ਮਲੇਰਕੋਟਲਾ: ਈਦ-ਉਲ-ਫ਼ਿਤਰ ਦੇ ਪਵਿੱਤਰ ਮੌਕੇ ਤੇ ਪੁਰੇ ਦੇਸ਼ ਦੇ ਨਾਲ- ਨਾਲ ਸੂਬੇ 'ਚ ਵੀ ਮੁਸਲਿਮ ਭਾਈਚਾਰਾ ਇੱਕ ਦੂਜੇ ਨੂੰ ਮੁਬਾਰਕਬਾਦ ਦੇ ਰਿਹਾ ਹੈ। ਮਲੇਰਕੋਟਲਾ 'ਚ ਪੂਰੇ ਸੂਬੇ ਨਾਲੋਂ ਵੱਧ ਮੁਸਲਮਾਨ ਭਾਈਚਾਰਾ ਵੱਸਦਾ ਹੈ। ਇਸ ਮੌਕੇ ਲੋਕ ਪੂਰੇ ਉਤਸਾਰ ਨਾਲ ਇਸ ਪਵਿੱਤਰ ਤਿਉਹਾਰ ਨੂੰ ਮਨ੍ਹਾਂ ਰਹੇ ਹਨ। ਮਲੇਰਕੋਟਲਾ 'ਚ ਲੋਕਾਂ ਨੇ ਨਮਾਜ਼ ਅਦਾ ਕੀਤੀ ਜਿਸ ਮੌਕੇ ਕੈਬਿਨੇਟ ਮੰਤਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਤੇ ਕੈਬਿਨੇਟ ਮੰਤਰੀ ਰਜ਼ੀਆ ਸੁਲਤਾਨਾ ਨੇ ਉੱਥੇ ਪਹੁੰਚ ਕੇ ਲੋਕਾ ਨੂੰ ਵਧਾਈ ਦਿੱਤੀ।
ਪੰਜਾਬ ਨੇ ਵੀ ਗਲੇ ਮਿਲ ਕੇ ਕਿਹਾ: ਈਦ ਮੁਬਾਰਕ - jalandhar
ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਮੁਸਲਿਮ ਭਾਈਚਾਰੇ ਨੇ ਈਦ ਮੌਕੇ ਨਮਾਜ਼ ਅਦਾ ਕੀਤੀ। ਇਸ ਮੌਕੇ ਮਲੇਰਕੋਟਲਾ 'ਚ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਰਜ਼ੀਆ ਸੁਲਤਾਨਾ ਨੇ ਸੂਬਾਵਾਸੀਆਂ ਨੂੰ ਵਧਾਈ ਦਿੱਤੀ।
Eid-Ul-Fitr celebrations
ਮਲੇਰਕੋਟਲਾ ਤੋਂ ਇਲਾਵਾ ਲੁਧਿਆਣਾ, ਬਠਿੰਡਾ ਤੇ ਜਲੰਧਰ 'ਚ ਵੀ ਨਮਾਜ਼ ਅਦਾ ਕੀਤੀ ਗਈ। ਇਸ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੰਘ ਨੇ ਵੀ ਲੋਕਾਂ ਨੂੰ ਈਦ-ਉਲ-ਫ਼ਿਤਰ ਦੇ ਪਵਿੱਤਰ ਮੌਕੇ 'ਤੇ ਵਧਾਈ ਦਿੱਤੀ।