ਫਰੀਦਕੋਟ:ਆਪ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਨੇ ਰਵਾਇਤੀ ਪਾਰਟੀਆਂ ਤੇ ਖੁੱਲ ਕੇ ਸ਼ਰਾਬ ਵੰਡਣ ਅਤੇ ਵੋਟਾਂ ਦੀ ਖਰੀਦੋ ਫਰੋਖਤ ਦੇ ਲਗਾਏ ਇਲਜ਼ਾਮ ਲਗਾਏ ਤੇ ਨਾਲ ਹੀ ਚੋਣ ਕਮਿਸ਼ਨ ਵੱਲੋਂ ਵੀ ਅੱਖਾਂ ਮੀਟੀ ਰੱਖਣ ਦਾ ਗੰਭੀਰ ਦੋਸ਼ ਲਗਾਇਆ (AAP faridkot candidate leveled allegation on eci)ਹੈ। ਪੋਲਿੰਗ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਫਰੀਦਕੋਟ ਵਿਧਾਨ ਸਭਾ ਸੀਟ ਦੇ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ (eci ignored money distribution, sekhon) ਵੱਲੋਂ ਆਪਣੇ ਗ੍ਰਹਿ ਵਿਖੇ ਕੀਤੀ ਪ੍ਰੈਸ ਮਿਲਣੀ ਦੌਰਾਨ ਰਵਾਇਤੀ ਪਾਰਟੀਆਂ ਤੇ ਵੋਟਾਂ ਦੌਰਾਨ ਖੁੱਲ੍ਹ ਕੇ ਸ਼ਰਾਬ ਵਰਤਾਉਣ ਅਤੇ ਵੋਟਾਂ ਦੀ ਖਰੀਦੋ ਫਰੋਖਤ ਦੇ ਇਲਜ਼ਾਮ ਲਾਗਏ ਹਨ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਚੋਣ ਕਮਿਸ਼ਨ ਵੱਲੋਂ ਕਿਸੇ ਕਿਸਮ ਦੀ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਪਾਰਟੀ ਵੱਲੋਂ ਲਾਗਏ ਜਾਂਦੇ ਬੋਰਡ, ਸਟਿੱਕਰ, ਰੈਲੀਆਂ ’ਚ ਲੱਗਿਆ ਕੁਰਸੀਆਂ ਆਦਿ ਦਾ ਖਰਚ ਤਾਂ ਗਿਣਤੀ ’ਚ ਲਿਆਂਦਾ ਜਾਂਦਾ ਹੈ ਪਰ ਪਾਰਦਰਸ਼ੀ ਤਰੀਕੇ ਨਾਲ ਵੋਟ ਕਰਵਾਉਣ ਦਾ ਦਾਅਵਾ ਕਰਨ ਵਾਲੇ ਚੋਣ ਕਮਿਸ਼ਨ ਵੱਲੋਂ ਇਸ ਵੱਲ ਜਰਾ ਵੀ ਧਿਆਨ ਨਹੀਂ ਦਿੱਤਾ ਜਾਂਦਾ ਕਿ ਕਈ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਭਰਮਾਉਣ ਲਈ ਖੁਲੇਆਮ ਸ਼ਰਾਬ ਵਰਤਾਈ ਜਾਂਦੀ ਹੈ ਅਤੇ ਮੁੱਲ ਨਾਲ ਵੋਟਾਂ ਖਰੀਦੀਆਂ ਜਾਂਦੀਆਂ ਹਨ (no vehicle checked for illegal money)।