ਪੰਜਾਬ

punjab

ETV Bharat / city

ਕਿਸਾਨਾਂ ਨੇ ਭਾਜਪਾ ਦੇ ਪ੍ਰੋਗਰਾਮ ਵਿੱਚ ਪਾਇਆ ਖਲਲ

ਖੇਤੀ ਕਾਨੂੰਨਾਂ ਦੇ ਵਿਰੋਧ 'ਚ ਪੰਜਾਬ 'ਚ ਕਈ ਥਾਂਵਾਂ 'ਤੇ ਬੀਜੇਪੀ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਲੜੀ ਦੇ ਤਹਿਤ ਭਾਰਤ ਸਰਕਾਰ ਨੇ ਸਥਾਨਕ ਇੱਕ ਸਮਾਗਮ ਕੀਤਾ ਤੇ ਜਿਸ 'ਚ ਕੇਂਦਰੀ ਮੰਤਰੀ ਕ੍ਰਿਸ਼ਨਪਾਲ ਗੁੱਜਰ ਦੀ ਅਗਵਾਈ 'ਚ ਵਿਕਲਾਂਗਾਂ ਨੂੰ ਸਾਇਕਲ ਵੰਡੇ ਗਏ ਹੈ। ਇਸ ਸਮਾਗਮ ਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ।

ਕਿਸਾਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰੋਗਰਾਮ ਵਿੱਚ ਪਾਇਆ ਖਲਲ
ਕਿਸਾਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰੋਗਰਾਮ ਵਿੱਚ ਪਾਇਆ ਖਲਲ

By

Published : Jan 3, 2021, 7:37 PM IST

ਬਠਿੰਡਾ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਪੰਜਾਬ 'ਚ ਕਈ ਥਾਂਵਾਂ 'ਤੇ ਬੀਜੇਪੀ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਇਸ ਲੜੀ ਦੇ ਤਹਿਤ ਭਾਰਤ ਸਰਕਾਰ ਨੇ ਸਥਾਨਕ ਇੱਕ ਸਮਾਗਮ ਕੀਤਾ ਤੇ ਜਿਸ 'ਚ ਕੇਂਦਰੀ ਮੰਤਰੀ ਕ੍ਰਿਸ਼ਨਪਾਲ ਗੁੱਜਰ ਦੀ ਅਗਵਾਈ 'ਚ ਵਿਕਲਾਂਗਾਂ ਨੂੰ ਸਾਇਕਲ ਵੰਡੇ ਗਏ ਹੈ। ਇਸ ਸਮਾਗਮ ਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਇਸ ਸਮਾਗਮ 'ਚ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਸ਼ਿਰਕਤ ਕਰਨੀ ਸੀ।

ਕੇਂਦਰ ਸਰਕਾਰ ਕਰ ਰਹੀ ਕਿਸਾਨਾਂ ਨੂੰ ਅਣਗੌਲਿਆਂ

ਕਿਸਾਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰੋਗਰਾਮ ਵਿੱਚ ਪਾਇਆ ਖਲਲ

ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਇਹ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਤੱਦ ਤੱਕ ਉਹ ਕਿਸੇ ਬੀਜੇਪੀ ਦੇ ਆਗੂ ਨੂੰ ਸ਼ਹਿਰ 'ਚ ਮੀਟਿੰਗ ਤੇ ਕਾਨਫ਼ਰੰਸ ਨਹੀਂ ਕਰਨ ਦੇਣਗੇ।ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਅਣਗੌਲਿਆਂ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਰੋਜ਼ ਸ਼ਹਾਦਤਾਂ ਹੋ ਰਹੀਆਂ ਹਨ ਪਰ ਉਸਦੀ ਬੀਜੇਪੀ ਨੂੰ ਕੋਈ ਫ਼ਿਕਰ ਨਹੀਂ ਹੈ।

ਸਾਨੂੰ ਸਾਈਕਲ ਵੰਡਣ ਤੋਂ ਕੋਈ ਦਿੱਕਤ ਨਹੀਂ

ਕਿਸਾਨ ਆਗੂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਸਾਈਕਲ ਵੰਡਣ ਲਈ ਕੋਈ ਦਿੱਕਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੂੰ 5 ਲੱਖ ਦਿੱਤੇ ਜਾਣ। ਉਨ੍ਹਾਂ ਨੇ ਕਿਹਾ ਕਿਸਾਨਾਂ ਨੂੰ ਸੰਘਰਸ਼ ਕਰਦੇ ਹੋਏ 37 ਦਿਨ ਹੋ ਗਏ ਹਨ, ਇਸ ਲਈ ਉਨ੍ਹਾਂ ਦੀ ਵੀ ਸੁਣੀ ਜਾਣੀ ਚਾਹੀਦੀ ਹੈ।

ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕਾਨੂੰਨ ਰੱਦ ਹੋਣ ਤੱਕ ਬੀਜੇਪੀ ਦੇ ਆਗੂਆਂ ਦਾ ਵਿਰੋਧ ਇੰਝ ਹੀ ਜਾਰੀ ਰਹੇਗਾ।

ABOUT THE AUTHOR

...view details