ਚੰਡੀਗੜ੍ਹ: ਕਿਹਾ ਜਾਂਦਾ ਹੈ,"ਜੇ ਨੌਜਵਾਨ ਉੱਠ ਖੜ੍ਹੇ ਹੋ ਗਏ ਤਾਂ ਬਦਲਾਅ ਜ਼ਰੂਰ ਹੋਵੇਗਾ।" ਇਸੇ ਗੱਲ ਨੂੰ ਸੱਚ ਕੀਤਾ ਹੈ ਚੰਡੀਗੜ੍ਹ ਦੇ ਸੈਲਫ਼ ਹੈਲਪ ਗਰੁੱਪ ਨੇ, ਜਿਨ੍ਹਾਂ ਨੇ ਪਲਾਸਟਿਕ ਪੈਨਾਂ ਦੀ ਥਾਂ ਬਾਇਓਡਿਗਰੈਬਲ ਪੈਨ ਬਣਾਉਣ ਦੀ ਸ਼ੁਰੂਆਤ ਕੀਤੀ ਹੈ। ਵਾਤਾਵਰਣ ਨੂੰ ਸਾਫ਼ ਬਣਾਉਣ ਲਈ ਇਹ ਬਹੁਤ ਛੋਟਾ ਕਦਮ ਹੈ ਪਰ ਕਹਿੰਦੇ ਨੇ,"ਬੁੰਦ ਬੁੰਦ ਨਾਲ ਸਾਗਰ ਭਰਦਾ ਹੈ।"
ਪੈਨ ਦੀ ਖ਼ਾਸੀਅਤ
ਇਸ ਬਾਬਤ ਜਦੋਂ ਸੈਲਫ ਹੈਲਪ ਗਰੁੱਪ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪੈਨ 99% ਕਾਗਜ਼ ਨਾਲ ਬਣੇ ਹਨ ਤੇ ਸਿਰਫ਼ ਇਸ 'ਚ ਰਿਫ਼ਲ ਹੀ ਪਲਾਸਟਿਕ ਦਾ ਹੈ। ਖ਼ਾਸ ਗੱਲ ਇਹ ਹੈ ਕਿ ਪੈਨ ਦੇ ਅਖ਼ੀਰ ਵਾਲੇ ਹਿੱਸੇ 'ਚ ਬੀਜ ਪਾਏ ਹੋਏ ਹਨ। ਜਦੋਂ ਵੀ ਪੈਨ ਖ਼ਤਮ ਹੋਵੇ ਤਾਂ ਉਸ ਨੂੰ ਕਿਸੇ ਬੂਟੇ 'ਚ ਪਾ ਦਿਓ, ਇਹ ਪੈਨ ਜਾਂਦਾ ਜਾਂਦਾ ਇੱਕ ਬੂਟਾ ਦੇ ਜਾਂਦਾ ਹੈ।