ਬਠਿੰਡਾ: ਮਰਦਾਂ ਦੇ ਕਿੱਤੇ ਵਜੋਂ ਜਾਣੇ ਜਾਂਦੇ ਢੋਲ ਵਜਾਉਣ ਦੇ ਕਿੱਤੇ ਵਿੱਚ ਹੁਣ ਔਰਤਾਂ ਵੱਲੋਂ ਵੀ ਸ਼ਾਮਲ ਹੋ ਕੇ ਚੰਗਾ ਨਾਮਣਾ ਖੱਟਿਆ ਜਾ ਰਿਹਾ ਹੈ। ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਗੁਜ਼ਾਰਾ ਕਰ ਰਹੀ ਬਠਿੰਡਾ ਦੀ ਰਹਿਣ ਵਾਲੀ ਸਰਬਜੀਤ ਕੌਰ (sarbjeet kaur dholi) ਵੱਲੋਂ ਸ਼ੌਂਕ ਵਜੋਂ ਸਿੱਖਿਆ ਗਿਆ ਢੋਲ ਹੁਣ ਉਸ ਦੀ ਪਹਿਚਾਣ ਬਣ ਗਿਆ ਹੈ। ਉਸ ਦੇ ਢੋਲ ਦੀ ਤਾਲ ਅੱਜ ਲੋਕਾਂ ਨੂੰ ਨੱਚਣ 'ਤੇ ਮਜਬੂਰ ਕਰ ਦਿੰਦੀ ਹੈ।
ਗੱਲਬਾਤ ਦੌਰਾਨ ਸਰਬਜੀਤ ਕੌਰ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਢੋਲ ਵਜਾਉਣ ਦਾ ਸ਼ੌਕ ਸੀ ਇਸ ਦੇ ਚੱਲਦੇ ਉਸ ਵੱਲੋਂ ਘਰ ਦੇ ਗੁਜ਼ਾਰੇ ਲਈ ਲੋਕਾਂ ਦੇ ਘਰਾਂ ਵਿੱਚ ਕੰਮ ਕੀਤਾ ਜਾਂਦਾ ਸੀ ਉੱਥੇ ਹੀ ਆਪਣੇ ਢੋਲ ਸਿੱਖਣ ਦੀ ਜ਼ਿੱਦ ਨੂੰ ਪੂਰਾ ਕਰਨ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਸੀ। ਆਪਣੇ 2 ਬੱਚਿਆਂ ਸਮੇਤ ਬਠਿੰਡਾ ਦੇ ਸੀਡੀਆਂ ਹੋਲਾ ਮਹੱਲੇ ਵਿਚ ਰਹਿ ਰਹੀ ਸਰਬਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਢੋਲ ਵਜਾਉਣ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਇਤਰਾਜ਼ ਜ਼ਾਹਰ ਨਹੀਂ ਕੀਤਾ ਗਿਆ। ਬਲਕਿ ਉਸ ਨੂੰ ਹੌਂਸਲਾ ਦਿੱਤਾ ਅਤੇ ਅੱਜ ਇਸ ਹੌਂਸਲੇ ਕਾਰਨ ਉਸ ਨੂੰ ਇਕ ਨਵੀਂ ਪਹਿਚਾਣ ਮਿਲੀ ਹੈ।
ਢੋਲ ਵਜਾਉਣ ਦਾ ਸ਼ੌਂਕ ਬਣਿਆ ਪਹਿਚਾਨ, ਆਪਣੀ ਮਿਹਨਤ ਨਾਲ ਸਰਬਜੀਤ ਕੌਰ ਨੇ ਬਦਲੀ ਜਿੰਦਗੀ ਸਿਰਫ਼ 6 ਜਮਾਤਾਂ ਪਾਸ ਸਰਬਜੀਤ ਕੌਰ ਦੱਸਦੀ ਹੈ ਕਿ ਭਾਵੇਂ ਇਹ ਮਰਦਾਂ ਦਾ ਕਿੱਤੇ ਵਜੋਂ ਜਾਣਿਆ ਜਾਂਦਾ ਸੀ, ਪਰ ਹੁਣ ਇਸ ਕਿੱਤੇ ਵਿੱਚ ਔਰਤਾਂ ਵੀ ਸ਼ਾਮਲ ਹੋਣ ਲੱਗੀਆਂ ਹਨ। ਜਿਨ੍ਹਾਂ ਵੱਲੋਂ ਇਸ ਖਿੱਤੇ ਰਾਹੀਂ ਆਪਣੇ ਸ਼ੌਕਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਸਰਬਜੀਤ ਕੌਰ ਨੇ ਦੱਸਿਆ ਕਿ ਭਾਵੇਂ ਸੰਗੀਤ ਖੇਤਰ ਨੂੰ ਔਰਤਾਂ ਲਈ ਚੰਗਾ ਨਹੀਂ ਸਮਝਿਆ ਜਾਂਦਾ, ਪਰ ਅੱਜ ਦੇ ਸਮੇਂ ਵਿਚ ਸੰਗੀਤ ਜਗਤ ਵਿੱਚ ਔਰਤਾਂ ਨੇ ਵੱਡਾ ਨਾਮ ਕਮਾਇਆ ਹੈ। ਉਨ੍ਹਾਂ ਕਿਹਾ ਕਿ ਘਰਾਂ ਵਿਚੋਂ ਔਰਤਾਂ ਨੂੰ ਨਿਕਲਣਾ ਚਾਹੀਦਾ ਹੈ ਤੇ ਆਪਣੇ ਸ਼ੌਂਕ ਪੂਰੇ ਕਰਨ ਲਈ ਚੰਗੀ ਤਾਲੀਮ ਹਾਸਲ ਕਰਨੀ ਚਾਹੀਦੀ ਹੈ। ਨਾਲ ਹੀ ਆਪਣਾ 'ਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕਰਨਾ ਚਾਹੀਦਾ ਹੈ।
ਸਰਬਜੀਤ ਕੌਰ ਨੇ ਦੱਸਿਆ ਕਿ ਭਾਵੇਂ ਇਸ ਕਿੱਤੇ ਨੂੰ ਲੈ ਕੇ ਕਈ ਲੋਕਾਂ ਵੱਲੋਂ ਉਸਦਾ ਵਿਰੋਧ ਵੀ ਕੀਤਾ ਗਿਆ, ਪਰ ਪਰਿਵਾਰ ਮਿਲੇ ਸਹਿਯੋਗ ਕਾਰਨ ਅੱਜ ਉਸਦੀ ਚੰਗੀ ਪਹਿਚਾਣ ਹੈ। ਖੁਸ਼ੀ ਦੇ ਪ੍ਰੋਗਰਾਮਾਂ ਉਪਰ ਲੋਕ ਉਸ ਨੂੰ ਵਿਸ਼ੇਸ਼ ਤੌਰ ਉੱਪਰ ਸੱਦਦੇ ਹਨ ਅਤੇ ਉਸ ਵੱਲੋਂ ਵੀ ਆਪਣੀ ਕਲਾ ਦਾ ਮੁਜ਼ਾਹਰਾ ਕਰਕੇ ਲੋਕਾਂ ਦੀ ਖੁਸ਼ੀ ਵਿਚ ਦੁੱਗਣਾ ਵਾਧਾ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ: ਹਵਾਈ ਸੈਨਾ ਦਿਵਸ ਮੌਕੇ ਚੰਡੀਗੜ੍ਹ 'ਚ ਕਰਵਾਇਆ ਜਾਵੇਗਾ ਏਅਰ ਸ਼ੋਅ, 35 ਹਜ਼ਾਰ ਲੋਕ ਲੈ ਸਕਣਗੇ ਆਨੰਦ