ਅੰਮ੍ਰਿਤਸਰ: ਦਲ ਖਾਲਸਾ ਨੇ ਅੱਜ ਬੰਦ ਦੇ ਐਲਾਨ ਤੋਂ ਪਹਿਲਾ ਬੁੱਧਵਾਰ ਨੂੰ 'ਘਲੂਘਾਰਾ ਯਾਦਗਾਰੀ ਮਾਰਚ' ਕੱਢਿਆ ਗਿਆ, ਇਸ 'ਘਲੂਘਾਰਾ ਯਾਦਗਾਰੀ ਮਾਰਚ' ਦਾ ਮੁੱਖ ਮਕਸਦ 1984 ਤੋਂ ਬਾਅਦ ਪੈਦਾ ਹੋਏ ਨੌਜਵਾਨਾਂ ਨੂੰ ਸਹੀ ਜਾਣਕਾਰੀ ਦੇਣਾ ਹੈ, ਤਾਕਿ ਉਨ੍ਹਾਂ ਨੂੰ ਪਤਾ ਚਲ ਸਕੇ ਕਿ ਅਖੀਰ 'ਸਾਕਾ ਨੀਲਾ ਤਾਰਾ' ਕਿਉ ਹੋਇਆ। ਇਸ ਦੇ ਕੀ ਨਤੀਜ਼ੇ ਨਿਕਲੇ, ਇਸ ਮਾਰਚ ਵਿਚ ਹਜਾਰਾਂ ਸਿੱਖ ਨੌਜਵਾਨਾਂ ਨੇ ਹਿੱਸਾ ਲਿਆ। ਇਨ੍ਹਾਂ ਨੌਜਵਾਨਾਂ ਨੇ ਆਪਣੇ ਹੱਥਾਂ 'ਚ ਜਿਥੇ ਖਾਲਸੇ ਝੰਡੇ ਫੜੇ ਹੋਏ ਸਨ, ਉੱਥੇ ਹੀ ਸ਼ਹੀਦ ਦੀਆਂ ਫੋਟੋ ਵਾਲਿਆਂ ਤਖਤੀਆਂ ਵੀ ਫੜੀਆਂ ਹੋਇਆ ਸਨ।
ਦਲ ਖਾਲਸਾ ਨੇ ਕੱਢਿਆ 'ਘਲੂਘਾਰਾ ਯਾਦਗਾਰੀ ਮਾਰਚ'
ਅੰਮ੍ਰਿਤਸਰ 'ਚ 'ਸਾਕਾ ਨੀਲਾ ਤਾਰਾ' ਦੀ 35 ਵੀ ਵਰ੍ਹੇਗੰਢ ਮੌਕੇ ਬੁੱਧਵਾਰ ਨੂੰ ਦਲ ਖਾਲਸਾ ਵਲੋਂ ਘਲੂਘਾਰਾ ਯਾਦਗਾਰੀ ਮਾਰਚ ਕੱਢਿਆ ਗਿਆ। ਮਾਰਚ ਸ਼ਹਿਰ ਦੇ ਵੱਖ-ਵੱਖ ਜਗ੍ਹਾ ਤੋਂ ਹੁੰਦਾ ਹੋਇਆ ਸੱਚ ਖੰਡ ਸ਼੍ਰੀ ਹਰਿਮੰਦਰ ਸਾਹਿਬ ਪੁੱਜਾ।
Dal Khalsa
ਇਸ ਦੌਰਾਨ ਦਲ ਖਾਲਸਾ ਦੇ ਮੁਖੀ ਕੰਵਰਪਾਲ ਸਿੰਘ ਨੇ ਘਲੂਘਾਰਾ ਯਾਦਗਾਰੀ ਮਾਰਚ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮਾਰਚ ਦਾ ਮੁੱਖ ਟੀਚਾ 'ਸਾਕਾ ਨੀਲਾ ਤਾਰਾ' ਦੇ ਦੌਰਾਨ ਸ਼ਾਹਿਦ ਹੋਏ ਲੋਕਾਂ ਨੂੰ ਸ਼ਰਧਾਂਜਲੀਆਂ ਦੇਣਾ ਸੀ।