ਬਠਿੰਡਾ : ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਆਈ.ਐਸ ਪਰਨੀਤ ਭਾਰਦਵਾਜ ਦਾ ਤਬਾਦਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਦਕਿ ਚੋਣ ਜ਼ਾਬਤਾ ਲਾਗੂ ਹੋਣ ਮਗਰੋਂ ਕਿਸੇ ਵੀ ਅਧਿਕਾਰੀ ਦਾ ਤਬਾਦਲਾ ਨਹੀਂ ਕੀਤਾ ਜਾ ਸਕਦਾ।
ਮੁੱਖ ਚੋਣ ਅਫ਼ਸਰ ਪੰਜਾਬ ਨੇ ਕੀਤਾ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਾ ਤਬਾਦਲਾ
ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਵੀ ਸੂਬੇ ਵਿੱਚ ਲਗਾਤਾਰ ਇਸ ਦੀ ਉਲੰਘਣਾ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਹਾਲ ਹੀ ਵਿੱਚ ਬਠਿੰਡਾ ਦੇ ਡਿਪਟੀ ਕਮਿਸ਼ਨਰ ਆਈ.ਐਸ ਪਰਨੀਤ ਭਾਰਦਵਾਜ ਦਾ ਤਬਾਦਲਾ ਹੋਣ ਦੀ ਖ਼ਬਰ ਆਈ ਹੈ। ਉਨ੍ਹਾਂ ਦੀ ਥਾਂ ਆਈ.ਐਸ ਬੀ. ਸ੍ਰੀਨਿਵਾਸਨ ਹੁਣ ਬਠਿੰਡਾ ਦੇ ਨਵੇਂ ਡਿਪਟੀ ਕਮਿਸ਼ਨਰ ਹੋਣਗੇ।
ਜਾਣਕਾਰੀ ਮੁਤਾਬਕ ਬੀਤੀ ਸ਼ਾਮ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਜਾਰੀ ਕੀਤੇ ਹੁਕਮਾਂ ਅਨੁਸਾਰ ਬਠਿੰਡਾ ਦੇ ਡੀਸੀ ਪਰਨੀਤ ਭਾਰਦਵਾਜ ਦਾ ਤਬਾਦਲਾ ਕਰ ਦਿੱਤਾ ਹੈ। ਚੋਣ ਅਫ਼ਸਰ ਵੱਲੋਂ ਜਾਰੀ ਕੀਤੇ ਗਏ ਪੱਤਰ ਮੁਤਾਬਕ ਹੁਣ ਬਠਿੰਡਾ ਦੇ ਨਵੇਂ ਡਿਪਟੀ ਕਮਿਸ਼ਨਰ ਬੀ.ਸ੍ਰੀਨਿਵਾਸਨ ਹੋਣਗੇ ਜੋ ਕਿ ਇਸ ਸਮੇਂ ਤੇਲੰਗਨਾ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਜਨਰਲ ਓਬਜ਼ਰਵਰ ਪੱਖੋਂ ਕੰਮਕਾਜ ਕਰ ਰਹੇ ਹਨ।
ਜਦ ਤੱਕ ਬੀ. ਸ੍ਰੀਨਿਵਾਸਨ ਡਿਪਟੀ ਕਮਿਸ਼ਨਰ ਦਾ ਅਹੁਦਾ ਨਹੀਂ ਸੰਭਾਲ ਲੈਂਦੇ ਉਦੋਂ ਤੱਕ ਇਸ ਅਹੁਦੇ ਸਾਰਾ ਕੰਮਕਾਜ ਉਨ੍ਹਾਂ ਚਿਰ ਜ਼ਿਲ੍ਹੇ ਦੇ ਏ.ਡੀਸੀ ਕੰਮਕਾਜ ਸੰਭਾਲਣਗੇ।
ਡਿਪਟੀ ਕਮਿਸ਼ਨਰ ਪਰਨੀਤ ਭਾਰਦਵਾਜ ਦਾ ਤਬਾਦਲਾ ਤੇਲੰਗਾਨਾ ਰਾਜ ਦੇ ਵਿੱਚ ਕੀਤਾ ਗਿਆ ਹੈ। ਉਨ੍ਹਾਂ ਦੀ ਸ਼ਿਕਾਇਤ ਅਕਾਲੀ ਦਲ ਪਾਰਟੀ ਵੱਲੋਂ ਮੁੱਖ ਚੋਣ ਦਫਤਰ ਦੇ ਵਿੱਚ ਕੀਤੀ ਗਈ ਸੀ। ਜਿਸ ਤੋਂ ਬਾਅਦ ਬੀਤੀ ਸ਼ਾਮ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਕੀਤੇ ਗਏ ਪੱਤਰ ਜਾਰੀ ਅਨੁਸਾਰ ਤੇਲੰਗਾਨਾ ਆਈ. ਏ. ਐੱਸ ਅਫ਼ਸਰ ਬੀ.ਸ੍ਰੀਨਿਵਾਸਨ ਨੂੰ ਬਠਿੰਡਾ ਦੇ ਡੀਸੀ ਵਜੋਂ ਨਿਯੁਕਤ ਕਰ ਦਿੱਤਾ ਗਿਆ ਹੈ।