ਅੰਮ੍ਰਿਤਸਰ:ਸ੍ਰੀ ਹਰਿਮੰਦਰ ਸਾਹਿਬ (golden temple Amritsar) ਵਿਖੇ ਬੇਅਦਬੀ (desecrate Golden Temple) ਮਾਮਲੇ ਵਿੱਚ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੰਮ੍ਰਿਤਸਰ ਪੁਲਿਸ ਦੇ ਆਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਉਪਰੰਤ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ। ਰੰਧਾਵਾ ਨੇ ਕਿਹਾ ਕਿ ਉਹ ਨੌਜਵਾਨ ਸਾਜਿਸ਼ ਤਹਿਤ ਆਇਆ ਸੀ, ਜਿਸ ਨੇ ਸਿੱਧਾ ਜਾ ਕਿਰਪਾਨ ਨੂੰ ਚੁੱਕ ਲਿਆ। ਉਹਨਾਂ ਨੇ ਕਿਹਾ ਕਿ ਸਰਹੱਦ ਤੋਂ ਡ੍ਰੋਨ ਦਾ ਫੜ੍ਹੇ ਜਾਣਾ, ਸ੍ਰੀ ਅਨੰਦਪੁਰ ਸਾਹਿਬ ਵਿੱਚ ਬੇਅਦਬੀ ਤੇ ਸ੍ਰੀ ਦਰਬਾਰ ਸਾਹਿਬ ਵਿੱਚ ਲਗਾਤਾਰ ਉਸ ਸ਼ਖ਼ਸ ਦਾ 8 ਤੋਂ 9 ਘੰਟੇ ਰਹਿਣਾ ਇਹ ਸਭ ਆਪਸ ਵਿੱਚ ਤਾਰ ਜੋੜਦੇ ਹਨ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜੋ:ਸ੍ਰੀ ਹਰਿਮੰਦਰ ਸਾਹਿਬ ਬੇਅਦਬੀ ਮਾਮਲਾ: ਸਿੱਖ ਜਗਤ ’ਚ ਰੋਸ, ਸੁਰੱਖਿਆ ’ਚ ਵਾਧਾ
‘ਮੁਲਜ਼ਮ ਦੀ ਨਹੀਂ ਹੋਈ ਪਛਾਣ’
ਰੰਧਾਵਾ ਨੇ ਕਿਹਾ ਕਿ ਅਜੇ ਸ਼ਖ਼ਸ ਦੀ ਪਛਾਣ ਨਹੀਂ ਹੋ ਸਕਦੀ ਹੈ, ਪਰ ਅਸੀਂ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਹਾਂ ਕਿ ਇਹ ਸ਼ਖ਼ਸ ਕਿੱਥੋਂ ਆਇਆ ਤੇ ਕਿਸ-ਕਿਸ ਨਾਲ ਇਸ ਨੇ ਸੰਪਰਕ ਕੀਤਾ। ਉਹਨਾਂ ਨੇ ਕਿਹਾ ਕਿ 2 ਤੋਂ 4 ਦਿਨਾਂ ਦੇ ਅੰਦਰ ਪਤਾ ਲੱਗ ਜਾਵੇਗੀ ਕਿ ਇਹ ਕਿੱਥੋਂ ਆਇਆ ਸੀ। ਰੰਧਾਵਾ ਨੇ ਕਿਹਾ ਕਿ ਉਸ ਦੀ ਮੌਤ (man dead in Golden temple) ਨਾਲ ਇਹ ਵੀ ਖ਼ਤਮ ਹੋ ਗਿਆ ਹੈ ਕਿ ਉਹ ਕਿਸ ਇਰਾਦੇ ਨਾਲ ਇਹ ਹਰਕਤ ਕਰ ਰਿਹਾ ਸੀ, ਪਰ ਫਿਰ ਵੀ ਅਸੀਂ ਜਾਂਚ ਕਰ ਰਹੇ ਹਾਂ ਤੇ ਜਲਦ ਤੋਂ ਜਲਦ ਸੱਚ ਲੋਕਾਂ ਸਾਹਮਣੇ ਆ ਜਾਵੇਗਾ।
‘ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ’
ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਅਸੀਂ ਫੈਸਲਾ ਕੀਤਾ ਹੈ ਕਿ ਪਿੰਡਾਂ ਦੇ ਗੁਰੂ ਘਰਾਂ ਵਿੱਚ ਸੀਸੀਟੀਵੀ ਪੁਲਿਸ ਤੇ ਐਸਜੀਪੀਸੀ ਅਧਿਕਾਰੀਆਂ ਵੱਲੋਂ ਚੈੱਕ ਕੀਤੇ ਜਾਣਗੇ ਤਾਂ ਜੋ ਹੋਰ ਅਜਿਹੀ ਘਟਨਾ ਨਾ ਵਾਪਰ ਸਕੇ। ਰੰਧਾਵਾ ਨੇ ਕਿਹਾ ਕਿ ਬਾਹਰੀ ਏਜੰਸੀਆਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਜੋ ਅਸੀਂ ਨਹੀਂ ਹੋਣ ਦੇਵਾਂਗੇ।
‘295 ਏ ਧਾਰਾ ਬਾਰੇ ਕੇਂਦਰ ਨੂੰ ਲਿਖਿਆ ਪੱਤਰ’
ਮੰਤਰੀ ਰੰਧਾਵਾ ਨੇ ਕਿਹਾ ਕਿ 295 ਏ ਧਾਰਾ ਬਾਰੇ ਅਸੀਂ ਕੇਂਦਰ ਨੂੰ ਲਿਖ ਕੇ ਭੇਜਿਆ ਹੈ, ਪਰ ਕੇਂਦਰ ਨੇ ਅਜੇ ਤਕ ਕੋਈ ਜਵਾਬ ਨਹੀਂ ਦਿੱਤਾ। ਉਹਨਾਂ ਨੇ ਕਿਹਾ ਕਿ ਜੋ ਇਹ ਧਾਰਾ ਹੈ ਉਸ ਵਿੱਚ ਅਸੀਂ ਘੱਟੋਂ-ਘੱਟ 10 ਸਾਲ ਦੀ ਸਜਾ ਹੋਣ ਬਾਰੇ ਲਿਖਿਆ ਹੈ, ਪਰ ਜੋ ਇਸ ਸਮੇਂ ਇਹ ਕਾਨੂੰਨ ਹੈ ਉਸ ਵਿੱਚ 3 ਦਿਨਾਂ ਅੰਦਰ ਜ਼ਮਾਨਤ ਮਿਲ ਜਾਂਦੀ ਹੈ।