ਬਠਿੰਡਾ:ਅਕਸਰ ਹੀ ਸਿਆਣੇ ਲੋਕ ਕਹਿੰਦੇ ਹਨ ਕਿ ਹਰੇਕ ਚੀਜ਼ ਦੀ ਮਿਆਦ ਹੁੰਦੀ ਹੈ, ਪਰ ਬਠਿੰਡਾ ਵਿੱਚ ਰੇਲਵੇ ਕਲੋਨੀ ਵਿਚ ਬਣੀ ਕਰੀਬ 200 ਸਾਲ ਪੁਰਾਣੇ ਪਾਣੀ ਵਾਲੀ ਟੈਂਕੀ ਅੱਜ ਵੀ ਆਪਣੇ ਵਿੱਚ ਵੱਡਾ ਇਤਿਹਾਸ ਸਮੋਈ ਬੈਠੀ ਹੈ। 1870 ਦੇ ਕਰੀਬ ਬਣੀ ਪਾਣੀ ਵਾਲੀ ਟੈਂਕੀ ਬਾਰੇ ਜਾਣਕਾਰੀ ਦਿੰਦੇ ਹੋਏ ਸਾਬਕਾ ਕੌਂਸਲਰ ਵਿਜੇ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਵੱਡੇ ਵਡੇਰੇ ਦੱਸਦੇ ਹਨ ਕਿ ਜਦੋਂ ਇਲਾਕੇ ਵਿੱਚ ਸਤਲੁਜ ਦਰਿਆ ਵਗਦਾ ਸੀ ਤਾਂ ਅੰਗਰੇਜ਼ਾਂ ਵੱਲੋਂ ਇੱਥੇ ਰੇਲਵੇ ਸਟੇਸ਼ਨ ਦੇ ਨੇੜੇ ਇਸ ਪਾਣੀ ਦੀ ਟੈਂਕੀ ਦੀ ਉਸਾਰੀ ਕਰਵਾਈ ਗਈ ਸੀ, ਕਿਉਂਕਿ ਉਦੋਂ ਰੇਲਵੇ ਦੇ ਇੰਜਣ ਵੀ ਸਟੀਮ ਨਾਲ ਚੱਲਦੇ ਸਨ ਅਤੇ ਪੱਟਿਆ ਰਾਹੀਂ ਇਸ ਪਾਣੀ ਦੀ ਟੈਂਕੀ ਉੱਪਰ ਪਾਣੀ ਚਾੜ੍ਹਿਆ ਜਾਂਦਾ ਸੀ।
ਇਹ ਵੀ ਪੜੋ:ਬਾਬਾ ਦੀਪ ਸਿੰਘ ਨਗਰ ਵਿੱਚ ਛੱਤ ਡਿੱਗਣ ਕਾਰਨ 6 ਲੋਕ ਗੰਭੀਰ ਜ਼ਖ਼ਮੀ
ਉਹਨਾਂ ਨੇ ਕਿਹਾ ਕਿ ਅੰਗਰੇਜ਼ਾਂ ਦੀ ਬਣਾਈ ਹੋਈ ਪਾਣੀ ਵਾਲੀ ਟੈਂਕੀ ਦਾ ਵਜੂਦ ਹਾਲੇ ਵੀ ਖੜ੍ਹਾ ਹੈ ਅਤੇ ਹਾਲੇ ਵੀ ਇਸ ਤੋਂ ਪਾਣੀ ਸਟੋਰ ਕਰਨ ਦਾ ਕੰਮ ਲਿਆ ਜਾ ਰਿਹਾ ਹੈ। ਅੰਗਰੇਜ਼ਾਂ ਦੇ ਸਮੇਂ ਬਣਾਏ ਹੋਈ ਪਾਣੀ ਵਾਲੀ ਟੈਂਕੀ ‘ਤੇ ਲੱਗੀ ਹੋਈ ਲੱਕੜ ਅਤੇ ਲੋਹਾ ਹਾਲੇ ਵੀ ਆਪਣੀ ਤਾਕਤ ਅਤੇ ਮਜ਼ਬੂਤੀ ਦਾ ਇਜ਼ਹਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਮਾਡਰਨ ਤਰੀਕੇ ਨਾਲ ਕੁਝ ਸਾਲ ਪਹਿਲਾਂ ਉਸਾਰੀ ਗਈ ਪਾਣੀ ਵਾਲੀ ਟੈਂਕੀ ਦੀ ਹਾਲਤ ਤਰਸਯੋਗ ਬਣੀ ਹੋਈ ਹੈ, ਜਦਕਿ ਅੰਗਰੇਜ਼ਾਂ ਦੇ ਸਮੇਂ ਪਾਣੀ ਦੀ ਟੈਂਕੀ ਹਾਲੇ ਵੀ ਵੱਡਾ ਇਤਿਹਾਸ ਸਮੋਈ ਬੈਠੀ ਹੈ।