ਅੰਮ੍ਰਿਤਸਰ: ਕੇਂਦਰ ਦੀ ਮੋਦੀ ਸਰਕਾਰ ਨੂੰ 7 ਸਾਲ ਪੂਰੇ ਹੋ ਜਾਣ ’ਤੇ ਪੂਰੇ ਦੇਸ਼ ’ਚ ਭਾਜਪਾ (BJP) ਆਗੂ ਜਸ਼ਨ ਮਨਾ ਰਹੇ ਹਨ। ਉਥੇ ਹੀ ਅੰਮ੍ਰਿਤਸਰ ਤੋਂ ਕਾਂਗਰਸ ਦੇ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਭਾਜਪਾ (BJP) ਸਰਕਾਰ ’ਤੇ ਨਿਸ਼ਾਨਾਂ ਸਾਧਦੇ ਕਿਹਾ ਕਿ ਕਿਹਾ ਕਿ ਭਾਜਪਾ (BJP) ਵਰਕਰਾਂ ਨੂੰ ਜਸ਼ਨ ਨਹੀਂ ਬਲਕਿ ਸੋਗ ਮਨਾਉਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਭਾਜਪਾ (BJP) ਸਰਕਾਰ ਨੇ 7 ਸਾਲਾਂ ਵਿੱਚ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ ਬਲਕਿ ਦੇਸ਼ ਨੂੰ ਬਰਬਾਦ ਹੀ ਕੀਤਾ ਹੈ।
‘BJP ਨੇ 7 ਸਾਲਾਂ ’ਚ ਦੇਸ਼ ਨੂੰ ਕੀਤਾ ਤਬਾਹ’-ਰਾਜਕੁਮਾਰ ਵੇਰਕਾ
ਵਿਧਾਇਕ ਰਾਜ ਕੁਮਾਰ ਵੇਰਕਾ ਨੇ ਭਾਜਪਾ (BJP) ਸਰਕਾਰ ’ਤੇ ਨਿਸ਼ਾਨਾਂ ਸਾਧਦੇ ਕਿਹਾ ਕਿ ਕਿਹਾ ਕਿ ਦੇਸ਼ ਦਾ ਬੁਰ੍ਹਾਂ ਹਾਲ ਹੈ ਮਜ਼ਦੂਰ ਸੜਕਾ ’ਤੇ ਹਨ ਫੈਕਟਰੀਆਂ ਬੰਦ ਪਈਆਂ ਹਨ ਜੋ ਕਿ ਕੇਂਦਰ ਦੀ ਦੇਣ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਹੀ ਬਰਬਾਦ ਹੋ ਗਿਆ ਹੈ ਤਾਂ ਭਾਜਪਾ (BJP) ਆਗੂ ਕਿਸ ਗੱਲ ਦਾ ਜਸ਼ਨ ਮਨਾ ਰਹੇ ਹਨ।
‘BJP ਨੇ 7 ਸਾਲਾਂ ’ਚ ਦੇਸ਼ ਨੂੰ ਕੀਤਾ ਤਬਾਹ’
ਉਹਨਾਂ ਨੇ ਕਿਹਾ ਕਿ ਦੇਸ਼ ਦਾ ਬੁਰ੍ਹਾਂ ਹਾਲ ਹੈ ਮਜ਼ਦੂਰ ਸੜਕਾ ’ਤੇ ਹਨ ਫੈਕਟਰੀਆਂ ਬੰਦ ਪਈਆਂ ਹਨ ਜੋ ਕਿ ਕੇਂਦਰ ਦੀ ਦੇਣ ਹੈ। ਉਹਨਾਂ ਨੇ ਕਿਹਾ ਕਿ ਭਾਜਪਾ ਬਿਮਾਰੀਆਂ ਵੰਡ ਰਹੀ ਹੈ ਜਿਸ ਨੇ ਕਿ 70 ਸਾਲ ਦੀ ਮਿਹਨਤ ਨੂੰ 7 ਸਾਲ ਵਿੱਚ ਬਰਬਾਦ ਕਰ ਕੇ ਰੱਖ ਦਿੱਤਾ ਹੈ ਜਿਸ ਦਾ ਗਵਾਬ ਗੰਗਾ ’ਚ ਲਾਸ਼ਾਂ ਤੈਰਦੀਆਂ ਹਨ। ਉਹਨਾਂ ਨੇ ਕਿਹਾ ਜਦੋਂ ਦੇਸ਼ ਹੀ ਬਰਬਾਦ ਹੋ ਗਿਆ ਹੈ ਤਾਂ ਭਾਜਪਾ (BJP) ਆਗੂ ਕਿਸ ਗੱਲ ਦਾ ਜਸ਼ਨ ਮਨਾ ਰਹੇ ਹਨ।
ਇਹ ਵੀ ਪੜੋ: ਸਮਾਜ ਸੇਵੀ ਸੰਸਥਾ ਕੋਰੋਨਾ ਦੇ ਮਰੀਜ਼ਾਂ ਦੀ ਕਰ ਰਹੀ ਹੈ ਸੇਵਾ