ਅੰਮ੍ਰਿਤਸਰ:ਗੁਰੂ ਕੀ ਵਡਾਲੀ ਇਲਾਕਾ ਨਾਨਕ ਪੁਰਾ ਪੱਤੀ ਚੱਬਲਾ ਦੀ ਵਿਖੇ ਦੋ ਧਿਰਾਂ ਵਿਚਾਲੇ ਇੱਟਾਂ-ਰੋੜੇ ਤੇ ਤੇਜ਼ ਹਥਿਆਰਾਂ ਨਾਲ ਘਰ ਉੱਤੇ ਹਮਲਾ ਅਤੇ ਭੰਨ ਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਝਗੜੇ ਦਾ ਕਾਰਨ ਬੀਤੇ ਲੰਬੇ ਸਮੇਂ ਤੋਂ ਚਲਦੀ ਆ ਰਹੀ ਹੈ। ਰੰਜਿਸ਼ਬਾਜ਼ੀ ਦੱਸਿਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੀਰਾ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਨਾਨਕ ਪੁਰਾ ਨੇ ਦੱਸਿਆ ਕਿ ਉਨ੍ਹਾਂ ਦੇ ਹੀ ਇਲਾਕੇ ਦਾ ਨੌਜਵਾਨ ਵਿੱਕੀ ਬੀਤੇ ਲੰਮੇਂ ਸਮੇਂ ਤੋਂ ਉਨ੍ਹਾਂ ਨੂੰ ਨਿੱਕੀ-ਨਿੱਕੀ ਗੱਲ ਤੋਂ ਤੰਗ ਪਰੇਸ਼ਾਨ ਕਰ ਰਿਹਾ ਸੀ ਅਤੇ ਧਮਕੀਆਂ ਭਰੇ ਸੁਨੇਹੇ ਲੋਕਾਂ ਹੱਥੋ ਭੇਜਦਾ ਸੀ ਪਰ ਕਈ ਵਾਰ ਉਸ ਦੇ ਘਰ ਜਾ ਕੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਸਾਡਾ ਤੇਰੇ ਨਾਲ ਕੋਈ ਵੈਰ-ਵਿਰੋਧ ਨਹੀਂ ਹੈ? ਫਿਰ ਕਿਉਂ ਸਾਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ ?
ਇਸ ਤੋਂ ਬਾਅਦ ਕੱਲ੍ਹ ਸ਼ਾਮ ਨੂੰ ਹੀਰਾ ਸਿੰਘ ਨੇ ਫਿਰ ਫੋਨ ਕਰਕੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅੱਗੇ ਹੀਰਾ ਸਿੰਘ ਨੇ ਦੱਸਿਆ ਕਿ ਰਾਤ ਨੂੰ ਵਿੱਕੀ ਨੇ ਉਸ ਨੂੰ ਫੋਨ ਕਰਕੇ ਫੈਸਲਾ ਕਰਨ ਲਈ ਬਾਹਰ ਬੁਲਾਇਆ ਹੀਰਾ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੇ ਗੇਟ ਦੇ ਬਾਹਰ ਗਿਆ ਤਾਂ ਵਿੱਕੀ ਨੇ ਆਪਣੀ 8 ਤੋ 10 ਅਣਪਛਾਤੇ ਸਾਥੀਆਂ ਸਣੇ ਉਨ੍ਹਾਂ ਉੱਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਹ ਆਪਣੀ ਜਾਨ ਬਚਾਉਂਦੇ ਹੋਏ ਭੱਜ ਕੇ ਆਪਣੇ ਘਰ ਦੇ ਅੰਦਰ ਵੜ ਗਏ। ਹਮਲੇ ਦੇ ਦੌਰਾਨ ਹੀਰਾ ਸਿੰਘ ਦੀ ਮਾਤਾ ਜਸਬੀਰ ਕੌਰ ਵੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਸ ਸਮੇਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।