ਅੰਮ੍ਰਿਤਸਰ: ਡਾਕਟਰ ਦੀ ਤੁਲਨਾ ਹਮੇਸ਼ਾ ਹੀ ਲੋਕ ਰੱਬ ਦੇ ਨਾਲ ਕਰਦੇ ਹਨ ਪਰ ਕੁੱਝ ਅਜਿਹੇ ਡਾਕਟਰ ਹਨ ਜੋ ਰੱਬ ਦੇ ਨਾਂ ਨੂੰ ਵੀ ਕਲੰਕ ਲਗਾ ਰਹੇ ਹਨ। ਜੇਕਰ ਗੱਲ ਕੀਤੀ ਜਾਵੇ ਜਲੰਧਰ ਤਾਂ ਸਰਕਾਰੀ ਹਸਪਤਾਲ ਵਿੱਚ ਇੱਕ ਵਿਅਕਤੀ ਦਾ ਇਲਾਜ ਦੌਰਾਨ ਕੋਰੋਨਾ ਰਿਪੋਰਟ ਨੈਗੇਟਿਵ ਆਉਣ ਦੇ ਬਾਵਜੂਦ ਵੀ ਉਸਦੀ ਮੌਤ ਹੋ ਗਈ। ਪਰਿਵਾਰ ਵਾਲੇ ਨੇ ਇਲਜ਼ਾਮ ਲਗਾਏ ਹਨ ਕਿ ਡਾਕਟਰਾਂ ਦੀ ਅਣਗਹਿਲੀ ਕਰਕੇ ਮਰੀਜ ਦੀ ਮੌਤ ਹੋਈ ਹੈ।
ਜਲੰਧਰ ’ਚ ਮੌਤ ਹੋਣ ਤੋਂ ਬਾਅਦ ਪੋਸਟਮਾਰਟਮ ਲਈ ਲਾਸ਼ ਪਹੁੰਚੀ ਅੰਮ੍ਰਿਤਸਰ ‘ਡਾਕਟਰ ਨੇ ਬੋਲਿਆ ਝੂਠ’
ਪਰਿਵਾਰਕ ਮੈਂਬਰਾਂ ਦੇ ਮੁਤਾਬਿਕ ਉਹਨਾਂ ਦਾ ਮਰੀਜ ਅੰਮ੍ਰਿਤ ਕੁਮਾਰ ਠੀਕ ਠਾਕ ਸੀ ਅਤੇ ਆਕਸੀਜਨ ਉਸਨੂੰ ਸਹੀ ਤਰੀਕੇ ਨਾਲ ਮਿਲ ਰਹੀ ਸੀ, ਪਰ ਉਹਨਾਂ ਵੱਲੋਂ ਪ੍ਰਾਈਵੇਟ ਹਸਪਤਾਲ ਰੈਫਰ ਕਰਨ ਤੋਂ ਬਾਅਦ ਉਨ੍ਹਾਂ ਦੇ ਮਰੀਜ਼ ਦਾ ਸਹੀ ਤਰੀਕੇ ਇਲਾਜ ਨਹੀਂ ਕੀਤਾ ਗਿਆ ਅਤੇ ਨਾ ਹੀ 5 ਦਿਨ ਤੱਕ ਮਰੀਜ਼ ਨੂੰ ਪਰਿਵਾਰਿਕ ਮੈਂਬਰਾਂ ਨਾਲ ਮਿਲਣ ਦਿੱਤਾ ਗਿਆ। ਜਦੋਂ ਕਿ ਮਰੀਜ਼ ਦੀ ਮੌਤ ਹੋ ਗਈ ਤਾਂ ਪਰਿਵਾਰਕ ਮੈਂਬਰਾਂ ਨੇ ਡਾਕਟਰਾਂ ਕੋਲੋਂ ਉਸ ਦੀਆਂ ਮੈਡੀਕਲ ਰਿਪੋਰਟਾਂ ਮੰਗੀਆਂ ਤਾਂ ਡਾਕਟਰਾਂ ਵੱਲੋਂ ਪਰਿਵਾਰ ਦੇ ਨਾਲ ਗੁੰਡਾਗਰਦੀ ਕੀਤੀ ਗਈ।
ਇਹ ਵੀ ਪੜੋ: ਇੱਕ ਹੋਰ ਨਿਹੰਗ ਦੀ ਕਰਤੂਤ,ਸਾਬਕਾ ਕਾਂਗਰਸੀ ਸਰਪੰਚ ਦਾ ਵੱਢਿਆ ਹੱਥ
ਉਨ੍ਹਾਂ ਨੇ ਕਿਹਾ ਕਿ ਹੁਣ ਉਨ੍ਹਾਂ ਦੇ ਪਰਿਵਾਰਕ ਮੈਂਬਰ ਨੂੰ ਕੋਰੋਨਾ ਪੌਜ਼ਟਿਵ ਦੱਸ ਕੇ ਅੰਮ੍ਰਿਤਸਰ ਸ਼ਹਿਰ ਵਿੱਚ ਭੇਜਿਆ ਗਿਆ ਹੈ ਤਾਂ ਜੋ ਕਿ ਉਸ ਦੀ ਲਾਸ਼ ਦਾ ਪੋਸਟਮਾਰਟਮ ਹੋ ਸਕੇ ਅਤੇ ਪੋਸਟਮਾਰਟਮ ਕਰਾਉਣ ਵਾਸਤੇ ਵੀ ਉਨ੍ਹਾਂ ਵੱਲੋਂ 3 ਵਜੇ ਜਲੰਧਰ ਤੋਂ ਅੰਮ੍ਰਿਤਸਰ ਲਈ ਰੈਫਰ ਕੀਤਾ ਗਿਆ। ਉਥੇ ਉਨ੍ਹਾਂ ਨੇ ਦੱਸਿਆ ਕਿ 5 ਵਜੇ ਇਥੇ ਪਹੁੰਚਦੇ ਸਾਰ ਹੀ ਪੋਸਟਮਾਰਟਮ ਅਧਿਕਾਰੀ ਇੱਥੋਂ ਨਿਕਲ ਗਏ।
ਉੱਥੇ ਦੂਸਰੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜਲੰਧਰ ਤੋਂ ਇੱਕ ਲਾਸ਼ ਅੰਮ੍ਰਿਤਸਰ ਵਿੱਚ ਪੋਸਟਮਾਰਟਮ ਕਰਵਾਉਣ ਵਾਸਤੇ ਪਹੁੰਚ ਰਹੀ ਹੈ ਅਤੇ ਅਸੀਂ ਉੱਥੇ ਮੌਕੇ ’ਤੇ ਪਹੁੰਚ ਹਾਂ ਅਤੇ ਅਸੀਂ ਉਨ੍ਹਾਂ ਦਾ ਪੋਸਟਮਾਰਟਮ ਕਰਵਾ ਕੇ ਹੀ ਇੱਥੋਂ ਵਾਪਸ ਜਾਵਾਂਗੇ। ਉਨ੍ਹਾਂ ਨੇ ਕਿਹਾ ਕਿ ਜੋ ਵੀ ਮੁਲਜ਼ਮ ਹੋਵੇਗਾ ਉਸ ਦੇ ਖ਼ਿਲਾਫ਼ ਕਾਰਵਾਈ ਵੀ ਕੀਤੀ ਜਾਵੇਗੀ।
ਇਹ ਵੀ ਪੜੋ: 8 ਸਾਲਾਂ ਬੱਚੀ ਨਾਲ ਛੇੜਛਾੜ ਕਰਨ ਵਾਲੇ ਗ੍ਰੰਥੀ ਦੀ ਹੋਈ ਚੰਗੀ ਸੇਵਾ