ਬਠਿੰਡਾ: ਲੌਕਡਾਊਨ (Lockdown) ਕਾਰਨ ਬੰਦ ਪਏ ਸਕੂਲਾਂ ਕਾਰਨ ਵਿਦਿਆਰਥੀਆਂ ਦੀ ਸਿੱਖਿਆ ਦੇ ਹੋ ਰਹੇ ਨੁਕਸਾਨ ਨੂੰ ਵੇਖਦਿਆਂ ਜਿਥੇ ਪ੍ਰਾਈਵੇਟ ਸਕੂਲ ਲੋਕਾਂ ਦੀ ਮਜ਼ਬੂਰੀ ਦਾ ਫਾਈਦਾ ਚੁੱਕਾ ਫੀਸਾਂ ਦੀ ਵਸੂਲੀ ’ਤੇ ਲੱਗੇ ਹੋਏ ਹਨ ਉਥੇ ਹੀ ਬਠਿੰਡਾ ਦੇ ਇੱਕ ਸਰਕਾਰੀ ਅਧਿਆਪਕ ਵੱਲੋਂ ਅਹਿਮ ਉਪਰਾਲਾ ਕੀਤਾ ਗਿਆ ਹੈ। ਕੇਂਦਰੀ ਵਿੱਦਿਆਲਾ ’ਚ ਹਿਸਾਬ ਦੇ ਅਧਿਆਪਕ ਸੰਜੀਵ ਕੁਮਾਰ ਜੋ ਕਿ ਪਿਛਲੇ 18 ਸਾਲਾਂ ਤੋਂ ਵਿਦਿਆਰਥੀਆਂ ਨੂੰ ਸਿੱਖਿਆ ਦੇ ਰਹੇ ਹਨ ਦੇ ਵੱਲੋਂ ਆਨਲਾਈਨ ਕਲਾਸਾਂ (online classes) ਸ਼ੁਰੂ ਕੀਤੀਆਂ ਗਈਆਂ ਹਨ ਖ਼ਾਸ ਗੱਲ ਇਹ ਹੈ ਕਿ ਇਹ ਕਲਾਸਾਂ ਬਿਲਕੁਲ ਮੁਫ਼ਤ (free online classes) ਲਗਾਈਆਂ ਜਾ ਰਹੀਆਂ ਹਨ।
Online Classes: ਲੌਕਡਾਊਨ ਦੌਰਾਨ ਸਰਕਾਰੀ ਅਧਿਆਪਕ ਵੰਡ ਰਿਹਾ ਮੁਫ਼ਤ ਗਿਆਨ - ਪ੍ਰਾਈਵੇਟ ਸਕੂਲ
ਲੌਕਡਾਊਨ (Lockdown) ਦੌਰਾਨ ਸਕੂਲ ਬੰਦ ਪਏ ਹਨ ਤੇ ਬੱਚੀਆਂ ਦੀਆਂ ਆਨਲਾਈਨ ਕਲਾਸਾਂ (online classes) ਲੱਗ ਰਹੀਆਂ ਹਨ ਜਿਥੇ ਇੱਕ ਪਾਸੇ ਪ੍ਰਾਈਵੇਟ ਸਕੂਲ ਮੋਟੀ ਫੀਸ ਵਸੂਲ ਬੱਚਿਆਂ ਦੀ ਲੁੱਟ ਕਰ ਰਹੇ ਹਨ ਉਥੇ ਹੀ ਬਠਿੰਡਾ ਦਾ ਇੱਕ ਸਰਕਾਰੀ ਅਧਿਆਪਕ ਆਪਣੀ ਜੇਬ ਵਿੱਚੋਂ ਪੈਸੇ ਖ਼ਰਚ ਦੇਸ਼ ਭਰ ਦੇ ਬੱਚਿਆਂ ਦੀਆਂ ਮੁਫ਼ਤ ਕਲਾਸਾਂ (free online classes) ਲਗਾ ਰਿਹਾ ਹੈ। ਦੇਸ਼ ਵਿਦੇਸ਼ ਦੇ 3200 ਦੇ ਕਰੀਬ ਵਿਦਿਆਰਥੀ ਇਸ ਦਾ ਲਾਭ ਵੀ ਲੈ ਰਹੇ ਹਨ।
ਇਹ ਵੀ ਪੜੋ: ਮਾਮੂਲੀ ਤਕਰਾਰ ਨੂੰ ਲੈ ਕੇ ਚੱਲੀ ਗੋਲੀ, ਇਕ ਦੀ ਮੌਤ
ਅਧਿਆਪਕ ਸੰਜੀਵ ਕੁਮਾਰ ਵੱਲੋਂ 1 ਅਪ੍ਰੈਲ 2020 ਤੋਂ ਇਹ ਆਨਲਾਈਨ ਕਲਾਸਾਂ (online classes) ਬਿਲਕੁਲ ਮੁਫ਼ਤ ਸ਼ੁਰੂ ਕੀਤੀਆਂ ਗਈਆਂ ਹਨ ਜਿਸ ਦਾ ਲਾਭ ਹੁਣ ਬੱਚੇ ਘਰ ਬੈਠੇ ਲੈ ਰਹੇ ਹਨ। ਅਧਿਆਪਕ ਸੰਜੀਵ ਪਾਲ ਨੇ ਦੱਸਿਆ ਕਿ ਉਸ ਦਾ ਇਸ ਆਨਲਾਈਨ ਕਲਾਸਾਂ (online classes) ’ਤੇ ਪ੍ਰਤੀ ਮਹੀਨਾ 15 ਤੋਂ 20 ਹਜ਼ਾਰ ਰੁਪਏ ਖਰਚ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਰੋਜ਼ਾਨਾ 5 ਤੋਂ 7 ਬੱਚਿਆਂ ਵੱਲੋਂ ਪੱਤਰ ਭੇਜ ਮੁਫ਼ਤ ਆਨਲਾਈਨ ਕਲਾਸ (free online classes) ਲਈ ਧੰਨਵਾਦ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਬੱਚਿਆਂ ਦੇ ਮੁਫ਼ਤ ਪੇਪਰ ਵੀ ਲਏ ਜਾ ਰਹੇ ਹਨ ਅਤੇ ਫਸਟ ਆਉਣ ਵਾਲੇ ਬੱਚਿਆਂ ਨੂੰ ਮੁਫ਼ਤ ਕਿਤਾਬਾਂ ਭੇਜੀਆਂ ਜਾ ਰਹੀਆਂ ਹਨ।
ਆਨਲਾਈਨ ਕਲਾਸਾਂ (online classes) ਨੂੰ ਕਾਮਯਾਬ ਕਰਨ ਲਈ ਉਨ੍ਹਾਂ ਦੇ ਸਾਥੀ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਵੀ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਜਿਨ੍ਹਾਂ ਵੱਲੋਂ ਉਨ੍ਹਾਂ ਨੂੰ ਪੂਰੀ ਟੈਕਨੀਕਲ ਸਪੋਰਟ ਦਿੱਤੀ ਜਾ ਰਹੀ ਹੈ ਤਾਂ ਜੋ ਮੁਫ਼ਤ ਆਨਲਾਈਨ ਕਲਾਸਾਂ (free online classes) ਲਗਾਤਾਰ ਜਾਰੀ ਰੱਖਿਆ ਜਾ ਸਕਣ।
ਇਹ ਵੀ ਪੜੋ: ਮਾਨਸਾ ’ਚ ਚੋਰਾਂ ਨੇ ਦੁਕਾਨ ਨੂੰ ਬਣਾਇਆ ਨਿਸ਼ਾਨਾ, 15 ਲੱਖ ਤੋਂ ਵੱਧ ਦੀ ਕੀਮਤ ਦੇ ਮੋਬਾਈਲ ਚੋਰੀ