ਅੰਮ੍ਰਿਤਸਰ:ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ(Baba Deep Singh Charitable Trust) ਦੇ ਮੁੱਖ ਸੇਵਾਦਾਰ ਭਾਈ ਗੁਰਇਕਬਾਲ ਸਿੰਘ(Chief Minister Bhai Guriqbal Singh), ਭਾਈ ਅਮਨਦੀਪ ਸਿੰਘ ਜੀ(Bhai Amandeep Singh Ji) ਵੱਲੋਂ ਸੇਵਾਵਾਂ ਦੇ ਖੇਤਰ ਵਿਚ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਉਪਰਲਿਆਂ ਦੇ ਵਿੱਚ ਹੀ ਰਾਮਤੀਰਥ ਰੋਡ(Ramtirath Road) 'ਤੇ ਅੱਜ ਸ਼ਨੀਵਾਰ ਨੂੰ ਨਵੀਂ ਜਗ੍ਹਾ 'ਤੇ ਜੀਅ ਦਇਆ ਪ੍ਰਵਾਨ ਪਾਰਕ(Jee Daya Parwan Park) ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਪਾਰਕ ਵਿੱਚ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਅਤੇ ਬਿਮਾਰ ਪੰਛੀਆਂ ਦਾ ਇਲਾਜ ਹੋਇਆ ਕਰੇਗਾ। ਜਿਸ ਦੀ ਸ਼ੁਰੂਆਤ ਸੰਤ ਕੀਰਤਨੀਏ ਭਾਈ ਗੁਰਇਕਬਾਲ ਸਿੰਘ ਜੀ ਨੇ ਆਪਣੇ ਹੱਥਾਂ ਨਾਲ ਕੀਤੀ।
ਇਸ ਅਸਥਾਨ 'ਤੇ ਹੀ ਅੱਜ ਸ਼ਨੀਵਾਰ ਵਿਸ਼ੇਸ਼ ਜਪ ਤਪ ਦਾ ਸਮਾਗਮ ਵੀ ਹੋਇਆ। ਜਿਸ ਵਿੱਚ ਬਾਬਾ ਦੀਪ ਸਿੰਘ ਗੁਰਮਤਿ ਗਿਆਨ ਸੰਗੀਤ ਅਕੈਡਮੀ ਦੇ ਵਿਦਿਆਰਥੀਆਂ ਨੇ ਜਪੁਜੀ ਸਾਹਿਬ ਅਤੇ ਚੌਪਈ ਸਾਹਿਬ ਦੇ ਪਾਠ ਕਰਕੇ ਹਾਜ਼ਰੀ ਲਗਵਾਈ।
ਭਾਈ ਗੁਰਇਕਬਾਲ ਸਿੰਘ ਤੇ ਭਾਈ ਅਮਨਦੀਪ ਸਿੰਘ ਨੇ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਭਾਈ ਸਾਹਿਬ ਨੇ ਟਰੱਸਟ ਵੱਲੋਂ ਚੱਲ ਰਹੀਆਂ ਸੇਵਾਵਾਂ ਦਾ ਵੇਰਵਾ ਸੰਗਤਾਂ ਨਾਲ ਸਾਂਝਾ ਕੀਤਾ। ਭਾਈ ਸਾਹਿਬ ਨੇ ਦੱਸਿਆ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ ਹੈ। ਜਿਸ ਵਿੱਚ ਤਕਰੀਬਨ ਦੋ ਹਜ਼ਾਰ ਤੋਂ ਵੱਧ ਸੰਗਤਾਂ ਰੋਜ਼ਾਨਾ ਪ੍ਰਸ਼ਾਦਾ ਛੱਕ ਰਹੀਆਂ ਹਨ।
ਗੁਰੂ ਬਾਬਾ ਨਾਨਕ ਜੀ ਦੀ ਚਲਦੀ-ਫਿਰਦੀ ਰਸੋਈ(Guru Baba Nanak's mobile kitchen) ਜਿਸ ਰਾਹੀਂ ਰੋਜ਼ਾਨਾ ਪ੍ਰਸ਼ਾਦਾ ਤਿਆਰ ਕਰਕੇ ਲੋੜਵੰਦ ਦੇ ਇਲਾਕਿਆਂ ਵਿੱਚ ਪਹੁੰਚਾਇਆ ਜਾਂਦਾ ਹੈ। ਇਸ ਅਸਥਾਨ 'ਤੇ ਹੀ ਬਾਬਾ ਦੀਪ ਸਿੰਘ ਹੈਲਥ ਚੈਰੀਟੇਬਲ ਹਸਪਤਾਲ ਚੱਲ ਰਿਹਾ ਹੈ। ਜਿਥੇ ਵੀਹ ਰੁਪਏ ਦੀ ਪਰਚੀ ਵਿੱਚ ਦੋ ਦਿਨ ਦੀ ਦਵਾਈ ਮੁਫਤ ਦਿੱਤੀ ਜਾਂਦੀ ਹੈ।