ਚੰਡੀਗੜ੍ਹ: ਜਲੰਧਰ ਅਤੇ ਫ਼ਾਜ਼ਿਲਕਾ ਤੋਂ ਕੋਰੋਨਾ ਇੱਕ-ਇੱਕ ਕੋਰੋਨਾ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 160 ਹੋ ਗਈ ਹੈ। ਪੰਜਾਬ ਦੇ ਸਿਹਤ ਵਿਭਾਗ ਵੱਲੋਂ ਬੀਤੇ ਦਿਨੀਂ ਜਾਰੀ ਕੀਤੇ ਗਏ ਮੀਡੀਆ ਬੁਲੇਟਿਨ ਮੁਤਾਬਕ ਸੂਬੇ ਵਿੱਚ 158 ਕੋਰੋਨਾ ਪੌਜ਼ੀਟਿਵ ਮਾਮਲੇ ਸਨ। ਕੋਰੋਨਾ ਵਾਇਰਸ ਕਾਰਨ ਹੁਣ ਤੱਕ ਸੂਬੇ ਵਿੱਚ 12 ਮੌਤਾਂ ਵੀ ਹੋ ਗਈਆਂ ਹਨ।
ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਹੋਈ 160
ਪੰਜਾਬ ਵਿੱਚ 2 ਨਵੇਂ ਕੋਰੋਨਾ-ਪੌਜ਼ੀਟਿਵ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 160 ਹੋ ਗਈ ਹੈ।
ਜਲੰਧਰ ’ਚ ਲੰਘੇ ਕੱਲ੍ਹ ਇੱਕੋ ਪਰਿਵਾਰ ਦੇ ਤਿੰਨ ਹੋਰ ਮਰੀਜ਼ ਸਾਹਮਣੇ ਆਏ। ਇਨ੍ਹਾਂ ਵਿੱਚੋਂ ਪਿਓ ਦੀ ਉਮਰ 60 ਸਾਲ ਹੈ ਤੇ ਉਸ ਦਾ 34 ਸਾਲਾ ਪੁੱਤਰ ਤੇ 6 ਸਾਲਾ ਪੋਤਰਾ ਦੇ ਟੈਸਟ ਪੌਜ਼ੀਟਿਵ ਆਏ ਹਨ। ਜਲੰਧਰ ’ਚ ਹੁਣ ਤੱਕ 15 ਕੇਸ ਸਾਹਮਣੇ ਆ ਚੁੱਕੇ ਹਨ। ਕੱਲ੍ਹ ਹੀ ਫ਼ਗਵਾੜਾ ਸਥਿਤ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਦੇ ਹੋਸਟਲ ’ਚ ਰਹਿ ਰਹੀ 21 ਸਾਲਾ ਇੱਕ ਵਿਦਿਆਰਥਣ ਵੀ ਕੋਰੋਨਾ ਪੌਜ਼ੀਟਿਵ ਪਾਈ ਗਈ ਹੈ। ਇੰਝ ਕਪੂਰਥਲਾ ਜ਼ਿਲ੍ਹੇ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 2 ਹੋ ਗਈ ਹੈ।
ਦੂਜੇ ਪਾਸੇ ਮੋਹਾਲੀ ਜ਼ਿਲ੍ਹੇ ’ਚ ਡੇਰਾ ਬੱਸੀ ਨੇੜਸੇ ਪਿੰਡ ਜਵਾਹਰਪੁਰ ਦੇ 2 ਹੋਰ ਨਿਵਾਸੀ ਕੋਰੋਨਾ-ਪੌਜ਼ੀਟਿਵ ਪਾਏ ਗਏ ਹਨ। ਇੰਝ ਮੋਹਾਲੀ ਜ਼ਿਲ੍ਹੇ ਦੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੁਣ ਵਧ ਕੇ 50 ਹੋ ਗਈ ਹੈ।