ਪਿਤਾ ਨੇ ਧੀ ਦਾ ਕਤਲ ਕਰਨ ਮਗਰੋਂ ਕੀਤੀ ਖ਼ੁਦਕੁਸ਼ੀ - ਪਿਤਾ ਨੇ ਕੀਤੀ ਖ਼ੁਦਕੁਸ਼ੀ
ਅੰਮ੍ਰਿਤਸਰ ਦੇ ਵਿੱਚ ਹੋਈ ਵਾਰਦਾਤ, ਪਿਤਾ ਨੇ ਕੀਤਾ ਆਪਣੀ ਧੀ ਦਾ ਕਤਲ ਅਤੇ ਫੇਰ ਕੀਤੀ ਖ਼ੁਦਕੁਸ਼ੀ। ਇਲਾਕਾ ਨਿਵਾਸੀਆਂ ਮੁਤਾਬਕ ਪਿਤਾ ਸੀ ਡਿਪਰੈਸ਼ਨ ਦਾ ਮਰੀਜ਼।
murder
ਅੰਮ੍ਰਿਤਸਰ: ਗੁਲਮੋਹਰ ਐਵੇਨਿਊ 'ਚ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਪਿਤਾ ਨੇ ਆਪਣੀ ਹੀ ਧੀ ਨੂੰ ਮਾਰ ਦਿੱਤਾ ਅਤੇ ਆਪ ਖ਼ੁਦਕੁਸ਼ੀ ਕਰ ਲਈ। ਇਲਾਕਾ ਨਿਵਾਸੀਆਂ ਨੇ ਗੱਲਬਾਤ ਦੌਰਾਨ ਕਿਹਾ ਕਿ ਮ੍ਰਿਤਕ ਦੀ ਪਤਨੀ ਚਰਚ ਗਈ ਹੋਈ ਸੀ। ਜਦੋਂ ਉਹ ਘਰ ਪਰਤੀ ਤਾਂ ਘਰ ਅੰਦਰੋਂ ਬੰਦ ਸੀ। ਗੁਆਂਢੀਆਂ ਦੀ ਮਦਦ ਨਾਲ ਘਰ ਖੋਲ੍ਹਿਆ ਤਾਂ ਦੇਖਿਆ ਦੋਹਾਂ ਦੀਆਂ ਲਾਸ਼ਾਂ ਪਈਆਂ ਹੋਈਆਂ ਸਨ।