ਅੰਮ੍ਰਿਤਸਰ: ਬੀਤੀਂ ਦਿਨੀ ਅੰਮ੍ਰਿਤਸਰ ਦੇ ਲਵਕੁਸ਼ ਨਗਰ ਵਿਚ ਦੋ ਧਿਰਾਂ ਵਿਚਾਲੇ ਝਗੜਾ ਹੋਇਆ ਸੀ ਜਿਸ ਦੌਰਾਨ ਗੋਲੀਆਂ ਚੱਲਣ ਕਰਕੇ ਕਈ ਵਿਅਕਤੀ ਜ਼ਖਮੀ ਹੋ ਗਏ ਸੀ।ਜਖ਼ਮੀ ਵਿਅਕਤੀਆਂ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।ਦੂਜੀ ਧਿਰ ਨੇ ਹਸਪਤਾਲ ਵਿਚ ਆ ਕੇ ਵੀ ਗੋਲੀਆਂ ਚਲਾਈਆ ਜਿਸ ਕਾਰਨ ਉਥੇ ਇਕ ਡਾਕਟਰ ਵੀ ਜ਼ਖਮੀ ਵੀ ਹੋ ਗਿਆ ਸੀ। ਹੁਣ ਪੀੜਤ ਪਰਿਵਾਰ ਨੇ ਡੀਐਸਪੀ ਦੇ ਦਫ਼ਤਰ ਅੱਗੇ ਧਰਨਾ ਲਗਾ ਕੇ ਇਨਸਾਫ਼ ਮੰਗ ਕੀਤੀ ਹੈ।
ਇਸ ਮੌਕੇ ਪਰਿਵਾਰਿਕ ਮੈਂਬਰ ਆਸ਼ਾ ਰਾਣੀ ਨੇ ਕਿਹਾ ਹੈ ਕਿ ਲਵ ਕੁਸ਼ ਦੇ ਸ਼ਰਾਰਤੀ ਅਨਸਰਾਂ ਵੱਲੋਂ ਸਾਡੇ ਨਾਲ ਕੁੱਟਮਾਰ ਅਤੇ ਗੋਲੀਆਂ ਚਲਾਈਆ ਸੀ।ਪੁਲਿਸ ਨੇ ਦੋਨੇ ਧਿਰਾਂ ਉਤੇ ਪਰਚਾ ਦਰਜ ਕਰ ਦਿੱਤਾ ਸੀ ਪਰ ਸਾਡਾ ਕੋਈ ਕਸੂਰ ਨਹੀਂ ਸੀ।ਇਸੇ ਲਈ ਅਸੀਂ ਡੀਐਸਪੀ ਦੇ ਦਫ਼ਤਰ ਦੇ ਅੱਗੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਹੈ।