ETV Bharat Punjab

ਪੰਜਾਬ

punjab

ETV Bharat / city

ਅਜਨਾਲਾ 'ਚ ਸ਼ਰਾਰਤੀ ਅਨਸਰਾਂ ਨੇ ਕੀਤੀ ਗੁਟਕਾ ਸਾਹਿਬ ਦੀ ਬੇਅਦਬੀ - ਅਜਨਾਲੇ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼

ਅਜਨਾਲਾ ਸ਼ਹਿਰ ਦੇ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ ਜੀ 'ਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ, ਸ਼ਰਾਰਤੀ ਅਨਸਰਾਂ ਨੇ ਜੋੜਿਆਂ ਵਾਲੀ ਥਾਂ 'ਤੇ ਗੁਟਕਾ ਸਾਹਿਬ ਇੱਕ ਲਿਫਾਫੇ 'ਚ ਪਾ ਕੇ ਰੱਖ ਦਿੱਤੇ ਤੇ ਉਸ ਦੇ ਅੰਗ ਫਟੇ ਹੋਏ ਸੀ। ਜ਼ਿਕਰਯੋਗ ਹੈ ਕਿ ਉਸ ਲਿਫਾਫੇ 'ਤੇ ਲਿਖਿਆ ਹੋਇਆ ਸੀ ਕਿ ਮਾਂ ਚਿੰਤਪੂਰਨੀ ਫ਼ਤਿਹਗੜ੍ਹ ਚੂੜੀਆਂ।

ਅਜਨਾਲਾ 'ਚ ਸ਼ਰਾਰਤੀ ਅਨਸਰਾਂ ਨੇ ਕੀਤੀ ਗੁਟਕਾ ਸਾਹਿਬ ਦੀ ਬੇਅਦਬੀ
ਅਜਨਾਲਾ 'ਚ ਸ਼ਰਾਰਤੀ ਅਨਸਰਾਂ ਨੇ ਕੀਤੀ ਗੁਟਕਾ ਸਾਹਿਬ ਦੀ ਬੇਅਦਬੀ
author img

By

Published : Jan 20, 2021, 10:16 PM IST

ਅੰਮ੍ਰਿਤਸਰ: ਅਜਨਾਲਾ ਸ਼ਹਿਰ ਦੇ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ ਜੀ 'ਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ, ਸ਼ਰਾਰਤੀ ਅਨਸਰਾਂ ਨੇ ਜੋੜਿਆ ਵਾਲੀ ਥਾਂ 'ਤੇ ਗੁਟਕਾ ਸਾਹਿਬ ਇੱਕ ਲਿਫਾਫੇ 'ਚ ਪਾ ਕੇ ਰੱਖ ਦਿੱਤੇ ਤੇ ਉਸ ਦੇ ਅੰਗ ਫਟੇ ਹੋਏ ਸੀ। ਜ਼ਿਕਰਯੋਗ ਹੈ ਕਿ ਉਸ ਲਿਫਾਫੇ 'ਤੇ ਲਿਖਿਆ ਹੋਇਆ ਸੀ ਕਿ ਮਾਂ ਚਿੰਤਪੂਰਨੀ ਫ਼ਤਿਹਗੜ੍ਹ ਚੂੜੀਆਂ।

ਇਹ ਸੋਚੀ ਸਮਝੀ ਸਾਜ਼ਿਸ਼

ਅਜਨਾਲਾ 'ਚ ਸ਼ਰਾਰਤੀ ਅਨਸਰਾਂ ਨੇ ਕੀਤੀ ਗੁਟਕਾ ਸਾਹਿਬ ਦੀ ਬੇਅਦਬੀ
  • ਇਸ ਬਾਰੇ ਗੱਲ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਾ ਕਹਿਣਾ ਹੈ ਕਿ ਇਹ ਬਦ-ਦਿਮਾਗੀ ਹਰਕਤ ਇੱਕ ਸੋਚੀ-ਸਮਝੀ ਸਾਜ਼ਿਸ਼ ਹੈ। ਉਨ੍ਹਾਂ ਨੇ ਕਿਹਾ ਕਿ ਸ਼ਰਾਰਤੀ ਅਨਸਰ ਅਜਨਾਲੇ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
  • ਉਨ੍ਹਾਂ ਨੇ ਕਿਹਾ ਕਿ ਮੁਲਜ਼ਮ ਦਾ ਪਤਾ ਲੱਗਾ ਉਸ ਨੂੰ ਸਖ਼ਤ ਤੋ ਸਖ਼ਤ ਸਜ਼ਾ ਮਿਲੇ, ਜੋ ਧਰਮ ਦੇ ਫ਼ਿਰਕੂਪੁਣੇ ਕਰਕੇ ਸ਼ਹਿਰ ਦੇ ਮਾਹੌਲ ਨੂੰ ਖ਼ਰਾਬ ਕਰਨਾ ਚਾਹੁੰਦੇ ਹਨ।
  • ਉਨ੍ਹਾਂ ਨੇ ਕਿਹਾ ਕਿ ਇਸ ਮੰਦਭਾਗੀ ਹਰਕਤ ਨਾਲ ਸ਼ਹਿਰ ਵਾਸੀਆਂ ਦੇ ਹਿਰਦੇ ਵਲੂੰਧਰੇ ਗਏ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਘਟਨਾ ਤੋਂ ਬਾਅਦ ਉਹ ਆਪਣੇ ਭਾਈਚਾਰੇ ਨੂੰ ਨਾ ਖ਼ਤਮ ਕਰਨ।

ਜਲਦ ਹੋਵੇਗੀ ਕਾਰਵਾਈ

ਡੀਐਸਪੀ ਨੇ ਮੌਕੇ 'ਤੇ ਪੁੱਜ ਜਾਂਚ ਸ਼ੁਰੂ ਕੀਤੀ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਲਦ ਹੀ ਘਟਨਾ ਦੀ ਜਾਂਚ ਕਰ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details