ਪੰਜਾਬ

punjab

ETV Bharat / city

ਔਰਤਾਂ ਨੂੰ ਭਿਖਾਰਨ ਨਾ ਬਣਾਇਆ ਜਾਵੇ: ਬੀਬੀ ਜਗੀਰ ਕੌਰ - President of Women's Wing Bibi Jagir Kaur

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ(President of the Shiromani Gurdwara Parbandhak Committee) ਅਤੇ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੱਜ ਵੀਰਵਾਰ ਨੂੰ ਅੰਮ੍ਰਿਤਸਰ 'ਚ ਪ੍ਰੈੱਸ ਵਾਰਤਾ ਕੀਤੀ ਗਈ। ਜਿਸ ਵਿੱਚ ਉਹਨਾਂ ਕੇਜਰੀਵਾਲ ਉਤੇ ਨਿਸ਼ਾਨਾ ਸਾਧਿਆ ਗਿਆ।

ਔਰਤਾਂ ਨੂੰ ਭਿਖਾਰਨ ਨਾ ਬਣਾਇਆ ਜਾਵੇ: ਬੀਬੀ ਜਗੀਰ ਕੌਰ
ਔਰਤਾਂ ਨੂੰ ਭਿਖਾਰਨ ਨਾ ਬਣਾਇਆ ਜਾਵੇ: ਬੀਬੀ ਜਗੀਰ ਕੌਰ

By

Published : Nov 26, 2021, 2:04 PM IST

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ(President of the Shiromani Gurdwara Parbandhak Committee) ਅਤੇ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ(Bibi Jagir Kaur) ਨੇ ਅੱਜ ਵੀਰਵਾਰ ਨੂੰ ਅੰਮ੍ਰਿਤਸਰ(amritsar) 'ਚ ਪ੍ਰੈੱਸ ਵਾਰਤਾ ਕੀਤੀ ਗਈ। ਜਿਸ ਵਿੱਚ ਉਨ੍ਹਾਂ ਨੇ ਕੇਜਰੀਵਾਲ(Kejriwal) 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਰੋੜ ਰੁਪਏ ਦਾ ਇੰਤਜ਼ਾਮ ਕਰਨਾ ਬਹੁਤ ਮੁਸ਼ਕਿਲ ਹੈ ਅਤੇ ਕੇਜਰੀਵਾਲ ਸਿਰਫ਼ ਬਿਆਨਬਾਜ਼ੀ ਦੀ ਰਾਜਨੀਤੀ ਕਰ ਰਹੇ ਹਨ।

ਜਿਸ ਵਿੱਚ ਉਨ੍ਹਾਂ ਨੇ ਕੇਜਰੀਵਾਲ ਦੇ ਤੀਸਰੀ ਗਾਰੰਟੀ 'ਤੇ ਬੋਲਦੇ ਹੋਏ ਕਿਹਾ ਕਿ ਪੰਜਾਬ ਦੀ ਔਰਤ ਭਿਖਾਰਨ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਇੱਕ ਕਰੋੜ ਔਰਤਾਂ ਪੰਜਾਬ ਵਿੱਚ ਹਨ, ਤਾਂ ਉਨ੍ਹਾਂ ਨੂੰ ਹਜ਼ਾਰ ਰੁਪਿਆ ਦਿੱਤਾ ਜਾਂਦਾ ਅਤੇ ਇੱਕ ਹਜਾਰ ਕਰੋੜ ਰੁਪਿਆ ਬਣਦਾ ਹੈ, ਜੋ ਕਿ ਨਾ ਮੁਮਕਿਨ ਹੈ।

ਔਰਤਾਂ ਨੂੰ ਭਿਖਾਰਨ ਨਾ ਬਣਾਇਆ ਜਾਵੇ: ਬੀਬੀ ਜਗੀਰ ਕੌਰ

ਬੀਬੀ ਜਗੀਰ ਕੌਰ ਨੇ ਅੱਗੇ ਬੋਲਦਿਆਂ ਕਿਹਾ ਕਿ ਪੰਜਾਬ ਦੀਆਂ ਮਹਿਲਾਵਾਂ ਇੰਨੀਆਂ ਸਖ਼ਤ ਅਤੇ ਮਹਾਨ ਹਨ, ਕਿ ਖੁਦ ਹੀ ਪੈਸੇ ਕਮਾ ਸਕਦੀਆਂ ਹਨ ਅਤੇ ਸਰਕਾਰਾਂ ਨੂੰ ਵੀ ਉਨ੍ਹਾਂ ਨੂੰ ਨੌਕਰੀਆਂ ਦੇ ਕੇ ਅਤੇ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦਾ ਮੌਕਾ ਦੇਣਾ ਚਾਹੀਦਾ ਹੈ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ 365 ਦਿਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਦੁਬਾਰਾ ਸੇਵਾ ਮਿਲੀ ਹੈ ਜਾਂ ਨਹੀਂ ਮਿਲੀ, ਇਹ ਤਾਂ ਸਤਿਗੂਰ ਦਾ ਹੀ ਫ਼ੈਸਲਾ ਹੈ। ਜੋ ਵੀ ਫੈਸਲਾ ਹੋਵੇਗਾ ਸਹੀ ਹੋਵੇਗਾ।

ਇਹ ਵੀ ਪੜ੍ਹੋ:ਕਿਸਾਨ ਅੰਦੋਲਨ ਦਾ ਇੱਕ ਸਾਲ: ਸਰਕਾਰ ਦਾ ਰਵੱਈਆ ਧੋਖੇਬਾਜ਼- ਰਾਕੇਸ਼ ਟਿਕੈਤ

ABOUT THE AUTHOR

...view details