ਅੰਮ੍ਰਿਤਸਰ: ਪਾਕਿਸਤਾਨ ਵੱਲੋਂ ਅੱਜ ਸੋਮਵਾਰ ਨੂੰ 20 ਭਾਰਤੀ ਮਛੇਰਿਆਂ ਨੂੰ ਰਿਹਾ ਕਰ ਦਿੱਤਾ ਗਿਆ ਹੈ। ਇਨ੍ਹਾਂ ਮਛੇਰਿਆਂ ਨੂੰ ਦੁਪਹਿਰ 3 ਵਜੇ (ਸਥਾਨਕ ਸਮੇਂ ) 'ਤੇ ਰਿਹਾਅ ਕੀਤਾ ਗਿਆ। ਇਹ ਮਛੇਰੇ ਅੰਮ੍ਰਿਤਸਰ ਦੇ ਵਾਘਾ ਰਾਹੀਂ ਵਾਪਸ ਪਰਤੇ। ਇਨ੍ਹਾਂ ਮਛੇਰਿਆਂ ਨੂੰ ਮਿਲਣ ਲਈ ਪਰਿਵਾਰਕ ਮੈਂਬਰ ਵੀ ਅਟਾਰੀ ਵਾਹਘਾ ਸਵੇਰ ਦੇ ਹੀ ਪਹੁੰਚੇ ਹੋਏ ਸਨ। ਇਨ੍ਹਾਂ ਮਛੇਰਿਆਂ ਨੂੰ ਲੈਣ ਲਈ ਆਂਧਰਾ ਪ੍ਰਦੇਸ਼ ਦੇ ਲੋਕ ਭਲਾਈ ਮੰਤਰੀ ਮੋਪੀਦੇਵੀ ਵੈਂਕਟਾਰਮਨ ਵੀ ਅੰਮ੍ਰਿਤਸਰ ਪਹੁੰਚੇ।
ਪਾਕਿਸਤਾਨ ਨੇ ਰਿਹਾਅ ਕੀਤੇ ਭਾਰਤੀ ਮਛੇਰੇ, ਵਾਹਘਾ ਰਾਹੀਂ ਪਰਤੇ ਵਤਨ ਵਾਪਸ - andhra fishermen released by pak
ਪਾਕਿਸਤਾਨੀ ਸਮੁੰਦਰੀ ਖੇਤਰ ਨੂੰ ਗ਼ਲਤੀ ਨਾਲ ਪਾਰ ਕਰਕੇ ਪਾਕਿਸਤਾਨ ਗਏ 20 ਭਾਰਤੀ ਮਛੇਰਿਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ, ਇਹ 20 ਮਛੇਰੇ ਵਾਹਘਾ ਰਾਹੀਂ ਭਾਰਤ ਪਹੁੰਚ ਚੁੱਕੇ ਹਨ ਅਤੇ ਜਲਦ ਹੀ ਉਹ ਆਪਣੇ ਪਰਿਵਾਰ ਨਾਲ ਮਿਲ ਸਕਣਗੇ।
ਦੱਸਣਯੋਗ ਹੈ ਕਿ ਪਾਕਿਸਤਾਨੀ ਚੈਨਲ ਐਰੀ ਨਿਊਜ ਮੁਤਾਬਕ ਮੈਰੀਟਾਈਮ ਸੁਰੱਖਿਆ ਏਜੰਸੀ ਨੇ ਪਿਛਲੇ ਸਾਲ ਕਥਿਤ ਤੌਰ 'ਤੇ ਪਾਕਿਸਤਾਨੀ ਖੇਤਰ ਨੂੰ ਪਾਰ ਕਰ ਰਹੇ 20 ਭਾਰਤੀ ਮਛੇਰਿਆਂ ਨੂੰ ਲਾਹੌਰ ਦੀ ਮਿਲਾਰ ਜ਼ਿਲ੍ਹਾ ਜੇਲ੍ਹ 'ਚ ਰੱਖਿਆ ਹੋਇਆ ਸੀ, ਜ਼ਿਨ੍ਹਾਂ ਨੂੰ ਸੋਮਵਾਰ ਵਾਹਘਾ ਬਾਰਡਰ 'ਤੇ ਰਿਹਾਅ ਕੀਤਾ ਗਿਆ ਹੈ। ਸੁਤਰਾਂ ਮੁਤਾਬਕ ਜੇਲ੍ਹ ਨੇ ਇਨ੍ਹਾਂ 20 ਮਛੇਰਿਆਂ ਨੂੰ ਲਾਹੌਰ ਬੇਸਡ ਐਨਜੀਓ ਈਹਦੀ ਫਾਂਉਡੇਸ਼ਨ ਨੂੰ ਸੌਂਪ ਦਿੱਤਾ ਸੀ।
ਇਹ ਮਛੇਰੇ ਆਂਧਰਾ ਪ੍ਰਦੇਸ਼ ਦੇ ਵਸਨੀਕ ਹਨ ਤੇ ਇਹ ਨਵੰਬਰ 2018 'ਚ ਕਥਿਤ ਤੌਰ 'ਤੇ ਪਾਕਿਸਤਾਨੀ ਖੇਤਰ 'ਚ ਚਲੇ ਗਏ ਸੀ, ਜ਼ਿਨ੍ਹਾਂ ਨੂੰ ਪਾਕਿਸਤਾਨ ਨੇ ਅੱਜ ਕੀਤਾ ਹੈ। ਇਸ ਦੇ ਨਾਲ ਹੀ ਪਾਕਿਸਤਾਨ ਨੇ ਪਿਛਲੇ ਸਾਲ 360 ਭਾਰਤੀ ਮਛੇਰਿਆਂ ਨੂੰ ਰਿਹਾਅ ਕੀਤਾ ਸੀ।