ਅੰਮ੍ਰਿਤਸਰ: ਜੂਨ 1984 ’ਚ ਘੱਲੂਘਾਰੇ (Operation Blue Star) ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਅਤੇ ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takhat Sahib) ’ਤੇ ਫੌਜੀ ਹਮਲੇ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ’ਚ ਸਸ਼ੋਬਿਤ ਸ੍ਰੀ ਗੁਰੂ ਗ੍ਰੰਥ ਸਾਹਿਬ (Sri Guru Granth Sahib) ਜੀ ਦੇ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਪਾਵਨ ਸਰੂਪ ਨੂੰ ਸੰਗਤ ਦੇ ਦਰਸ਼ਨ ਲਈ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ (Gurdwara Shaheed Baba Gurbakhsh Singh) ਵਿਖੇ ਸਸ਼ੋਬਿਤ ਕੀਤਾ ਗਿਆ। ਇਹ ਸਰੂਪ 3 ਤੋਂ 5 ਜੂਨ ਤਕ ਸੰਗਤ ਦਰਸ਼ਨਾਂ ਲਈ ਸ਼ਸ਼ੋਭਿਤ ਰਹੇਗਾ।
Operation Blue Star: ਸੰਗਤ ਦਰਸ਼ਨ ਲਈ ਸਸ਼ੋਬਿਤ ਕੀਤੇ ਘੱਲੂਘਾਰੇ ਦੌਰਾਨ ਜਖਮੀ ਹੋਏ ਪਾਵਨ ਸਰੂਪ ਇਹ ਵੀ ਪੜੋ: 'ਸਾਡਾ ਕੰਮ ਬੱਚੇ ਅਤੇ ਉਨ੍ਹਾਂ ਦੀਆਂ ਮਾਵਾਂ ਦੀ ਦੇਖਭਾਲ ਕਰਨਾ ਹੈ ਸਬਜ਼ੀਆ ਉਗਾਉਣਾ ਨਹੀਂ'
ਇਸ ਦੌਰਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ (Sri Guru Granth Sahib) ਦੇ ਪਾਵਨ ਸਰੂਪ ਦੇ ਪੱਤਰਿਆਂ ਦੀ ਹਾਲਤ ਨਾਜ਼ੁਕ ਹੋਣ ਕਰ ਕੇ ਪ੍ਰਕਾਸ਼ ਨਹੀਂ ਕੀਤਾ ਜਾ ਸਕਦੇ, ਪਰ ਸੁਖਆਸਨ ਦੇ ਰੂਪ ਵਿੱਚ ਸੰਗਤ ਦੇ ਦਰਸ਼ਨ ਲਈ ਬਿਰਾਜਮਾਨ ਕਰਨ ਦਾ ਫ਼ੈਸਲਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਉਸ ਸਮੇਂ ਦੀ ਇਸ ਘਟਨਾ ਨੇ ਸਿੱਖ ਧਰਮ ਦੇ ਲੋਕਾਂ ਦੇ ਹਿਰਦੇ ਵਲੁਧਰ ਦਿੱਤੇ ਸਨ, ਇਹਨਾਂ ਜਖਮਾਂ ਨੂੰ ਸਿੱਖ ਕੌਮ ਕਦੇ ਵੀ ਭੁਲਾ ਨਹੀਂ ਸਕਦੀ ਹੈ।
ਇਸ ਮੌਕੇ ਆਨਰੇਰੀ ਸਕਤਰ ਗੁਰਮੀਤ ਸਿੰਘ ਨੇ ਕਿਹਾ ਕਿ ਜਬਰ ਜਿਨਾਹ ਦੇ ਨਾਲ ਲੜਣਾ ਉਸ ਦਾ ਵਿਰੋਧ ਕਰਨਾ ਸਿੱਖਾਂ ਨੂੰ ਗੁਪਤ ਦੇ ਵਿੱਚ ਮਿਲਿਆ ਹੈ। ਉਹਨਾਂ ਨੇ ਕਿਹਾ ਕਿ ਵਿਰੋਧੀ ਉਹਨਾਂ ਕੌਮਾਂ ਨਾਲ ਹੀ ਟਾਕਰਾ ਲੈਂਦੇ ਹਨ ਜਿਹਨਾਂ ਵਿੱਚ ਕੋਈ ਗੱਲਬਾਤ ਹੁੰਦੀ ਹੈ। ਉਸ ਸਮੇਂ ਦੀਆਂ ਸਰਕਾਰਾਂ ਨੇ ਵੀ ਸਿੱਖ ਕੌਮ ’ਤੇ ਜੁਲਮ ਦੀ ਇੰਤਹਾ ਕੀਤੀ ਸੀ, ਪਰ ਖਾਲਸਾ ਆਪਣੇ ਸਬਰ ਸਿਦਕ ਦੇ ਚਲਦੇ ਅੱਜ ਵੀ ਕਾਇਮ ਹੈ।
ਇਹ ਵੀ ਪੜੋ: 'ਸਾਡਾ ਕੰਮ ਬੱਚੇ ਅਤੇ ਉਨ੍ਹਾਂ ਦੀਆਂ ਮਾਵਾਂ ਦੀ ਦੇਖਭਾਲ ਕਰਨਾ ਹੈ ਸਬਜ਼ੀਆ ਉਗਾਉਣਾ ਨਹੀਂ'