ਬਠਿੰਡਾ:ਪਿਛਲੀ ਦਿਨੀਂ ਜ਼ਿਲ੍ਹੇ ਵਿੱਚ ਪੀਆਰਟੀਸੀ ਅਤੇ ਪਨਬੱਸ ਦੇ ਕੱਚੇ ਮੁਲਾਜ਼ਮਾਂ (employees of PRTC and PUNBUS) ਨੇ ਪੱਕੇ ਹੋਣ ਲਈ ਪ੍ਰਦਰਸ਼ਨ ਕੀਤਾ ਸੀ, ਪਰ ਹੁਣ ਇਹਨਾਂ ਮੁਲਾਜ਼ਮਾਂ ਦੀ ਨੌਕਰੀ ’ਤੇ ਹੀ ਤਲਵਾਰ ਲਟਕ ਗਈ ਹੈ ਤੇ ਇਹਨਾਂ ਖ਼ਿਲਾਫ਼ ਮਾਮਲਾ ਦਰਜ ਹੋ ਗਿਆ ਹੈ।
ਇਹ ਵੀ ਪੜੋ:'ਨਾ ਸੌਣਾ ਨਾ ਕਿਸੇ ਕਾਂਗਰਸੀ ਨੂੰ ਸੌਣ ਦੇਣਾ'
ਦੱਸ ਦਈਏ ਕਿ ਪੀਆਰਟੀਸੀ ਅਤੇ ਪਨਬੱਸ ਦੇ (employees of PRTC and PUNBUS) ਪ੍ਰਦਰਸ਼ਨ ਕਰਨ ਵਾਲੇ ਕੱਚੇ ਮੁਲਾਜ਼ਮਾਂ ਖ਼ਿਲਾਫ਼ ਪੀਆਰਟੀਸੀ ਦੇ ਜਨਰਲ ਮੈਨੇਜਰ ਰਮਨ ਕੁਮਾਰ ਸ਼ਰਮਾ ਦੀ ਸ਼ਿਕਾਇਤ ’ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਜਨਰਲ ਮੈਨੇਜਰ ਪੀਆਰਟੀਸੀ ਬਠਿੰਡਾ ਰਮਨ ਸ਼ਰਮਾ ਦਾ ਕਹਿਣਾ ਹੈ ਕਿ ਇਹਨਾਂ ਨੇ ਪ੍ਰਦਰਸ਼ਨ ਕਰ ਸਰਕਾਰੀ ਕੰਮ ਵਿੱਚ ਵਿਘਨ ਪਾਇਆ ਹੈ ਤੇ ਵਿਭਾਗ ਦਾ ਵਿੱਤੀ ਨੁਕਸਾਨ ਦੇ ਨਾਲ ਵਿਭਾਗ ਦੀ ਬਦਨਾਮੀ ਕੀਤੀ ਹੈ ਜਿਸ ਕਾਰਨ ਇਹਨਾਂ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ।