ਅੰਮ੍ਰਿਤਸਰ: ਸ਼ਹਿਰ ਦੇ ਛੇਹਰਟਾ ਇਲਾਕੇ ਦੇ ਅਧੀਨ ਪੈਂਦੇ ਪ੍ਰਤਾਪ ਬਜ਼ਾਰ ਵਿੱਚ ਅਣਪਛਾਤੇ ਲੁੱਟੇਰਿਆਂ ਵੱਲੋਂ ਪੰਜਾਬ ਨੈਸ਼ਨਲ ਬੈਂਕ ਦਾ ਏਟੀਐਮ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।
ਅੰਮ੍ਰਿਤਸਰ 'ਚ ਅਣਪਛਾਤੇ ਲੁਟੇਰਿਆਂ ਨੇ ਲੁੱਟਿਆ ਪੰਜਾਬ ਨੈਸ਼ਨਲ ਬੈਂਕ ਦਾ ਏਟੀਐਮ - ਲੁੱਟੇਰਿਆਂ ਨੇ ਲੁੱਟਿਆ ਏਟੀਐਮ
ਅੰਮ੍ਰਿਤਸਰ ਦੇ ਛੇਹਰਟਾ ਵਿਖੇ ਅਣਪਛਾਤੇ ਲੁੱਟੇਰਿਆਂ ਵੱਲੋਂ ਪੰਜਾਬ ਨੈਸ਼ਨਲ ਬੈਂਕ ਦਾ ਇੱਕ ਏਟੀਐਮ ਲੁੱਟੇ ਜਾਣ ਦੀ ਖ਼ਬਰ ਹੈ। ਪੁਲਿਸ ਵੱਲੋਂ ਅਣਪਛਾਤੇ ਲੁਟੇਰਿਆਂ ਦੀ ਭਾਲ ਜਾਰੀ ਹੈ।
ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਅਰੁਣ ਕੁਮਾਰ ਨੇ ਦੱਸਿਆ ਕਿ ਪ੍ਰਤਾਪ ਬਾਜ਼ਾਰ 'ਚ ਪੰਜਾਬ ਨੈਸ਼ਨਲ ਬੈਂਕ ਦੇ ਨਾਲ ਏਟੀਐਮ ਹੈ। ਉਨ੍ਹਾਂ ਨੇ ਦੱਸਿਆ ਕਿ ਸਵੇਰੇ ਸਾਢੇ 6 ਵਜੇ ਕਿਸੇ ਨੇ ਉਨ੍ਹਾਂ ਨੂੰ ਏਟੀਐਮ ਦੇ ਬਾਹਰ ਲੱਗੇ ਸ਼ਟਰ ਦੇ ਤਾਲੇ ਟੁੱਟੇ ਹੋਣ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਥਾਣਾ ਛੇਹਰਟਾ ਦੀ ਪੁਲਿਸ ਨੂੰ ਸੂਚਨਾ ਦਿੱਤੀ। ਏਟੀਐਮ ਚੋਂ ਪੈਸਿਆਂ ਨਾਲ ਭਰਿਆ ਬਾਕਸ ਗਾਇਬ ਸੀ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਛੇਹਰਟਾ ਦੇ ਥਾਣਾ ਇੰਚਾਰਜ, ਇੰਸਪੈਕਟਰ ਰਾਜਵਿੰਦਰ ਕੌਰ ਸਣੇ ਏਸੀਪੀ (ਪੱਛਮੀ) ਦੇਵਦੱਤ ਸ਼ਰਮਾ ਵੀ ਮੌਕੇ ਉੱਤੇ ਜਾਇਜ਼ਾ ਲੈਣ ਪੁਜੇ। ਇਸ ਘਟਨਾ ਬਾਰੇ ਇੰਸਪੈਕਟਰ ਰਾਜਵਿੰਦਰ ਕੌਰ ਨੇ ਦੱਸਿਆ ਕਿ ਦੇਰ ਰਾਤ ਕੁੱਝ ਅਣਪਛਾਤੇ ਲੁੱਟੇਰੇ ਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ ਮਸ਼ੀਨ ਨੂੰ ਤੋੜ ਕੇ ਮਸ਼ੀਨ ਵਿੱਚੋਂ ਪੈਸਿਆਂ ਨਾਲ ਭਰਿਆ ਬਾਕਸ ਲੁੱਟ ਕੇ ਲੈ ਗਏ। ਬਾਕਸ 'ਚ ਤਕਰੀਬਨ ਡੇਢ ਲੱਖ ਰੁਪਏ ਪਏ ਸਨ। ਉਨ੍ਹਾਂ ਦੱਸਿਆ ਕਿ ਲੁੱਟੇਰੇ ਜਾਣਦੇ ਸਨ ਕਿ ਹਰ ਸ਼ਨੀਵਾਰ ਨੂੰ ਏਟੀਐਮ ਮਸ਼ੀਨ 'ਚ ਪੈਸੇ ਪਾਏ ਜਾਂਦੇ ਹਨ, ਪਰ ਬੀਤੇ ਸ਼ਨੀਵਾਰ ਏਟੀਐਮ ਮਸ਼ੀਨ 'ਚ ਪੈਸੇ ਨਹੀਂ ਪਾਏ ਗਏ ਸੀ। ਅਜੇ ਤੱਕ ਕੁੱਲ ਨੁਕਸਾਨ ਦਾ ਅੰਦਾਜਾ ਨਹੀਂ ਲਗਾਇਆ ਜਾ ਸਕਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਣਪਛਾਤੇ ਮੁਲਜ਼ਮਾਂ ਉੱਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਲੁੱਟੇਰਿਆ ਦੀ ਭਾਲ ਜਾਰੀ ਹੈ।