ਅੰਮ੍ਰਿਤਸਰ: ਸੱਚਖੰਡ ਸ੍ਰੀ ਦਰਬਾਰ ਸਾਹਿਬ (Sri Darbar Sahib) ’ਚ 6 ਜੂਨ ਸਾਕਾ ਨੀਲਾ ਤਾਰਾ (Operation Blue Star) ਦਾ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਅਤੇ ਸਿੱਖ ਜਥੇਬੰਦੀਆਂ ਵੱਲੋਂ ਮਿਲ ਕੇ ਮਨਾਇਆ ਗਿਆ ਜਿਸ ਵਿੱਚ ਯੂਨਾਈਟਿਡ ਅਕਾਲੀ ਦਲ (United Akali Dal) ਦੇ ਪ੍ਰਧਾਨ ਭਾਈ ਮੋਹਕਮ ਸਿੰਘ ਮੌਜੂਦ ਰਹੇ। ਉੱਥੇ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਜੋ ਜੂਨ 1984 ਨੂੰ ਕਾਂਗਰਸ ਸਰਕਾਰ ਵੱਲੋਂ ਹਮਲਾ ਕੀਤਾ ਗਿਆ ਸੀ ਉਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਨੇ ਕਿਹਾ ਕਿ ਇਸ ਦੇਸ਼ ਵਿੱਚ ਸਿੱਖਾਂ ਨੂੰ ਕਦੇ ਇਨਸਾਫ ਮਿਲ ਨਹੀਂ ਸਕਦਾ।
Operation Blue Star: ‘ਇਸ ਦੇਸ਼ ਵਿੱਚ ਸਿੱਖਾਂ ਨੂੰ ਨਹੀਂ ਮਿਲ ਸਕਦਾ ਇਨਸਾਫ਼’ ਇਹ ਵੀ ਪੜੋ: ਸਰਕਾਰਾਂ ਨੂੰ ਸਿੱਖ ਕੌਮ ਨਾਲ ਨਹੀਂ ਕੋਈ ਹਮਦਰਦੀ: ਸਿਮਰਜੀਤ ਸਿੰਘ ਮਾਨ
ਭਾਈ ਮੋਹਕਮ ਸਿੰਘ ਵੱਲੋਂ ਜੂਨ 1984 ਵਿੱਚ ਜ਼ਖ਼ਮੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ’ਤੇ ਬੋਲਦੇ ਹੋਏ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਦੇਰ ਆਏ ਦਰੁਸਤ ਆਏ ਪਰ 384 ਸਰੂਪਾਂ ਦਾ ਵੀ ਹਿਸਾਬ ਦੇਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣਾ ਅਕਸ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਈ ਮੋਹਕਮ ਸਿੰਘ ਨੇ ਸ਼ਿਵ ਸੈਨਾ ਅਤੇ ਸਿੱਖਾਂ ਵਿਚ ਹੋਏ ਟਕਰਾਅ ’ਤੇ ਬੋਲਦੇ ਹੋਏ ਕਿਹਾ ਕਿ ਅਸੀਂ ਕਿਸੇ ਨਾ ਨਹੀਂ ਲੜਦੇ ਉਹਨਾਂ ਨੇ ਕਿਹਾ ਕਿ ਅਸੀਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ (Sant Jarnail Singh Bhindrawale) ਦੇ ਨਾਅਰੇ ਲਾਉਦੇ ਹਾਂ ਤੇ ਉਹ ਇੰਦਰ ਗਾਂਧੀ ਦੇ ਲਾਉਣ।
ਇਹ ਵੀ ਪੜੋ: ਘੱਲੂਘਾਰਾ ਦਿਵਸ: ਜਥੇਦਾਰ ਦਾ ਕੌਮ ਦੇ ਨਾਮ ਸੰਦੇਸ਼,ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਇਆ ਸਮਾਗਮ