲੀਵਾਲ ਬੀਜੇਪੀ ਚ ਸ਼ਾਮਲ ਹੋ ਗਏ ਹਨ।

ਪੰਜਾਬੀ ਅਦਾਕਾਰ ਮਾਹੀ ਗਿੱਲ ਤੇ ਹੌਬੀ ਧਾਲੀਵਾਲ ਬੀਜੇਪੀ ਚ ਸ਼ਾਮਲ

ਦੱਸ ਦਈਏ ਕਿ ਪੰਜਾਬ ਭਾਜਪਾ ਦੇ ਇੰਚਾਰਜ ਗਜੇਂਦਰ ਸ਼ੇਖਾਵਤ ਵੱਲੋਂ ਇਨ੍ਹਾਂ ਕਲਾਕਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਕੌਮੀ ਮੁੱਖ ਸਕੱਤਰ ਦੁਸ਼ਯੰਤ ਚੌਟਾਲਾ ਵੀ ਮੌਜੂਦ ਰਹੇ।

ਪ੍ਰੈਸ ਕਾਨਫਰੰਸ ਦੌਰਾਨ ਆਗੂਆਂ ਵੱਲੋਂ ਸੁਰਾਂ ਦੀ ਰਾਣੀ ਭਾਰਤ ਰਤਨ ਜੇਤੂ ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਸਿਨੇਮਾ ਦੇ ਦੋ ਵੱਡੇ ਦਿੱਗਜ ਜਿਨ੍ਹਾਂ ਨੇ ਪੰਜਾਬ ਅਤੇ ਪੰਜਾਬੀਅਤ ਦਾ ਝੰਡਾ ਬੁਲੰਦ ਕੀਤਾ, ਅੱਜ ਉਹ ਬੀਜੇਪੀ ਚ ਸਾਮਲ ਹੋ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਪਾਲੀਵੁੱਡ ਅਤੇ ਬਾਲੀਵੁੱਡ ਅਦਾਕਾਰਾ ਮਾਹੀ ਗਿੱਲ ਬੀਜੇਪੀ ਚ ਸ਼ਾਮਲ ਹੋ ਗਏ ਹਨ। ਇਨ੍ਹਾਂ ਦੇ ਨਾਲ ਹੀ ਪਾਲੀਵੁੱਡ ਅਦਾਕਾਰ ਕਮਲਦੀਪ ਸਿੰਘ ਉਰਫ ਹੌਬੀ ਧਾਲੀਵਾਲ ਭਾਜਪਾ ਚ ਸ਼ਾਮਲ ਹੋਏ ਹਨ। ਨਾਲ ਹੀ ਉਨ੍ਹਾਂ ਦੋਹਾਂ ਨੂੰ ਮੈਂਬਰਸ਼ਿਪ ਦਾ ਫਾਰਮ ਵੀ ਦਿੱਤਾ ਗਿਆ।

ਪੰਜਾਬੀ ਅਦਾਕਾਰ ਮਾਹੀ ਗਿੱਲ ਤੇ ਹੌਬੀ ਧਾਲੀਵਾਲ ਬੀਜੇਪੀ ਚ ਸ਼ਾਮਲ

ਭਾਜਪਾ ਸਾਰੇ ਸੂਬਿਆਂ ਚ ਆਵੇਗੀ ਸੱਤਾ ’ਚ- ਸੀਐੱਮ ਮਨੋਹਰ ਲਾਲ ਖੱਟਰ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਨਾਲ ਖੱਟਰ ਨੇ ਭਾਜਪਾ ਚ ਸ਼ਾਮਲ ਹੋਏ ਦੋਵੇਂ ਕਲਾਕਾਰਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ 5 ਸੂਬਿਆਂ ਚ ਚੋਣਾਂ ਹਨ। ਸਾਰੇ ਪੰਜਾਂ ਸੂਬਿਆਂ ਚ ਭਾਜਪਾ ਦੀ ਲਹਿਰ ਵਧੀਆ ਚਲ ਰਹੀ ਹੈ। ਮਨਹੋਰ ਲਾਲ ਖੱਟਰ ਨੇ ਉਮੀਦ ਜਤਾਉਂਦੇ ਹੋਏ ਕਿਹਾ ਕਿ ਭਾਜਪਾ ਸਾਰੇ ਸੂਬਿਆਂ ਚ ਸੱਤਾ ਚ ਆਵੇਗੀ।

ਵਿਕਾਸ ਅਤੇ ਮਹਿਲਾਵਾਂ ਨਾਲ ਜੁੜੇ ਮੁੱਦੇ ਹਨ ਅਹਿਮ- ਮਾਹੀ ਗਿੱਲ

ਭਾਜਪਾ ਚ ਸ਼ਾਮਲ ਹੋਈ ਅਦਾਕਾਰ ਮਾਹੀ ਗਿੱਲ ਨੇ ਕਿਹਾ ਕਿ ਅੱਜ ਉਹ ਨਵਾਂ ਸਫਰ ਸ਼ੁਰੂ ਕਰਨ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਉਹ ਕਾਫੀ ਸਮੇਂ ਤੋਂ ਇੱਕ ਵਧੀਆ ਪਲੇਟਫਾਰਮ ਦੀ ਭਾਲ ਕਰ ਰਹੀ ਸੀ ਅਤੇ ਅੱਜ ਉਨ੍ਹਾਂ ਨੂੰ ਵਧੀਆ ਪਲੇਟਫਾਰਮ ਮਿਲ ਗਿਆ ਹੈ। ਮਾਹੀ ਗਿੱਲ ਨੇ ਕਿਹਾ ਕਿ ਉਹ ਕੇਂਦਰ ਅਤੇ ਪੰਜਾਬ ਦੇ ਵਿਚਾਲੇ ਇੱਕ ਬ੍ਰਿਜ ਬਣਨਾ ਚਾਹੁੰਦੀ ਹੈ। ਉਹ ਵਿਕਾਸ ਅਤੇ ਮਹਿਲਾਵਾਂ ਦੇ ਨਾਲ ਜੁੜੇ ਮੁੱਦੇ ਨੂੰ ਚੁੱਕਣਾ ਚਾਹੁੰਦੇ ਹਨ।

ਦੱਸ ਦਈਏ ਕਿ ਮਾਹੀ ਗਿੱਲ ਦੀ ਵੈੱਬ ਸੀਰੀਜ਼ ਰਕਤਾਂਚਲ 2 ਆਉਣ ਵਾਲੀ ਹੈ ਜਿਸ ਚ ਮਾਹੀ ਗਿੱਲ ਦਾ ਵਖਰਾ ਹੀ ਰੂਪ ਦੇਖਣ ਨੂੰ ਮਿਲ ਰਿਹਾ ਹੈ। ਇਹ ਵੈੱਬ ਸੀਰੀਜ਼ 11 ਫਰਵਰੀ ਨੂੰ ਰਿਲੀਜ ਹੋਵੇਗੀ।

ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇਗਾ- ਹੌਬੀ ਧਾਲੀਵਾਲ

ਇਸ ਦੌਰਾਨ ਅਦਾਕਾਰ ਹੌਬੀ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਪਹਿਲੀ ਵਾਰ ਰਾਜਨੀਤੀ ਚ ਸ਼ਾਮਲ ਹੋਏ ਹਨ। ਉਹ ਪੰਜਾਬ ਨਾਲ ਬਹੁਤ ਪਿਆਰ ਕਰਦੇ ਹਨ। 1947 ਤੋਂ ਲੈ ਕੇ ਅੱਜ ਤੱਕ ਪੰਜਾਬ ਚ ਕਦੇ ਵੀ ਬੀਜੇਪੀ ਦੀ ਨੀਤੀ ਕਦੇ ਲਾਗੂ ਨਹੀਂ ਹੋ ਪਾਈ ਹੈ ਨਾ ਹੀ ਉਨ੍ਹਾਂ ਤੇ ਕੋਈ ਚਰਚਾ ਹੋਈ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਜਨਤਾ ਤੱਕ ਪਹੁੰਚਾਉਣ ਦਾ ਕੰਮ ਕਰਨਗੇ।

ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਭਾਜਪਾ ਇੰਚਾਰਜ ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਪੰਜਾਬ ਦੇ ਲੋਕ ਪੰਜਾਬ ਦੀ ਖੁਸ਼ਹਾਲੀ ਦੇ ਲਈ ਭਾਜਪਾ ਦੇ ਵੱਲ ਦੇਖ ਰਹੇ ਹਨ। ਕਿਸਾਨ ਅੰਦੋਲਨ ਚ ਜੋ ਹਾਲਾਤ ਬਣੇ ਸੀ ਅੱਜ ਉਸ ਤੋਂ ਉਲਟ ਹਾਲਾਤ ਬਣੇ ਹੋਏ ਹਨ। ਜਿਹੜੇ ਪਿੰਡਾਂ ਚ ਭਾਜਪਾ ਦੇ ਲੋਕਾਂ ਨੂੰ ਰੋਕਿਆ ਜਾਂਦਾ ਸੀ ਅੱਜ ਉਨ੍ਹਾਂ ਪਿੰਡਾਂ ਚ ਉਨ੍ਹਾਂ ਦਾ ਸਰੋਪੇ ਪਾ ਕੇ ਅਤੇ ਫੁੱਲਾਂ ਦੀਆਂ ਮਾਲਾਂ ਨਾਲ ਸਵਾਗਤ ਕੀਤਾ ਜਾ ਰਿਹਾ ਹੈ।

ਇਹ ਵੀ ਪੜੋ:ਰਾਹੁਲ ਗਾਂਧੀ ਦੀ ਲੁਧਿਆਣਾ ਫੇਰੀ ਦੌਰਾਨ ਸੁਰੱਖਿਆ ’ਚ ਸਨ੍ਹ, ਚਲਦੀ ਕਾਰ ਤੇ ਸੁੱਟਿਆ ਝੰਡਾ !

Last Updated : Feb 7, 2022, 1:32 PM IST

ABOUT THE AUTHOR

...view details