ਬਠਿੰਡਾ: ਗਣਤੰਤਰ ਦਿਹਾੜੇ ਮੌਕੇ 'ਤੇ ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਫਹਿਰਾਉਣ ਤੋਂ ਬਾਅਦ ਦੀਪ ਸਿੱਧੂ ਸੁਰਖੀਆਂ 'ਚ ਬਣੇ ਹੋਏ ਹਨ। ਕਈ ਲੋਕ ਉਨ੍ਹਾਂ ਦੇ ਹੱਕ 'ਚ ਨਿਤਰ ਰਹੇ ਹਨ ਤੇ ਕਈ ਉਨ੍ਹਾਂ ਨੂੰ ਪੰਜਾਬ ਤੇ ਕਿਸਾਨਾਂ ਦਾ ਗੱਦਾਰ ਕਹਿ ਰਹੇ ਹਨ। ਹਿੰਸਕ ਘਟਨਾਵਾਂ ਦੇ ਲਈ ਅਤੇ ਕੇਸਰੀ ਝੰਡਾ ਫਹਿਰਾਉਣ ਲਈ ਦੀਪ ਸਿੱਧੂ ਖ਼ਿਲਾਫ਼ ਸੋਸ਼ਲ ਮੀਡੀਆ ਉੱਤੇ ਚਰਚਾ ਹੋ ਰਹੀਆਂ ਹਨ। ਇਸਦੇ ਲਈ ਈਟੀਵੀ ਭਾਰਤ ਦੀ ਟੀਮ ਨੇ ਦੀਪ ਸਿੱਧੂ ਦੇ ਪਿੰਡ ਵਾਸੀ ਅਤੇ ਬਚਪਨ ਦੇ ਦੋਸਤਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਦੀਪ ਸਿੱਧੂ ਬਾਰੇ ਉਹ ਕੀ ਸੋਚਦੇ ਹਨ। ਜਿੱਥੇ ਕਈ ਪਿੰਡ ਦੇ ਵਾਸੀਆਂ ਨੇ ਦੀਪ ਸਿੱਧੂ ਦੇ ਕਿਰਦਾਰ ਉੱਤੇ 'ਤੇ ਕਈਆਂ ਨੇ ਉਂਗਲਾਂ ਵੀ ਚੁੱਕੀਆਂ।
ਦੋਵੇਂ ਪੱਖ ਆਪੋ-ਆਪਣੀ ਥਾਂ ਸਹੀ
ਸਿੱਧੂ ਦੇ ਪਿੰਡ ਵਾਸੀ ਦਾ ਕਹਿਣਾ ਹੈ ਕਿ ਦੋਵੇਂ ਪੱਖ ਆਪੋ-ਆਪਣੀ ਥਾਂ ਠੀਕ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਰਾਹ ਬਦਲੇ, ਜਿਸ ਨਾਲ ਰੋਸ ਦੀ ਭਾਵਨਾ ਵੱਧ ਗਈ ਤੇ ਮਾਹੌਲ ਇਸ ਨਾਲ ਖਰਾਬ ਹੋ ਗਿਆ। ਉਨ੍ਹਾਂ ਨੇ ਸਿੱਧੂ ਦੀ ਹਮਾਇਤ ਕਰਦਿਆਂ ਕਿਹਾ ਕਿ ਉਸਨੇ ਕੋਈ ਆਪਣਾ ਏਜੰਡਾ ਨਹੀਂ ਬਣਾਇਆ, ਜਥੇਬੰਦੀਆਂ ਦੇ ਆਗੂਆਂ ਨਾਲ ਹੀ ਤਾਲਮੇਲ ਨਾਲ ਚੱਲ ਰਿਹਾ ਸੀ।
ਪੰਜਾਬ ਸਰਕਾਰ ਦੀ ਸ਼ਹਿ ਨਾਲ ਵਾਪਰੀ ਇਹ ਘਟਨਾ
ਇਸ ਬਾਰੇ ਗੱਲ ਕਰਦੇ ਹੋਏ ਸੈਕਟਰੀ ਬੀਜੇਪੀ ਪੰਜਾਬ ਨੇ ਕਿਹਾ ਕਿ ਇਹ ਸਭ ਪੰਜਾਬ ਸਰਕਾਰ ਦੀ ਸ਼ਹਿ ਨਾਲ ਮੁਮਕਿਨ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੇ ਪਹਿਲਾਂ ਹੀ ਇਹ ਖਦਸ਼ਾ ਜਾਹਿਰ ਕੀਤਾ ਸੀ ਕਿ ਇਸ ਅੰਦੋਲਨ 'ਚ ਦੇਸ਼ ਵਿਰੋਧੀ ਤੱਤ ਤੇ ਸ਼ਰਾਰਤੀ ਅਨਸਰ ਹੈ ਤੇ ਉਹ ਗੱਲ ਸੱਚ ਹੋ ਗਈ ਹੈ। ਉਨ੍ਹਾਂ ਨੇ ਨਾਲ ਕਿਹਾ ਕਿ ਸਿੱਖ ਪੰਥ ਨੂੰ ਵੀ ਨਾਲ ਵੱਡੀ ਢਾਹ ਲੱਗੀ ਹੈ।